ਗੁਰਦਾਸਪੁਰ 14 ਅਗਸਤ (ਸਰਬਜੀਤ ਸਿੰਘ)- ਜਿਲਾ ਗੁਰਦਾਸਪੁਰ ਦੇ ਇੰਚਾਰਜ਼ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਦੱਸਿਆ ਕਿ ਕੱਲ ਸਾਡੇ ਗੁਰਦਾਸਪੁਰ ਵਿੱਚ 15 ਅਗਸਤ ਨੂੰ ਝੰਡਾ ਲਹਿਰਾਉਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਸ਼ਿਰਕਤ ਕਰਨਗੇ। ਇਸ ਲਈ ਮੈਂ ਗੁਰਦਾਸਪੁਰ ਵਾਸੀਆਂ ਨੂੰ ਪੂਰਜੋਰ ਅਪੀਲ ਕਰਦਾ ਹਾ ਕਿ ਉਹ ਲੈਫਟੀਨੈਂਟ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ ਪਹੁੰਚ ਕੇ ਉਨਾਂ ਦੇ ਵਿਚਾਰ ਸੁਣੋ ਤਾਂ ਜੋ ਤੁਹਾਡੇ ਵਿੱਚ ਵੀ ਦੇਸ਼ ਲਈ ਉਤੇਜਨਾ ਪੈਦਾ ਹੋਵੇ। ਅਸੀ ਲੋਕ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਦੋ ਹੋਏ ਇੱਕ ਦੂਜੇ ਦੇ ਹਾਣੀ ਬਣਈਏ ਤਾਂ ਜੋ ਸਾਡਾ ਪੰਜਾਬ ਫਿਰ ਤੋਂ ਮੁੜ ਰੰਗਲਾ ਪੰਜਾਬ ਬਣ ਸਕੇ।