ਸਿਮਰਨਪ੍ਰੀਤ ਕੌਰ ਨੇ ਐਮ.ਏ ਪੋਲਟੀਕਲ ਸਾਇੰਸ ਸਮੈਟਰ ਫਾਈਨਲ ’ਚੋਂ ਜਿਲੇ ਵਿੱਚ ਪਹਿਲਾਂ ਅਤੇ ਯੂਨੀਵਰਸਿਟੀ ਵਿੱਚੋਂ 20ਵਾਂ ਸਥਾਨ ਹਾਸਲ ਕੀਤਾ

ਗੁਰਦਾਸਪੁਰ

ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦੀ ਪ੍ਰਿੰਸੀਪਲ ਰੀਨਾ ਤਲਵਾਰ ਨੇ ਦੱਸਿਆ ਕਿ ਉਨਾਂ ਦੇ ਕਾਲਜ ਦੀ ਵਿਦਿਆਰਥਣਾਂ ਸਿਮਰਨਪ੍ਰੀਤ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵੱਲੋਂ ਐਮ.ਏ ਪੋਲੀਟਕਲ ਸਾਇੰਸ ਸਮੈਸਟਰ ਫਾਇਨਲ ਦੇ ਐਲਾਨੇ ਗਏ ਨਤੀਜਿਆ ਵਿੱਚੋਂ ਸਿਮਰਨਪ੍ਰੀਤ ਨੇ 84.50 ਫੀਸਦੀ ਅੰਕ ਹਾਸਲ ਕਰਕੇ ਜਿਲੇ ਵਿੱਚ ਪਹਿਲਾਂ ਸਥਾਨ ਅਤੇ ਯੂਨੀਵਰਸਿਟੀ ਵਿੱਚੋਂ 20ਵਾਂ ਸਥਾਨ ਹਾਸਲ ਕਰਕੇ ਆਪਣੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।
ਵਰਣਯੋਗ ਹੈ ਕਿ ਸਿਮਰਨਪ੍ਰੀਤ ਨੇ ਪਿਛਲੇ ਸਾਲ ਵੀ ਐਮ.ਏ ਸਮੈਸਟਰ-3 ਵਿੱਚੋਂ 89.25 ਫੀਸਦੀ ਅੰਕ ਹਾਸਲ ਕਰਕੇ ਜਿਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਕਾਬਿਲੇਜਿਕਰ ਹੈ ਕਿ ਸਿਰਮਨਪ੍ਰੀਤ ਸਿੰਘ ਦੇ ਪਿਤਾ ਰਮੇਸ਼ ਕੁਮਾਰ ਵਾਸੀ ਗ੍ਰੀਨ ਐਵੀਨਿਊ ਕਲੋਨੀ (ਬਾਜਵਾ ਕਾਲੌਨੀ) ਗੁਰਦਾਸਪੁਰ, ਜੋ ਕਿ ਐਸ.ਐਸ.ਪੀ ਦਫਤਰ ਗੁਰਦਾਸਪੁਰ ਵਿਖੇ ਡਿਪਟੀ ਜਿਲਾ ਅਟਾਰਨੀ (ਲੀਗਲ) ਨਾਲ ਬਤੌਰ ਰੀਡਰ ਵੱਜੋਂ ਬੜੀ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਹਨ।

Leave a Reply

Your email address will not be published. Required fields are marked *