ਕੰਨਿਆਕੁਮਾਰੀ, ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ)– ਇਨਸਾਨ ਇਸ ਦੁਨੀਆਂ’ਚ ਰੱਬ ਦਾ ਨਾਮ ਕਮਾਉਣ ਲਈ ਆਇਆ ਹੈ ਅਤੇ ਹਰ ਇਨਸਾਨ ਨੂੰ ਦੁਖ ਸੁਖ ਵੇਲੇ ਜਾ ਫਿਰ ਦੁਨਿਆਵੀ ਕੰਮਾਂ ਤੋਂ ਵੇਹਲੇ ਹੋ ਕੇ ਰੱਬ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ,ਜਿਵੇਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਬਿਰਾਜਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲੋਕ ਸਭਾ ਦੀਆਂ ਵੋਟਾਂ ਤੋਂ ਵੇਹਲੇ ਹੋ ਕੇ ਕੰਨਿਆ ਕੁਮਾਰੀ ਦੇ ਇਤਿਹਾਸਕ ਅਸਥਾਨਾ ਤੇ ਉਸ ਪ੍ਰਭੂ ਪ੍ਰਮੇਸ਼ਰ ਰੱਬ ਦੇ ਧਿਆਨ’ਚ ਲੱਗੇ ਹਨ, ਜੋ ਦੇਸ਼ ਦੇ ਨਾਗਰਿਕਾਂ ਲਈ ਵਧੀਆ ਸਿੱਖਿਆ ਤੇ ਨੌਜਵਾਨਾਂ ਨੂੰ ਰੱਬ ਵੱਲ ਪ੍ਰੇਰਤ ਕਰਨ ਵਾਲੀ ਵਧੀਆ ਨੀਤੀ ਕਹੀਂ ਜਾ ਸਕਦੀ ਹੈ ਅਤੇ ਲੋਕ ਇਸ ਦੀ ਸ਼ਲਾਘਾ ਵੀ ਕਰ ਰਹੇ ਹਨ, ਪਰ ਵਿਰੋਧੀਆਂ ਵਲੋਂ ਇਸ ਰੱਬੀ ਧਿਆਨ ਨੂੰ ਮੁੱਦਾ ਬਣਾਉਣਾ ਮੂਰਖਤਾਈ ਤੇ ਆਪਣੀ ਹਾਰ ਦੀ ਵੱਡੀ ਬੁਖਲਾਹਟ ਹੀ ਕਿਹਾ ਜਾ ਸਕਦੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪ੍ਰਧਾਨ ਮੰਤਰੀ ਵੱਲੋਂ ਰੱਬ ਵਾਲੇ ਪਾਸੇ ਧਿਆਨ ਲਾਉਣ ਵਾਲੀ ਨੀਤੀ ਦੀ ਸ਼ਲਾਘਾ ਕਰਦੀ ਹੋਈ ਇਸ ਨੂੰ ਦੇਸ਼ ਦੇ ਸਮੂਹ ਨਾਗਰਿਕਾਂ ਲਈ ਰੱਬ ਵੱਲ ਪ੍ਰੇਰਤ ਕਰਨ ਵਾਲੀ ਵਧੀਆ ਨੀਤੀ ਮੰਨਦੀ ਹੋਈ ਵਿਰੋਧੀਆਂ ਵਲੋਂ ਇਸ ਨੂੰ ਮੁੱਦਾ ਬਣਾਉਣ ਦੀ ਨਿੰਦਾ ਕਰਦੀ ਹੋਈ ਸਪਸ਼ਟ ਕਰਦੀ ਹੈ ਕਿ ਵਿਰੋਧੀ ਧਿਰ ਆਪਣੀ ਵੱਡੀ ਹਾਰ ਦੀ ਬੁਖਲਾਹਟ’ਚ ਅਜਿਹੀ ਬਿਆਨਬਾਜ਼ੀ ਕਰਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਸ ਨੂੰ ਦੇਸ਼ ਦੇ ਸਮੂਹ ਨਾਗਰਿਕ ਭਲੀਭਾਂਤ ਜਾਣਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੰਨਿਆ ਕੁਮਾਰੀ ਵਿਖੇ ਰੱਬੀ ਧਿਆਨ ਲਾਉਣ ਵਾਲੀ ਨੀਤੀ ਦੀ ਸ਼ਲਾਘਾ, ਵਿਰੋਧੀਆਂ ਵਲੋਂ ਇਸ ਨੂੰ ਮੁੱਦਾ ਬਣਾਉਣ ਦੀ ਨਿੰਦਾ ਅਤੇ ਸਮੂਹ ਦੇਸ਼ ਵਾਸੀਆਂ ਨੂੰ ਪ੍ਰਧਾਨ ਮੰਤਰੀ ਵਾਂਗ ਹਰ ਦੁਖ ਸੁਖ ਤੇ ਦੁਨਿਆਵੀ ਕੰਮਾਂ ਤੋਂ ਵੇਹਲੇ ਹੋ ਕੇ ਰੱਬ ਵੱਲ ਧਿਆਨ ਧਰਨ ਦੀ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਵਿਰੋਧੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੱਬ ਵੱਲ ਧਿਆਨ ਦੇਣ ਵਾਲੇ ਰੱਬੀ ਕਾਰਜ ਨੂੰ ਇਹ ਕਹਿ ਕੇ ਲੋਕਾਂ ਅਤੇ ਚੋਣ ਕਮਿਸ਼ਨ ਨੂੰ ਗੁੰਮਰਾਹ ਕਰਨਾ ਕਿ ਅਜਿਹਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਹਿੰਦੂ ਵੋਟਰਾਂ ਨੂੰ ਲੁਭਾਉਣ’ਚ ਲੱਗੇ ਹੋਏ ਹਨ, ਵਿਰੋਧੀਆਂ ਦੀ ਹਾਰ ਵਾਲ਼ੀ ਬੁਖਲਾਹਟ ਦੀ ਨਿਸ਼ਾਨੀ ਹੈ, ਕਿਉਂਕਿ ਰੱਬ ਵੱਲ ਕਦੇ ਵੀ ਧਿਆਨ ਲਾਇਆ ਜਾ ਸਕਦਾ ਹੈ ਅਤੇ ਅਜਿਹੇ ਰੱਬੀ ਗਿਆਨ ਲਈ ਕਦੇ ਵੀ ਕਿਸੇ ਨੂੰ ਰੋਕਿਆ ਜਾ ਟੋਕਿਆ ਨਹੀਂ ਜਾ ਸਕਦਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੱਬੀ ਧਿਆਨ ਨੂੰ ਮੁੱਦਾ ਬਣਾਉਣ ਵਾਲੀ ਵਿਰੋਧੀਆਂ ਦੀ ਨੀਤੀ ਦੀ ਨਿੰਦਾ ਕਰਦੀ ਹੈ ਇਸ ਵਕ਼ਤ ਭਾਈ ਖਾਲਸਾ ਨਾਲ ਸੀਨੀਅਰ ਆਗੂ ਭਾਈ ਜੋਗਿੰਦਰ ਸਿੰਘ ਫਿਰੋਜ਼ਪੁਰ, ਭਾਈ ਜਗਤਾਰ ਸਿੰਘ, ਭਾਈ ਸ਼ਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ, ਭਾਈ ਬਲਕਾਰ ਸਿੰਘ ਦਾਰੇਵਾਲ, ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।


