ਅਜਨਾਲਾ, ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ)– ਵੋਟ ਪਾਉਣਾ ਦੇਸ਼ ਦੇ ਨਾਗਰਿਕਾਂ ਦਾ ਸੰਵਿਧਾਨਕ ਹੱਕ ਹੈ ਤੇ ਹਰ ਵਿਅਕਤੀ ਨੂੰ ਆਪਣੇ ਇਸ ਅਧਿਕਾਰ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਪਰ ਦਲ ਬਦਲੂਆ ਦੀ ਸਿਆਸਤ ਅਤੇ ਲੋਕਾਂ ਨੂੰ ਭਿਖਾਰੀਆਂ ਵਾਂਗ ਮੁਫ਼ਤ ਸਹੂਲਤਾਂ ਦੇਣ ਵਾਲੇ ਇੰਨਾ ਝੂਠੇ ਵਾਅਦਿਆਂ ਕਰਕੇ ਲੋਕਾਂ ਦਾ ਇਨਾਂ ਸਿਆਸਤਦਾਨਾਂ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਇਸੇ ਹੀ ਕਰਕੇ ਕਈ ਪਿੰਡਾਂ ਨੇ ਤਾਂ ਵੋਟਾਂ ਦਾ ਟੋਟਲ ਹੀ ਬਾਈਕਾਟ ਕਰ ਦਿੱਤਾ ਹੈ ਅਤੇ ਬਹੁਤੇ ਲੋਕ 52/53 ਡਿਗਰੀ ਦੀ ਗਰਮੀ ਕਾਰਨ ਵੋਟ ਪਾਉਣ ਨਹੀਂ ਪਹੁੰਚੇ ਭਾਵੇਂ ਕਿ ਪ੍ਰਸ਼ਾਸਨ ਨੇ ਗਰਮੀ ਨੂੰ ਮੁੱਖ ਰੱਖਦਿਆਂ ਵੋਟਰਾਂ ਲਈ ਪਾਪੁਖਤਾਂ ਪ੍ਰਬੰਧ ਕੀਤੇ ਸਨ ਅਤੇ ਇਸ ਵਾਰ ਵੱਡੀ ਆਂ ਵੱਡੀਆਂ ਲੰਬੀਆਂ ਕਤਾਰਾਂ ਵੇਖਣ ਨਹੀਂ ਮਿਲਿਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਵੇਰ ਮੌਕੇ ਪਿੰਡ ਹਰੜਖੁਰਦ ਦੇ ਇੱਕ ਬੂਥ ਵਿਚ ਵੋਟ ਪਾਉਣ ਗਏ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਨਾਲ ਗੱਲਬਾਤ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਦਸਿਆ ਇਸ ਵਾਰ ਬਹੁਤ ਲੋਕ ਗਰਮੀ ਕਰਕੇ ਵੋਟ ਪਾਉਣ ਨਹੀਂ ਆਏ ਅਤੇ ਬਹੁਤ ਲੋਕ ਦਲ ਬਦਲੂਆ ਦੀ ਗੰਦੀ ਸਿਆਸਤ ਅਤੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਮੁਕਰਨ ਤੋਂ ਦੁਖੀ ਹੋਏ ਵੋਟਾਂ ਪਾਉਣ ਨਹੀਂ ਇਹ ਤਾਂ ਚੋਣ ਕਮਿਸ਼ਨ ਦੱਸੇਗਾ ਪੰਜਾਬ ਇਸ ਵਾਰ ਕਿਨੇ ਪ੍ਰਤੀਸ਼ਤ ਪੋਲ ਹੈ ਹੋ ਸਕਦਾ ਹੈ ਸ਼ਹਿਰਾਂ ਵਿੱਚ ਅਜਿਹਾ ਮਾਹੌਲ ਨਾਂ ਹੋਵੇ।


