ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ਬਾਦ ਪੀੜ੍ਹਤਾਂ ਵੱਲੋਂ ਕਹਿਣਾ,ਇਹ ਤਾਂ ਕੁਦਰਤੀ ਹੈ,ਇਸ ਨੂੰ ਫਾਂਸੀ ਚਾਹੀਦੀ ਸੀ,ਤੋਂ ਪਤਾ ਲੱਗਦਾ ਹੈ ਕਿ ਪਾਪੀ ਨੂੰ ਮਰਨ ਬਾਦ ਵੀ ਲਾਹਨਤਾਂ ਹੀ ਪੈਂਦੀਆਂ ਹਨ : ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 21 ਅਗਸਤ ( ਸਰਬਜੀਤ ਸਿੰਘ)– 84 ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੀ 80 ਦੀ ਵਡੇਰੀ ਉਮਰ ਵਿੱਚ ਜੇਲ੍ਹ ਵਿੱਚ ਸੱਤ ਸਾਲ ਰਹਿਣ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਇਸ ਮੌਤ ਤੋਂ ਬਾਅਦ 84 ਕਤਲੇਆਮ ਦੇ ਸਿੱਖ ਪੀੜਤਾਂ ਨੂੰ ਜਦੋਂ ਸੱਜਣ ਕੁਮਾਰ ਦੀ ਮੌਤ ਸਬੰਧੀ ਪੁੱਛਿਆ ਤਾਂ ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ,ਇਹ ਮੌਤ ਤਾਂ ਕੁਦਰਤੀ ਹੋਈ ਹੈ ਅਤੇ ਇਹ ਮੌਤ ਤਾਂ ਦੁਨੀਆ ਤੇ ਆਏ ਹਰ ਮਨੁੱਖ ਦੀ ਹੋਣੀ ਹੈ ਪਰ ਸੱਜਣ ਕੁਮਾਰ ਵਰਗੇ ਦੁਸਟ ਪਾਪੀ ਸ਼ਕਸ ਨੂੰ ਫਾਂਸੀ ਦੀ ਮੌਤ ਦੇਣੀ ਚਾਹੀਦੀ ਹੈ ਤਾਂ ਸਾਨੂੰ ਸ਼ਾਨਤੀ ਆਉਂਦੀ ਕਿ ਸਾਨੂੰ ਇਨਸਾਫ਼ ਮਿਲਿਆ,ਦੰਗਾ ਪੀੜਤਾਂ ਦੇ ਇਸ ਦਿੱਤੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਪਾਪੀ ਤੇ ਜ਼ਾਲਮ ਬੰਦੇ ਨੂੰ ਮਰਨ ਤੋਂ ਬਾਅਦ ਵੀ ਸਮਾਜ ਵੱਲੋਂ ਲਾਹਨਤਾਂ ਹੀ ਪੈਂਦੀਆਂ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਿੱਖ ਕਤਲੇਆਮ ਦੀ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਮਰਨ ਤੋਂ ਬਾਅਦ ਸਿੱਖ ਦੰਗਾ ਪੀੜਤਾ ਵੱਲੋਂ ਸੱਜਣ ਕੁਮਾਰ ਨੂੰ ਫਾਂਸੀ ਤੇ ਲਟਕਾਉਣ ਦੀਆਂ ਗੱਲਾਂ ਤੇ ਲਾਹਨਤਾਂ ਪਾਉਣ ਦੀਆਂ ਖਬਰਾਂ ਨੂੰ ਜਾਇਜ਼ ਮੰਨਦੀ ਹੈ ਕਿਉਂਕਿ ਸੱਜਣ ਕੁਮਾਰ ਨੇ ਪਾਪ ਹੀ ਇਨ੍ਹਾਂ ਜਾਇਦਾ ਕਮਾਇਆ ਸੀ ਕਿ ਮਰਨ ਤੋਂ ਬਾਅਦ ਵੀ ਦੰਗਾ ਪੀੜਤਾਂ ਦੇ ਮਨ ਨੂੰ ਤਸੱਲੀ ਨਹੀਂ ਹੋਈ ਅਤੇ ਕਹਿੰਦੇ ਸੁਣੇ ਗਏ ਕਿ ਫਾਂਸੀ ਹੋਣੀ ਚਾਹੀਦੀ ਸੀ ਤੋਂ ਸਾਫ਼ ਜ਼ਾਹਰ ਹੈ ਕਿ ਪਾਪੀ ਦੇ ਮਰਨ ਤੋਂ ਬਾਅਦ ਵੀ ਲੋਕ ਉਸ ਨੂੰ ਲਾਹਨਤਾ ਹੀ ਪਾਉਂਦੇ ਹਨ, ਜਿਸ ਕਰਕੇ ਇਨਸਾਨ ਨੂੰ ਸੱਤਾ ਦੇ ਨਸ਼ੇ ਵਿੱਚ ਪਾਪ ਕਮਾਉਣ ਤੋਂ ਤੋਬਾ ਕਰਨੀ ਚਾਹੀਦੀ ਹੈ ਤੇ ਨੇਕ ਕੰਮ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਸਮਾਜ ਦੇ ਲੋਕ ਮਰਨ ਤੋਂ ਬਾਅਦ ਲਾਹਨਤਾਂ ਪਾ ਕੇ ਮਾੜਾ ਨਾਂ ਕਹਿਣ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਦੇ ਮਰਨ ਬਾਅਦ ਪੀੜਤਾ ਵੱਲੋਂ ਫਾਂਸੀ ਦੀ ਸਜ਼ਾ ਮੰਗਣ ਤੇ ਲਾਹਨਤਾਂ ਪਾਉਣ ਵਾਲੇ ਦਿੱਤੇ ਬਿਆਨ ਨੂੰ ਸਹੀ ਅਤੇ ਇਨਸਾਨ ਨੂੰ ਸੱਤਾ ਦੇ ਨਸ਼ੇ ਵਿੱਚ ਜ਼ੁਲਮ ਅਤੇ ਪਾਪ ਕਮਾਉਣ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸੱਜਣ ਕੁਮਾਰ ਕਾਂਗਰਸ ਵਿੱਚ ਤਿੰਨ ਵਾਰ ਐਮ ਪੀ ਬਣੇ ਤੇ ਉਹ ਕਾਂਗਰਸ ਹਾਈ ਕਮਾਂਡ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਸਨ,ਉਹਨਾਂ ਨੂੰ ਦੋ ਕੇਸਾਂ ਵਿਚੋਂ ਉਮਰ ਕੈਦ ਦੀ ਸਜ਼ਾ ਹੋਈ ਅਤੇ ਦੋ ਵਿਚੋਂ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ, ਭਾਈ ਖਾਲਸਾ ਨੇ ਕਿਹਾ ਦੰਗਾ ਪੀੜ੍ਹਤਾਂ ਵੱਲੋਂ ਇਹ ਕਹਿਣਾ ਬਿਲਕੁਲ ਸਹੀ ਹੈ ਕਿਉਂਕਿ ਸੱਜਣ ਕੁਮਾਰ ਨੂੰ ਬਚਾਉਣ ਲਈ ਕਾਂਗਰਸ ਸਰਕਾਰ ਨੇ ਬਹੁਤ ਵਾ ਲਾਈ ਅਤੇ ਉਸ ਨੂੰ ਟਿਕਟਾਂ ਦੇ ਕੇ ਸਿਖਾਂ ਅਤੇ ਦੰਗਾ ਪੀੜਤਾਂ ਨੂੰ ਚਿੜਾਇਆ ਗਿਆ, ਪਰ ਪਾਪੀ ਨੂੰ ਸਰਕਾਰਾਂ ਵੱਲੋਂ ਬਚਾਉਣ ਤੇ ਇਨਸਾਫ਼ ‘ਚ ਦੇਰੀ ਕਰਨ ਦੀਆਂ ਕੋਸ਼ਿਸ਼ਾਂ ਪ੍ਰਾਮਾਤਮਾ ਨੇ ਫੇਲ ਕਰਕੇ ਸੱਜਣ ਕੁਮਾਰ ਨੂੰ ਜੇਲ੍ਹ ਵਿਚ ਹੀ ਮੌਤ ਦੇ ਦਿੱਤੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਭਾਵੇਂ ਕਿ ਦੰਗਾ ਪੀੜਤਾਂ ਨੇ ਸੱਜਣ ਕੁਮਾਰ ਦੇ ਮਰਨ ਤੋਂ ਬਾਅਦ ਵੀ ਉਸ ਨੂੰ ਮੁਵਾਫ ਨਹੀਂ ਕੀਤਾ ਤੇ ਕਿਹਾ ਕਿ ਇਸ ਨੂੰ ਫਾਂਸੀ ਹੋਣੀ ਚਾਹੀਦੀ ਸੀ ਇਹ ਬਿਲਕੁਲ ਜਾਇਜ਼ ਹੈ ਅਤੇ ਇਹ ਗੁੱਸਾ ਸਿੱਖ ਕੌਮ ਨੂੰ ਵੀ ਹੈ ਕਿਉਂਕਿ 84 ਦੇ ਸਿੱਖ ਕਤਲੇਆਮ ਦੋਸ਼ੀਆ ਨੂੰ ਬਚਾਉਣ ਤੇ ਦੰਗਾ ਪੀੜਤਾਂ ਨੂੰ 40 ਸਾਲ ਤੱਕ ਇਨਸਾਫ ਨਾ ਦੇਣ ਦੀ ਲਈ ਸਿੱਖ ਵਿਰੋਧੀ ਸਰਕਾਰਾ ਨੇ ਸਿੱਖ ਕੌਮ ਨਾਲ਼ ਵੱਡੀ ਬੇਇਨਸਾਫ਼ੀ ਤੇ ਧੱਕੇਸ਼ਾਹੀ ਕੀਤੀ ਜੋ ਆਉਣ ਵਾਲੀਆਂ ਪੀੜ੍ਹੀਆਂ ਭੁੱਲ ਨਹੀਂ ਸਕਣਗੀਆਂ, ਇਸ ਕਰਕੇ ਸੱਜਣ ਕੁਮਾਰ ਦੇ ਮਰਨ ਬਾਅਦ ਪੀੜਤਾ ਵੱਲੋਂ ਲਾਹਨਤਾਂ ਪਾਉਣੀਆਂ ਬਿਲਕੁਲ ਜਾਇਜ਼ ਹਨ ਤਾਂ ਕਿ ਸਮਾਜ ਦੇ ਲੋਕਾਂ ਨੂੰ ਸੱਤਾ ਦੇ ਨਸ਼ੇ ਵਿੱਚ ਪਾਪ ਅਤੇ ਜ਼ੁਲਮ ਅਤਿਆਚਾਰ ਕਰਨ ਦੀ ਸਿੱਖਿਆ ਮਿਲ ਸਕੇ।

Leave a Reply

Your email address will not be published. Required fields are marked *