ਮਲੇਰਕੋਟਲਾ, ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ)– ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ, ਯਾਦਗਾਰ ਵੱਡਾ ਘੱਲੂਘਾਰਾ, ਜੋਗੀ ਮਾਜਰਾ ਰੋਡ,ਕੁੱਪ ਕਲਾਂ ਮਾਲੇਰਕੋਟਲਾ ਵਿਖੇ ਹਰ ਮਹੀਨੇ ਦੀ ਤਰ੍ਹਾਂ ਦਸਵੀਂ ਦਾ ਸ਼ੁੱਭ ਦਿਹਾੜਾ ਬਹੁਤ ਸ਼ਰਧਾ ਭਾਵਨਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਜਿਥੇ ਅਖੰਡਪਾਠਾਂ ਦੇ ਲੜੀਵਾਰ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਰਾਹੀਂ ਪੰਥ ਦੇ ਮਹਾਨ ਵਿਦਵਾਨਾਂ ਨੇ ਆਈ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਉਥੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਲਈ ਖਰੀਦੀ ਜ਼ਮੀਨ ਦਾ ਨੀਹ ਪੱਥਰ ਸੰਤਾਂ ਮਹਾਪੁਰਸ਼ਾਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਰੱਖਿਆ ਗਿਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਬਿਆਨ ਰਾਹੀ ਦਿਤੀ, ਭਾਈ ਖਾਲਸਾ ਨੇ ਭਾਈ ਮਨਪ੍ਰੀਤ ਸਿੰਘ ਜੀ ਮੁੱਖ ਪ੍ਰਬੰਧਕ ਦੇ ਹਵਾਲੇ ਨਾਲ ਦੱਸਿਆ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਮਾਗਮਾਂ ਮੌਕੇ ਸੰਗਤਾਂ ਦੇ ਮੋਟਰਸਾਈਕਲ ਕਾਰਾਂ ਤੋਂ ਹੋਰ ਵਹੀਕਲਾ ਲਈ ਕੋਈ ਕਾਰ ਪਾਰਕਿੰਗ ਆਦਿ ਨਾ ਹੋਣ ਕਰਕੇ ਸੰਗਤਾਂ ਨੂੰ ਗੁਰੂ ਘਰ ਤੇ ਸੜਕਾਂ ਤੇ ਆਪਣੇ ਵਹੀਕਲ ਖੜ੍ਹੇ ਕਰਨੇ ਪੈਂਦੇ ਸਨ ਜਿਸ ਨਾਲ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਸੇ ਹੀ ਮਸਲੇ ਨੂੰ ਹੱਲ ਕਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਖਰੀਦੀ ਦਾ ਨੀਂਹ ਪੱਥਰ ਰੱਖਣ ਲਈ ਕਾਰ ਪਾਰਕਿੰਗ ਦੀ ਸੇਵਾ ਅਰੰਭ ਕਰ ਦਿੱਤੀ ਗਈ ਹੈ, ਭਾਈ ਖਾਲਸਾ ਨੇ ਦੱਸਿਆ ਇਸ ਅਸਥਾਨ ਦੇ ਬਾਨੀ ਸ੍ਰੀ ਮਾਨ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀਆ ਵੱਲੋਂ ਸੰਗਤਾਂ ਨੂੰ ਦਸਵੀਂ ਮੌਕੇਂ ਅਖੰਡਪਾਠਾ ਦੇ ਭੋਗ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਚਲਾਈ ਮਰਯਾਦਾ ਤੇ ਪਹਿਰਾ ਦੇਂਦਿਆਂ ਮਜੌਦਾ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਅੱਸੂ ਸੁਦੀ ਦਸਵੀਂ ਦੇ ਸਬੰਧ ਵਿੱਚ ਪਰਸੋ ਦੇ ਰੋਜ ਤੋ ਰੱਖੇ ਅਖੰਡਪਾਠਾ ਦੇ ਭੋਗ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ ਜਿਸ ਪੰਥ ਦੇ ਮਹਾਨ ਵਿਦਵਾਨਾਂ ਨੇ ਆਈ ਸੰਗਤ ਨੂੰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੇ ਵਿਰਸੇ ਇਤਿਹਾਸ ਨਾਲ ਜੋੜਿਆ, ਭਾਈ ਖਾਲਸਾ ਨੇ ਕਿਹਾ ਇਸ ਤੋਂ ਇਲਾਵਾ ਸੰਗਤਾਂ ਦੇ ਸਹਿਯੋਗ ਨਾਲ ਖਰੀਦੀ ਜ਼ਮੀਨ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਕਾਰਪਾਰਕਿੰਗ ਦੀ ਕਾਰ ਸੇਵਾ ਅਰੰਭ ਕਰ ਦਿੱਤੀ ਗਈ ਭਾਈ ਖਾਲਸਾ ਨੇ ਕਿਹਾ ਸੰਗਤਾਂ ਨੂੰ ਇਸ ਚੱਲ ਰਹੀ ਸੇਵਾ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਆਪਣੇ ਮਨੁੱਖੀ ਜੀਵਨ ਸਫਲ ਬਣਾਉਣ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ, ਇਸ ਮੌਕੇ ਮੁਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਤੋਂ ਇਲਾਵਾ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ, ਮਸਤੂਆਣਾ ਸਾਹਿਬ ਬਾਬਾ ਹਰਬੇਅੰਤ ਸਿੰਘ ਜੀ ਮਸਤੂਆਣਾ ਸਾਹਿਬ, ਬਾਬਾ ਸੁਖਦੇਵ ਸਿੰਘ ਜੀ ਸਿਧਾਣਾ ਸਾਹਿਬ, ਬਾਬਾ ਹਰਚਰਨ ਸਿੰਘ ਪਟਿਆਲਾ, ਬਾਬਾ ਸਤਪਾਲ ਸਿੰਘ ਜੀ ਭੂਰਿਆਂ ਵਾਲੇ,ਸੰਤ ਰਤਨ ਪੁਰੀ ਜੀ ਜੋਗੀ ਮਾਜਰਾ, ਭਾਈ ਕਰਮਜੀਤ ਸਿੰਘ ਜੀ ਮਸਤੂਆਣਾ ਸਾਹਿਬ ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ ਸਨ, ਇਸ ਮੌਕੇ ਤੇ ਜਲੇਬੀਆਂ ਅਤੇ ਹੋਰ ਲੰਗਰ ਅਤੁੱਟ ਵਰਤਾਏ ਗਏ ।


