ਹਜੂਰ ਸਾਹਿਬ, ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਦੁਸ਼ਹਿਰੇ ਮਹਾਤਮ ਨੂੰ ਮੁੱਖ ਰੱਖਦਿਆਂ ਸੰਚਖੰਡ ਹਜੂਰ ਸਾਹਿਬ ਮਹਾਰਾਸ਼ਟਰ ਵਿੱਚ ਪੰਜਾਬ ਅਤੇ ਦੇਸ਼ਾਂ ਵਿਦੇਸ਼ਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਵਾਨ ਸੰਗਤਾਂ ਜਿਥੇ ਲੱਖਾਂ ਦੀ ਤਾਦਾਦ ਵਿੱਚ ਬਹੁਤ ਹੀ ਉਤਸਾਹ ਨਾਲ ਪਹੁੰਚ ਚੁੱਕੀਆਂ ਹਨ ਅਤੇ ਪਹੁੰਚ ਰਹੀਆਂ ਹਨ, ਉਥੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਮੁੱਖ ਜਥੇਦਾਰ ਸਾਹਿਬਾਨਾਂ ਨੇ ਆਪਣੇ ਘੋੜਿਆਂ ਅਤੇ ਨਿਹੰਗ ਸਿੰਘ ਫੌਜਾਂ ਨਾਲ ਹਜੂਰ ਸਾਹਿਬ ਵਿੱਚ ਗੋਦਾਵਰੀ ਦੇ ਕੰਢੇ ਨੇੜੇ ਗੁਰਦੁਆਰਾ ਬਾਬਾ ਨਿਧਾਨ ਸਿੰਘ ਲੰਗਰ ਵਿਖੇ ਉਤਾਰਾ ਕਰ ਲਿਆ ਹੈ ਅਤੇ ਕੱਲ 11 ਅਕਤੂਬਰ ਨੂੰ ਆਪਣੇ ਆਪਣੇ ਪੜਾਵਾਂ ਤੇ ਅਖੰਡ ਪਾਠ ਸਾਹਿਬ ਆਰੰਭ ਕਰ ਦੇਣਗੇ ਅਤੇ 13 ਅਕਤੂਬਰ ਨੂੰ ਨਿਹੰਗ ਸਿੰਘ ਫੌਜਾਂ ਸ਼ਾਨਦਾਰ ਮਹੱਲੇ ਦਾ ਪਰਦਰਸ਼ਨ ਕਰਕੇ ਆਈ ਸੰਗਤ ਨੂੰ ਗੌੜ ਸਵਾਰੀ, ਨੇਜਾਬਾਜ਼ੀ, ਗਤਕਾਬਾਜੀ ਤੇ ਹੋਰ ਕਈ ਤਰ੍ਹਾਂ ਦੀਆਂ ਜੰਗ ਜੂੰ ਖੇਡਾਂ ਦਾ ਪਰਦਰਸ਼ਨ ਕਰਕੇ ਸਿਖੀ ਦੇ ਪੁਰਾਤਨ ਵਿਰਸੇ ਇਤਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕਰਨਗੇ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਰ ਅਤੁੱਟ ਵਰਤਾਏ ਜਾਣਗੇ ਇਸ ਸਬੰਧੀ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੱਚਖੰਡ ਹਜੂਰ ਸਾਹਿਬ ਪਹੁਚਣ ਤੋਂ ਉਪਰੰਤ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ।
ਭਾਈ ਖਾਲਸਾ ਨੇ ਦੱਸਿਆ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ’ਚ ਤਰਨ ਦਲ ਬਾਬਾ ਬਕਾਲਾ ਨੇ ਗੁਰਦਵਾਰਾ ਨਗੀਨਾ ਘਾਟ ਵਿਖੇ ਉਤਾਰਾ ਕੀਤਾ, ਜਥੇਦਾਰ ਬਾਬਾ ਸੁੱਖਪਾਲ ਸਿੰਘ ਮਾਲਵਾ ਤਰਨ ਦਲ ਸਹੀਦ ਬਾਬਾ ਸੰਗਤ ਸਿੰਘ ਨੇ ਛਾਉਣੀ ਬੁੱਢਾਦਲ ਵਿਖੇ ਤੇ ਉਹਨਾਂ ਦੇ ਨਾਲ ਸਹੀਦ ਬਾਬਾ ਬਲਵੰਤ ਸਿੰਘ ਤਰਨ ਦਲ ਅਤੇ ਦਸਮੇਸ਼ ਤਰਨ ਦਲ ਅਤੇ ਸੰਪਰਦਾਇ ਬਾਬਾ ਬਿਧੀਚੰਦ ਦਲ ਪੰਥ ਨੇ ਕਰਮਵਾਰ ਗੋਦਾਵਰੀ ਦੇ ਕੰਢੇ ਤੇ ਦਲ ਪੰਥ ਘੋੜਿਆਂ ਅਤੇ ਫੌਜਾਂ ਸਮੇਤ ਉਤਾਰਾ ਕੀਤਾ ਹੋਇਆ ਹੈ ਭਾਈ ਖਾਲਸਾ ਨੇ ਦੱਸਿਆ ਇੰਨਾ ਦਲ ਪੰਥਾਂ ਵੱਲੋਂ ਕਈ ਤਰ੍ਹਾਂ ਦੇ ਲੰਗਰ ਵੀ ਚਲਾਏ ਜਾ ਰਹੇ ਹਨ, ਜਥੇਦਾਰ ਬਾਬਾ ਸੁੱਖਾਂ ਸਿੰਘ ਮੰਨਣ ਸਹੀਦੀ ਦੇਗਾਂ ਵਾਲਿਆਂ ਨੇ ਸੱਚਖੰਡ ਹਜੂਰ ਸਾਹਿਬ ਦੇ ਸਹਾਮਣੇ ਪਰਿਕਰਮਾ ਵਿੱਚ ਗਾੜ੍ਹੇ ਸੁੱਖ ਨਿਧਾਨ ਦੀਆਂ ਸ਼ਹੀਦੀ ਦੇਗਾਂ ਦੇ ਅਤੁੱਟ ਲੰਗਰ ਚਲਾਏ ਹੋਏ ਹਨ, ਭਾਈ ਖਾਲਸਾ ਨੇ ਦੱਸਿਆ ਮਾਲਵਾ ਤਰਨ ਦਲ ਵੱਲੋਂ ਮੁਹੱਲੇ ਦੇ ਸਬੰਧ ਵਿੱਚ ਕੱਲ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਭਾਈ ਖਾਲਸਾ ਨੇ ਕਿਹਾ ਸਮੂਹ ਦਲਾਂ ਵੱਲੋਂ ਰੱਖੇ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਮਹਲੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
