ਗੁਰਦਾਸਪੁਰ 14 ਅਗਸਤ (ਸਰਬਜੀਤ ਸਿੰਘ)- ਅੱਖਾਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾਕਟਰ ਕੇ.ਡੀ ਸਿੰਘ ਨੇ ਰੇਲਵੇ ਰੋਡ ’ਤੇ ਸਥਿਤ ਆਪਣੇ ਨਿੱਜੀ ਹਸਪਤਾਲ ਵਿੱਚ ਦੱਸਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਪੂਰੀ ਤਰਾਂ ਸਾਂਭ ਕੇ ਰੱਖਿਆ ਹੋਇਆ ਹੈ। ਬਾਰਡਰ ’ਤੇ ਤੈਨਾਤ ਸੈਨਾ ਵਿੱਚ ਪ੍ਰੇਸ਼ਾਨੀ ਨੂੰ ਮੁੱਕਤ ਕੀਤਾ ਹੈ। ਇਸ ਲਈ ਅਸੀ ਉਨਾਂ ਦੇ ਧੰਨਵਾਦੀ ਹਾਂ।
ਡਾ. ਕੇ.ਡੀ ਸਿੰਘ ਨੇ ਕਿਹਾ ਕਿ ਪ੍ਰਧਾਨਮੰਤਰੀ ਸਾਹਿਬ ਨੇ ਕਿਹਾ ਹੈ ਕਿ ਆਜਾਦੀ ਦੇ 75ਵੇਂ ਵਰੇਗੰਢ ’ਤੇ ਦੇਸ਼ ਦੇ 20 ਕਰੋੜ ਘਰਾਂ ’ਤੇ ਰਾਸ਼ਟਰੀ ਝੰਡਾ ਝੂਲਣਾ ਚਾਹੀਦਾ ਹੈ। ਪਰ ਮੈਂ ਸਮਝਦਾ ਹੈ ਕਿ ਉਸ ਝੰਡੇ ਦੀ ਬਹੁਤ ਮਾਣ-ਸਨਮਾਨ ਹੋਵੇ। ਰਾਤ ਸਮੇਂ ਉਸ ਝੰਡੇ ’ਤੇ ਲਾਈਟ ਦੀ ਦਿੱਖ ਹੋਵੇ, ਪਰ ਅਗਲੇ ਦਿਨ 16 ਅਗਸਤ ਨੂੰ ਇਸ ਝੰਡੇ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਉਤਾਰ ਕੇ ਘਰ ਵਿੱਚ ਸਾਂਭਿਆ ਜਾਵੇ ਕਿਉਕਿ ਇਹ ਪਾਲਿਥੀਨ ਦਾ ਬਣਿਆ ਹੋਇਆ ਹੈ। ਇਸ ਕਰਕੇ ਅਜਿਹਾ ਨਾ ਹੋਵੇ ਕਿ ਗੰਦੇ ਨਾਲ ਜਾਂ ਗਲੀਆਂ ਵਿੱਚ ਰੁਲਦਾ ਫੜੇ। ਇਸਦੀ ਸਾਨੂੰ ਬਹੁਤ ਇੱਜਤ ਕਰਨੀ ਚਾਹੀਦੀ ਹੈ। ਕਿਉਕਿ ਇਹ ਸਾਡੇ ਦੇਸ਼ ਦੀ ਆਜਾਦੀ ਦਾ ਬਹੁਤ ਵੱਡਾ ਸਾਈਨ ਚਿੰਨ ਹੈ। ਉਨਾਂ ਕਿਹਾ ਕਿ ਸਾਡੇ ਦੇਸ਼ ਦੇ ਉਹ ਲੋਕ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਫੌਜ ਵਿੱਚ ਸਹੀਦ ਹੋਏ ਹਨ। ਉਨਾਂ ਦੀ ਸ਼ਹਾਦਤ ਨੂੰ ਜਰੂਰ ਯਾਦ ਕੀਤਾ ਜਾਵੇ। ਹਰ ਵਿਅਕਤੀ ਉਨਾਂ ਦੀ ਯਾਦ ਵਿੱਚ 1 ਮਿਨਟ ਦਾ ਮੌਨ ਜਰੂਰ ਰੱਖੇ ਤਾਂ ਜੋ ਉਨਾਂ ਦੀ ਯਾਦ ਸਾਡੇ ਲਈ ਅਪੁੱਲ ਬਣੀ ਰਹੇ।