ਸਿੱਖਾਂ ਦਾ ਇੱਕੋ ਇੱਕ ਤਖਤ ਹਜ਼ੂਰ ਸਾਹਿਬ ਜਿਥੇ ਕੜਾਹ ਪ੍ਰਸ਼ਾਦ ਦੇ ਨਾਲ ਨਾਲ ਸੁੱਖ ਨਿਧਾਨ ਨੂੰ ਭੋਗ ਲਾਇਆ ਜਾਦਾਂ ਹੈ ਅਤੇ ਬੱਕਰੇ ਵੀ ਝਟਕਾਏ ਜਾਂਦੇ- ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਹਜ਼ੂਰ ਸਾਹਿਬ,‌ ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਸਿੱਖ ਕੌਮ ਦੇ ਚਾਰ ਮਹਾਨ ਤਖਤ ਸਾਹਿਬਾਨ ਹਨ ਅਤੇ ਸਾਰੇ ਤਖਤੇ ਤੇ ਸਥਾਨਕ ਪ੍ਰਬੰਧਕਾਂ ਦੀ ਆਪਣੀ ਆਪਣੀ ਮਰਿਯਾਦਾ ਹੈ,ਅਸਲ’ਚ ਸਾਰੇ ਤਖਤੇ ਤੇ ਇਕੋਂ ਜਿਹੀ ਮਰਿਯਾਦਾ ਹੋਣੀ ਚਾਹੀਦੀ ਹੈ,ਪਰ ਇੱਕੋਂ ਜਿਹੀ ਮਰਿਯਾਦਾ ਕਿਉਂ ਨਹੀਂ ? ਇਸ ਸਬੰਧੀ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਪ੍ਰਬੰਧਕ ਕਮੇਟੀ ਹੀ ਦੱਸ ਸਕਦੀ ਹੈ ਕਿ ਅਜਿਹਾ ਕਿਉਂ ਹੈ ?ਪਰ ਸਿੱਖਾਂ ਦਾ ਇੱਕੋ ਇੱਕ ਮਹਾਨ ਤਖਤ ਸਾਹਿਬ ਸ਼ੀਰੀ ਹਜੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਹੈ ਜਿਥੇ ਕੜਾਹ ਪ੍ਰਸ਼ਾਦ ਦੇ ਨਾਲ ਨਾਲ ਸੁੱਖ ਨਿਧਾਨ (ਭੰਗ) ਦਾ ਭੋਗ ਲਾਇਆ ਜਾਦਾਂ ਹੈ ਅਤੇ ਬੱਕਰੇ ਵੀ ਝਟਕੇ ਜਾਦੇ ਹਨ ਅਤੇ ਪ੍ਰਬੰਧਕਾਂ ਵੱਲੋਂ ਦੁਸ਼ਹਿਰੇ ਤੇ ਪੰਜਾਬ ਤੋਂ ਆਈਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੱਕਰੇ ਝਟਕਾਉਣ ਲਈ ਦਿੱਤੇ ਵੀ ਜਾਦੇ ਹਨ, ਇੱਥੇ ਦੇ ਸਿੱਖ ਕੇਸ ਦਾੜੀ ਕੁਛੱਹਿਹਾ ਤੇ ਕਿਰਪਾਨ ਦੇ ਪੱਕੇ ਧਾਰਨੀ ਹੁੰਦੇ ਹਨ ਅਤੇ ਦੁਸ਼ਹਿਰੇ ਉਤਸਵ ਮੌਕੇ 25/25/30/30 ਬੱਕਰੇ ਝਟਕਾ ਕਿ ਲੰਗਰਾਂ ਦੀ ਤਰ੍ਹਾਂ ਛਕਾਉਦੇ ਹਨ, ਇਹ ਸਾਰੀ ਮਰਿਯਾਦਾ ਦਾ ਅੱਖੀ ਡਿੱਠਾ ਨਜ਼ਾਰਾ ਦੁਸ਼ਹਿਰੇ ਮੌਕੇ ਤੇ ਇਥੇ ਪੰਜਾਬ ਤੋਂ ਆਏ ਹਰ ਵਰਗ ਦੇ ਲੋਕਾਂ ਨੂੰ ਮਿਲਦਾ ਹੈ ਪਰ ਇਸ ਤੇ ਕਦੇ ਵੀ ਕਿਸੇ ਨੇ ਟੀਕਾ ਟਿੱਪਣੀ ਨਹੀਂ ਕੀਤੀ, ਸਗੋਂ ਪੰਜਾਬ ਤੋਂ ਪਹੁੰਚੇ ਜਥੇਦਾਰ ਬਾਬਾ ਧਰਮ ਸਿੰਘ ਮੌੜ ਪੱਟੀ ਵਾਲੇ ਅਤੇ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਸ਼ਹੀਦੀ ਦੇਗਾਂ ਵਾਲਿਆਂ ਨੇ ਦੁਸ਼ਹਿਰੇ ਮੌਕੇ ਸੱਚਖੰਡ ਹਜੂਰ ਸਾਹਿਬ ਤਖਤ ਸਾਹਿਬ ਦੇ ਸਹਾਮਣੇ ਪਰਿਕਰਮਾ ‘ਚ ਸ਼ਹੀਦੀ ਦੇਗਾਂ ਦੇ ਲੰਗਰ ਲਾਏ ਹੋਏ ਹਨ ਅਤੇ ਨਿਹੰਗ ਸਿੰਘ ਲਾਡਲੀਆਂ ਫੌਜਾਂ ਛੱਕ ਕੇ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ ਪੜਾਵਾਂ ਤੇ ਅਖੰਡ ਪਾਠ ਸਾਹਿਬ ਅਰੰਭ ਕੀਤੇ ਹੋਏ ਹਨ ਅਤੇ ਕੱਲ ਨੂੰ ਦੁਸ਼ਹਿਰੇ ਮਨਾਇਆ ਜਾਵੇਗਾ ਅਤੇ ਹੱਲਾ ਕੱਢਿਆ ਜਾਵੇਗਾ,‌ਜਦਕਿ ਨਿਹੰਗ ਸਿੰਘ ਜਥੇਬੰਦੀਆਂ ਪਰਸੋਂ ਨੂੰ ਮਹੱਲਾ ਕੱਢਣਗੀਆਂ,ਪੰਜਾਬ ਤੋਂ ਹਵਾਈ ਜਹਾਜ਼ ਰਾਹੀਂ ਆਏ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਬੂੱਢਾਦਲ 96ਕਰੌੜੀ,ਬਾਬਾ ਬਕਾਲਾ ਤਰਨ ਦਲ ਦੇ ਮੁਖੀੇ ਜਥੇਦਾਰ ਬਾਬਾ ਜੋਗਾ ਸਿੰਘ, ਬਾਬਾ ਬਿੱਧੀਚੰਦ ਦਲ ਦੇ ਮੁਖੀੇ ਜਥੇਦਾਰ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ,ਮਾਲਵਾ ਤਰਨ ਦਲ ਮੁਖੀੇ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਬਲਬੀਰ ਸਿੰਘ ਖਾਪੜਖੇੜੀ, ਜਥੇਦਾਰ ਬਾਬਾ ਪਰਗਟ ਸਿੰਘ ਮਜੀਠਾ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਬਾਬਾ ਸਤਪਾਲ ਸਿੰਘ ਵੱਲਾ, ਬਾਬਾ ਰਾਜਾ ਸਿੰਘ ਵੱਲਾ, ਬਾਬਾ ਪਰਗਟ ਸਿੰਘ ਮੋਗਾ ਜਥੇਦਾਰ ਬਾਬਾ ਸਤਨਾਮ ਸਿੰਘ ਪਰਧਾਨ ਖਾਪੜਖੇੜੀ ਆਦਿ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀੇ ਸਾਹਿਬਾਨ ਪਹੁੱਚ ਚੁੱਕੇ ਹਨ ਅਤੇ 13 ਅਕਤੂਬਰ ਨੂੰ ਮਹਲਾ ਕੱਢਿਆ ਜਾਵੇਗਾ, ਇਸ ਸਬੰਧੀ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਤਰ੍ਹਾਂ ਤਰਾਂ ਦੇ ਲੰਗਰ ਚੱਲ ਰਹੇ ਹਨ ਅਤੇ ਲੋਕ ਕਲਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕਰ ਰਹੇ ਹਨ, ਫਰੀ ਦਵਾਈ ਦੇ ਕੈਪ ਲੱਗੇ ਨੇ, ਗਿਰਦਾਵਰੀ ਦੇ ਕੰਢੇ ਤੇ ਨਿਹੰਗ ਸਿੰਘ ਦਲਾ ਨੇ ਅਖੰਡ ਪਾਠ ਅਰੰਭ ਕੀਤੇ ਹੋਏ ਹਨ। ਭਾਈ ਖਾਲਸਾ ਨੇ ਦੱਸਿਆ ਨਿਹੰਗ ਸਿੰਘਾ ਵੱਲੋਂ ਲੰਗਰ ਵੀ ਚਲਾਏ ਜਾ ਰਹੇ ਹਨ।

Leave a Reply

Your email address will not be published. Required fields are marked *