ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਜੋਸ਼ ਨਿਊਜ਼ ਦੇ ਸਰਵੇ ਮੁਤਾਬਿਕ ਭਾਰਤ ਸੰਸਾਰ ਵਿੱਚ ਸੱਭ ਤੋਂ ਵੱਧ ਦੇਵੀ ਦੇਵਤਿਆਂ ਦਾ ਦੇਸ਼ ਹੋਣ ਦਾ ਮਾਣ ਦੀ ਸਥਾਈ ਮੋਹਰ ਲੱਗੀ ਹੋਈ ਹੈ। ਦੁਨੀਆ ਦੀ 1.21 ਬਿੱਲੀਅਨ ਵੱਸੋਂ ਵਿੱਚੋਂ ਜਨਗਣਨਾ ਦੇ ਅਧਾਰ ਤੇ ਸਿਰਫ .24% ਵੱਸੋਂ ਹੀ ਐਸੀ ਹੈ ਜਿਸ ਦਾ ਕੋਈ ਧਰਮ ਨਹੀਂ ਹੈ। ਪਰ ਇਸ ਦੀ ਆਰਥਿਕਤਾ ਅਤੇ ਅਮਰੀਕਨ ਡਾਲਰ ਦੇ ਮੁਕਾਬਲੇ ਉਹਨਾਂ ਬੇਸੁਮਾਰ ਦੇਸਾਂ ਨਾਲੋਂ ਕਿਤੇ ਨੀਵੇਂ ਪੱਧਰ ਦੀ ਅਤੇ ਕੰਮਜੋਰ ਹੈ। ਉਦਾਹਰਣ ਵਜੋਂ ਕੈਨੇਡਾ ਦੇ 24%, ਅਮਰੀਕਾ26%,ਆਸਟਰੇਲੀਆ ਦੇ39%,ਨਿਊਜੀਲੈਡ ਦੇ48.6%, ਨਾਰਵੇ ਦੇ 70%,ਯੂ ਕੇ ਦੇ 53% ਤੋਂ ਵੱਧ ਲੋਕ,ਇਸਟੋਨੀਆ ਦੇ72%, ਬੈਲਜੀਅਮ ਦੇ 72 %,ਚੀਨ ਦੇ 91%, ਰੂਸ ਦੇ 40.7%, ਡੈਨਮਾਰਕ ਦੇ 43-80% ਲੋਕ ਕਿਸੇ ਵੀ ਧਰਮ ਨਾਲ ਸੰਬੰਧ ਨਹੀਂ ਰੱਖਦੇ ਪਰ ਉਹਨਾਂ ਦੀ ਆਰਥਿਕਤਾ ਕਿਤੇ ਮਜਬੂਤ ਹੈ ਅਤੇ ਕਰੰਸੀ ਦੀ ਕੀਮਤ ਭਾਰਤੀ ਰੁਪਏ ਤੋਂ ਕਿਤੇ ਜ਼ਿਆਦਾ ਹੈ। ਅਮਰੀਕੀ ਡਾਲਰ ਦੀ ਕੀਮਤ ਰੁਪਏ ਵਿੱਚ 79.36 ਰੁ, ਆਸਰਰੇਲੀਅਨ ਡਾਲਰ ਦੀ 55.6, ਡੈਨਮਾਰਕ ਦੇਕਰੋਨ ਦੀ 10.86,ਨਾਰਵੇ ਦੇ ਕ੍ਰੋਨ ਦੀ 8.17, ਚੀਨ ਦੇ ਯੂਆਨ ਦੀ 11.70,ਕੈਨੇਡਾ ਦੇ ਡਾਲਰ ਦੀ ਕੀਮਤ ਭਾਰਤੀ ਰੁਪਏ ਵਿੱਚ 61.45 ਰੁ ਹੈ। ਜਰਾ ਸੋਚੋ ਕੀ ਕਮਾਲ ਹੈ?


