ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)–ਇਟਲੀ ਦੀ ਨਵੀਂ ਅਤੇ ਪਹਿਲੀ ਮਹਿਲਾ ਪ੍ਰਧਾਨਮੰਤਰੀ ਜਾਰਜਿਆ ਮੈਲੋਨੀ ਨੇ ਕੁੱਝ ਨਵੀਂ ਘੋਸ਼ਣਾ ਕੀਤੀ ਹੈ। ਜਿਸ ਵਿੱਚ ਸਭ ਤੋਂ ਮਹੱਤਵਰਪੂਰਣ ਇਹ ਹੈ ਕਿ ਉਹ ਮਿਨੀਅਮ ਵੇਜ ਪਾਲਿਸੀ ਖਤਮ ਕਰਨ ਜਾ ਰਹੀ ਹੈ। ਉਨਾਂ ਦਾ ਕਹਿਣਾ ਹੈ ਕਿ ਇਟਾਲੀਅਨ ਲੋਕ ਟੈਕਸ ਭਰ ਰਹੇ ਹਨ ਅਤੇ ਇਹ ਬੰਗਲਾਦੇਸ਼ੀ, ਲੀਬੀਆਈ, ਸੀਰੀਆਈ, ਮਿਨੀਅਮ ਵੇਜ ਪਾਲਿਸੀ ਤਹਿਤ ਮੌਜ ਕਰ ਰਹੇ ਹਨ। ਉਨਾਂ ਤੋਂ ਇਲਾਵਾ ਜਿਨਾਂ ਬੱਚਿਆਂ ਨੂੰ ਅਲਾਹ ਦੀ ਦੇਣ ਸਮਝਦੇ ਹਨ ਤਾਂ ਉਨਾਂ ਦਾ ਖਰਚ ਵੀ ਅਲਾਹ ਤੋਂ ਮੰਗੇ, ਪ੍ਰਤੀ ਬੱਚਿਆ ’ਤੇ 700 ਯੂਰੋ ਇਟਲੀ ਸਰਕਾਰ ਦਿੰਦੀ ਸੀ, ਉਹ ਵੀ ਇਹ ਬੰਦ ਕਰਨ ਦਾ ਐਲਾਨ ਕਰ ਰਹੀ ਹੈ। ਇੰਨਾਂ ਦਾ ਕਹਿਣਾ ਹੈ ਕਿ ਇਟਲੀ ਕੋਈ ਬੱਚਾ ਪਾਲਣ ਵਾਲਾ ਦੇਸ਼ ਨਹੀਂ ਹੈ ਕਿ ਆਪ ਇੱਕ ਤੋਂ ਬਾਅਦ 10-12 ਬੱਚੇ ਪੈਦਾ ਕਰਦੇ ਰਹੇ ਅਤੇ ਇਟਾਲੀਅਨ ਦੇ ਟੈਕਸ ਦੇ ਪੈਸੇ ਤੋਂ ਆਪ ਨੂੰ ਪ੍ਰਤੀ ਬੱਚਾ 700 ਯੂਰੋ ਅਸੀ ਗੁਜਾਰਾ ਭੱਤਾ ਦਿੰਦੇ ਰਹਿਣ।