ਗੁਰਦਾਸਪੁਰ, 24 ਜੂਨ (ਸਰਬਜੀਤ)-ਅਡਾਨੀ ਫਾਉਡੈਸ਼ਨ ਦੇ ਮੈਨੇਜਰ ਨੇ ਖੁਲਾਸਾ ਕੀਤਾ ਹੈ ਕਿ ਗੌਤਮ ਅਡਾਨੀ ਦੇ 60ਵੇਂ ਜਨਮ ਦਿਨ ’ਤੇ 60 ਹਜਾਰ ਕਰੋੜ ਰੂਪਏ ਦਾ ਦਾਨ ਕਰਨ ਦਾ ਪਲਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਰਿਵਾਰ ਦੇ ਚੈਰਿਟੀ ਵੱਲੋਂ 60 ਹਜ਼ਾਰ ਕਰੋੜ ਦਾਨ ਉਨਾਂ ਲੋਕਾਂ ਨੂੰ ਕੀਤਾ ਜਾਵੇਗਾ, ਜਿਵੇਂ ਕਿ ਹੈਲਥ ਕੇਅਰ, ਸਿੱਖਿਆ, ਸਕਿੱਲ ਡਿਵੈਲਪਮੈਂਟ ਅਤੇ ਪੜੇ ਲਿਖੇ ਨੌਜਵਾਨ ਜੋ ਆਪਣਾ ਕੰਮ ਕਰਨਾ ਚਾਹੁੰਦੇ ਹਨ, ਉਨਾਂ ਨੂੰ ਵੰਡਿਆ ਜਾਵੇਗਾ।
ਉਨਾਂ ਕਿਹਾ ਕਿ ਇਹ ਰਾਸ਼ੀ ਦੇਣ ਨਾਲ ਜੋ ਲੋਕ ਆਤਮ ਨਿਰਭਰ ਨਹੀਂ ਹਨ, ਉਹ ਹੋਣਗੇ। ਉਧਰ ਮੈਨੇਜਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਾਲ ਅਡਾਨੀ ਦੇ ਪਿਤਾ ਸ਼ਾਂਤੀ ਲਾਲ ਅਡਾਨੀ ਦਾ ਵੀ ਜਨਮ ਸ਼ਤਾਬਦੀ ਸਮਾਰੋਹ ਹੈ।


