ਗੁਰਦਾਸਪੁਰ, 24 ਜੂਨ (ਸਰਬਜੀਤ) – ਸੀ.ਬੀ.ਏ ਇੰਫੋਟੈਕ ਗੁਰਦਾਸਪੁਰ ਦੇ ਮੈਨੇਜਿੰਗ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਨੇ ਦਸਿਆ ਕਿ ਵਿਦਿਆਰਥੀਆਂ ਦੇ ਹੁਨਰ ਅਤੇ ਪੜ੍ਹਾਈ ਵਿੱਚ ਵਾਧਾ ਕਰਨ ਲਈ ਇੱਕ ਕੋਡਿੰਗ ਚੈਲੰਜ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 13 ਸਾਲ ਤੋਂ ਉਪਰ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਸਮੇਂ ਸਮੇਂ ਤੇ ਸਾਡੀ ਸੰਸਥਾ ਵੱਲੋਂ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਕੋਡਿੰਗ ਚੈਲੰਜ 5 ਜੁਲਾਈ ਨੂੰ ਹੋਵੇਗਾ ਜਿਸ ਦੀ ਰਜਿਸਟ੍ਰੇਸ਼ਨ 3 ਜੁਲਾਈ ਤੱਕ ਹੋਵੇਗੀ, ਜਿਹੜੇ ਵਿਦਿਆਰਥੀ 3 ਜੁਲਾਈ ਤੱਕ ਰਜਿਸਟ੍ਰੇਸ਼ਨ ਕਰ ਲੈਣਗੇ ਉਹੀ ਇਸ ਕੋਡਿੰਗ ਚੈਲੰਜ ਵਿੱਚ ਭਾਗ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ 50 ਪ੍ਰਤੀਸ਼ਤ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਅਵਾਰਡ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕੋਡਿੰਗ ਟੈਸਟ ਇੱਕ ਦਿਨ ਦਾ ਹੋਵੇਗਾ ਅਤੇ ਜਿਹੜੇ ਵਿਦਿਆਰਥੀ ਸਾਡੀ ਸੰਸਥਾ ਤੋਂ ਕੋਚਿੰਗ ਲੈਣਗੇ ਉਨ੍ਹਾਂ ਨੂੰ ਆਈ.ਟੀ.ਨਾਲ ਸਬੰਧਤ ਕੰਪਨੀਆਂ ਵਿੱਚ ਪਲੇਸਟਮੈਂਟ ਵੀ ਕਰਵਾਈ ਜਾਵੇਗੀ। ਇਸ ਲਈ ਇਸ ਮੌਕੇ ਦਾ ਲਾਭ ਲੈਣ ਲਈ ਵਿਦਿਆਰਥੀ ਅੱਜ ਹੀ ਆਪਣੀ ਰਜਿਸਟ੍ਰੇਸ਼ਨ ਕਰਨ ਅਤੇ ਇਸ ਮੁਕਾਬਲੇ ਵਿੱਚ ਜੇਤੂ ਬਣ ਕੇ ਇਨਾਮ ਹਾਸਲ ਕਰਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸੀ.ਬੀ.ਏ ਇੰਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਮਿਲ ਸਕਦੇ ਹਨ।