ਫਿਲੌਰ, ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਗੁਰੂ ਰਵਿਦਾਸ ਮਹਾਰਾਜ ਦੇ 650 ਸਾਲਾਂ ਮਹਾਨ ਸਮਾਗਮਾਂ ਨੂੰ ਸਮਰਪਿਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਦੇ ਕੇਂਦਰ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਨਾਨਕ ਨਗਰੀ ਚੁਹੇੜੂ ਨੇੜੇ ਲਵਲੀ ਯੂਨੀਵਰਸਿਟੀ ਜਲੰਧਰ ਦੇ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਸੰਤ ਕਿਸ੍ਰਨਨਾਥ ਮਹਾਰਾਜ ਜੀ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਤੇ ਦੇਸ਼ਾਂ ਵਿਦੇਸ਼ੀ ਦੀਆਂ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਸਮਾਗਮਾਂ ਸਬੰਧੀ ਜਾਗਰੂਕ ਕਰਨ ਲਈ ਜਿਥੇ ਉਹਨਾਂ ਵੱਲੋਂ ਅਕਤੂਬਰ ਮਹੀਨੇ ਵਿਚ ਹੋਣ ਵਾਲੇ ਚਾਰ ਵੱਡੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੋਇਆ ਹੈ, ਉਥੇ ਉਹਨਾਂ ਵੱਲੋਂ ਰਾਤਰੀ ਸਮਾਗਮ ਕੀਤੇ ਜਾਣ ਵਾਲੀ ਧਾਰਮਿਕ ਕੜੀ ਤਹਿਤ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਮਹਾਨ ਸਮਾਗਮਾਂ ਨੂੰ ਸਮਰਪਿਤ ਗੁਰੂਘਰ ਰਵਿਦਾਸ ਮੰਦਿਰ ਰੁੜਕਾ ਰੋਡ ਗੁਰਾਇਆ ਵਿਖੇ 26 ਸਤੰਬਰ ਦਿਨ ਸ਼ਨੀਵਾਰ ਨੂੰ ਇੱਕ ਵੱਡਾ ਸਤਿਸੰਗ ਅਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਡੇਰਾ ਬਾਬਾ ਫੂਲ ਨਾਥ ਚਿਹੇੜੂ ਦੇ ਮਜੌਦਾ ਗੱਦੀ ਨਸ਼ੀਨ ਸੰਤ ਕਿਸ਼ਨਨਾਥ ਮਹਾਰਾਜ ਜੀ ਉਚੇਚੇ ਤੌਰ ਤੇ ਗੁਰੂਘਰ ਪਹੁੰਚ ਰਹੇ ਹਨ, ਇਸ ਕਰਕੇ ਸਮੂਹ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ 26 ਸਤੰਬਰ ਦਿਨ ਸ਼ਨੀਵਾਰ ਨੂੰ ਗੁਰੂਘਰ ਪਹੁੰਚਣ ਦੀ ਕਿਰਪਾਲਤਾ ਕਰੋ ਜੀ, ਗੁਰੂ ਕੇ ਲੰਗਰ ਦਾ ਸਮਾਂ 5:30 ਤੋਂ 7 ਵਜੇ ਤੱਕ,ਜਦੋਂ ਕਿ ਸਮਾਗਮ ਦਾ ਸਮਾਂ ਸ਼ਾਮ 6 ਵਜੇ ਤੋਂ 9 ਵਜੇ ਤੱਕ ਰਹੇਗਾ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਤੀ, ਉਹਨਾਂ ਦੱਸਿਆ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਸਮਾਗਮਾਂ ਨੂੰ ਸਮਰਪਿਤ ਜਿਥੇ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਵੀ ਸਮਾਗਮ ਕੀਤੇ ਜਾ ਰਹੇ ਹਨ ਉਥੇ ਭਾਰਤ ਦੀ ਕੇਂਦਰ ਸਰਕਾਰ,ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਵੱਡੇ ਸਮਾਗਮ ਪ੍ਰੋਗਰਾਮ ਰੱਖੇ ਗਏ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਵਰਤਾਰਾ ਕਿਹਾ ਜਾ ਸਕਦਾ ਅਤੇ ਹਰ ਪ੍ਰਾਣੀ ਨੂੰ ਅਜਿਹੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਸਤਿਗੁਰੂ ! ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਪ੍ਰਾਪਤ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਨੂੰ ਘਰ ਘਰ ਪਹੁੰਚਾਇਆ ਜਾ ਸਕੇ ।

