ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇਣਗੇ ਨੌਜਵਾਨਾਂ ਨੂੰ ਰੁਜਗਾਰ
ਗੁਰਦਾਸਪੁਰ, 24 ਜੂਨ (ਸਰਬਜੀਤ)- ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਪਾਲ ਸਿੰਘ ਨੇ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਸਰਕਾਰ ਨੇ ਬੀਤੇ ਸਮੇਂ ਵਿੱਚ ਬੇਰੁਜਗਾਰੀ ਨੂੰ ਖਤਮ ਕਰਨ ਵਿੱਚ ਕੋਈ ਪਹਿਲਕਦਮੀ ਨਹੀਂ ਕੀਤੀ। ਬਲਕਿ ਚੱਲ ਰਹੀ ਮਿੰਨੀ ਇੰਡਸਟਰੀ ਨੂੰ ਵੀ ਬੰਦ ਕਰ ਦਿੱਤਾ ਹੈ। ਕਿਉਕਿ ਕੱਚਾ ਮਟੀਰੀਅਲ ਦੀ ਕੀਮਤ ਜਿਆਦਾ ਹੋਣ ਕਰਕੇ ਅਤੇ ਬਿਜਲੀ ਦੇ ਦਰਾਂ ਵਿੱਚ ਭਾਰੀ ਵਾਧਾ ਹੋਣ ਕਰਕੇ ਕਾਰਖਾਨੇ ਦਾ ਆਪਣੇ ਛੋਟੇ ਲਘੂ ਉਦਯੋਗ ਬੰਦ ਕਰ ਗਏ ਹਨ। ਜਿਵੇਂ ਅੰਮਿ੍ਰਤਸਰ ਵਿੱਚ 60 ਛੋਟੇ ਕਾਰਖਾਨੇ ਅਤੇ ਗੋਬਿੰਦਗੜ, ਸਰਹਿੰਦ, ਬਟਾਲਾ ਵਿਖੇ ਵੀ 50 ਫੀਸਦੀ ਬੰਦ ਪਏ ਹੋਏ ਹਨ। ਜਿਸਦੇ ਫਲ ਸਵਰੂਪ ਵਿੱਚ 1.75 ਲੱਖ ਲੋਕ ਬੇਰੁਜਗਾਰ ਹੋਏ ਹਨ।
ਪਾਲ ਸਿੰਘ ਨੇ ਕਿਹਾ ਕਿ ਜੇਕਰ ਹੁਣ ਆਮ ਆਦਮੀ ਪਾਰਟੀ ਦੀਸਰਕਾਰ ਨੂੰ ਬਣੇ ਹੋਏ 3 ਮਹੀਨੇ ਹੋਏ ਹਨ ਤਾਂ ਅਕਾਲੀ, ਭਾਜਪਾ ਤੇ ਕਾਂਗਰਸ ਇਸ ਨੂੰ ਕੰਮ ਕਰਨ ਨਹੀਂ ਦੇ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਖਰਾਬ ਸਨ, ਹੁਣ ਕੋਈ ਨਵੇਂ ਨਹੀਂ ਹੋਏ। ਕੇਵਲ ਇੰਨਾਂ ਨੂੰ ਸੁਧਾਰਨ ਦੀ ਲੋੜ ਹੈ। ਉਹ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਇਹ ਦਿ੍ਰੜ ਸੰਕਲਪ ਲਿਆ ਹੈ ਕਿ ਮੈਂ ਉਕਤ ਪਾਰਟੀਆਂ ਵੱਲੋਂ ਪੈਦਾ ਕੀਤੇ ਗਏ ਗੈਂਗਸਟਰ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਜਲਦ ਸਫਾਇਆ ਕਰਾਂਗਾ।
ਉਨਾਂ ਵਿਰੋਧੀ ਪਾਰਟੀਆਂ ’ਤੇ ਤੰਜ ਕਸਦੇ ਹੋਏ ਕਿਹਾ ਕਿ ਅੱਜ ਤੱਕ ਜਦੋਂ ਪੰਜਾਬ ਅੱਤਵਾਦ ਦੇ ਕਾਲੇ ਬੱਦਲਾਂ ਤੋਂ ਮੁੱਕਤ ਹੋਇਆ ਹੈ। ਿਕਸੇ ਵੀ ਸਰਕਾਰ ਨੇ ਪੜੇ ਲਿਖੇ ਨੌਜਵਾਨਾਂ ਨੂੰ ਰੁਜਗਾਰ ਨਹੀਂ ਦਿੱਤਾ। ਬਲਕਿ ਉਹ ਨਿਰਾਸ਼ ਹੋ ਕੇ ਵਿਦੇਸ਼ਾਂ ਵਿੱਚ ਮਜਦੂਰੀ ਕਰਨ ਲਈ ਮਜਬੂਰ ਹਨ। ਅੱਜ ਜਮੀਨਾਂ ਦਾ ਰੇਟ ਪਹਿਲਾਂ ਨਾਲੋਂ ਅੱਧੇ ਰਹਿ ਗਏ ਹਨ। ਹਰ ਨੌਜਵਾਨ ਇੱਥੋਂ ਵਿਦੇਸ਼ ਜਾ ਰਿਹਾ ਹੈ। ਇਹ ਸਾਰੀ ਜਿੰਮੇਵਾਰੀ ਪਹਿਲੀ ਸਰਕਾਰਾਂ ਦੀ ਬਣਦੀ ਹੈ। ਹੁਣ ਮੁੱਖਮੰਤਰੀ ਨੇ ਦਾਅਵਾ ਕੀਤਾ ਹੈ ਕਿ ਮੈਂ ਜਲਦੀ ਹੀ ਨਵੇਂ ਕਾਰਜ਼ ਆਰੰਭ ਕਰਨ ਜਾ ਰਿਹਾ ਹੈ। ਉਥੇ ਸਰਕਾਰੀ ਨੌਕਰੀਆਂ ਵੀ ਕੱਢੀਆਂ ਹਨ, ਜਿਸ ਕਰਕੇ ਹਰ ਯੋਗ ਵਿਅਕਤੀ ਨੂੰ ਰੁਜ਼ਗਾਰ ਮਿਲੇਗਾ ਅਤੇ ਉਹ ਗੈਰ ਸਮਾਜੀ ਅਨਸਰਾਂ ਵਿੱਚ ਸ਼ਾਮਲ ਨਹੀਂ ਹੋਵੇਗਾ। ਇਹ ਇੱਕ ਬੜਾ ਕਦਮ ਹੈ ਕਿ ਨੌਜਵਾਨ ਨੂੰ ਰੁਜਗਾਰ ਦੇਣਾ। ਇਹ ਕੇਵਲ ਭਗਵੰਤ ਮਾਨ ਹੀ ਦੇ ਸਕਦਾ ਹੈ।