ਗੁਰਦਾਸਪੁਰ, 20 ਜੂਨ (ਸਰਬਜੀਤ)– ਅੱਤਵਾਦ ਦੇ ਕਾਲੇ ਬੱਦਲਾਂ ਵਿੱਚ ਜਦ ਜੇ.ਐਫ ਰਿਬੈਰੋ ਡਾਇਰੈਕਟਰ ਜਨਰਲ ਪੁਲਸ ਆਫ ਪੰਜਾਬ ਅਤੇ ਬੀ. ਡੀ ਪਾਂਡੇ ਗਵਰਨਰ ਪੰਜਾਬ ਸਨ ਤਾਂ ਉਨਾਂ ਉਸ ਸਮੇਂ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਸੀ ਤਾਂ ਗਵਰਨਰ ਆਫ ਪੰਜਾਬ ਨੇ ਆਪਣੀ ਰਿਪੋਰਟ ਵਿੱਚ ਇਹ ਸਪਸ਼ੱਟ ਕੀਤਾ ਸੀ ਕਿ ਅੱਤਵਾਦ ਬਾਰਡਰ ਬੈਲਟ ਵਿੱਚ ਇਸ ਕਰਕੇ ਜਿਆਦਾ ਹੈ ਕਿ ਇਸਦਾ ਨਾਂ ਕਿਸੇ ਨੇ ਪਿੱਛਾ ਕੀਤਾ ਹੈ ਅਤੇ ਨਾ ਹੀ ਪੁਲਸ ਨੂੰ ਲੋਕਾਂ ਦਾ ਸਾਥ ਮਿਲ ਰਿਹਾ ਹੈ।ਜਿਸ ਕਰਕੇ ਉਸ ਸਮੇਂ ਨਿਹੱਥੇ ਲੋਕਾਂ ਨੂੰ ਮੌਤ ਦਾ ਘਾਟ ਉਤਾਰਿਆ ਜਾ ਰਿਹਾ ਸੀ। ਇਸ ਕਰਕੇ ਜੇਕਰ ਪੰਜਾਬ ਵਿੱਚ ਪੈਰਾ ਮਿਲਟਰੀ ਫੋਰਸ, ਆਰਮੀ, ਸੀ.ਆਰ.ਪੀ ਮਿਲ ਕੇ ਲੋਕਾਂ ਦੇ ਸਹਿਯੋਗ ਨਾਲ ਕੰਮ ਕਰੇਗੀ ਤਾਂ ਹੀ ਅੱਤਵਾਦ ਖਤਮ ਹੋ ਸਕਦਾ ਹੈ।
ਪਰ ਹੁਣ ਫਿਰ ਪ੍ਰੈਸ ਦੇ ਸਰਵੇ ਅਨੁਸਾਰ ਗੁਰਾਦਸਪੁਰ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਨਵਵਿਆਉਣ ਲੜਕੀਆ ਅਤੇ ਹੋਰ ਔਰਤਾਂ ਜਦੋਂ ਮਾਰਕਿਟ ਜਾਂਦੀਆਂ ਹਨ ਤਾਂ ਉਹ ਲੁੱਟ ਖਸੁੱਟ ਦੀ ਵਾਰਦਾਤਾਂ ਨੂੰ ਮੱਦੇਨਜਰ ਰੱਖ ਕੇ ਹੱਥ ਵਿੱਚ ਪਰਸ, ਕੰਨਾਂ ਵਿੱਚ ਕਾਂਟੇ ਅਤੇ ਗਲੇ ਵਿੱਚ ਸੋਨੇ ਦੀਆਂ ਚੈਨੀਆਂ ਉਤਾਰ ਕੇ ਹੀ ਮਾਰਕਿਟ ਜਾਂਦੀਆਂ ਹਨ। ਕਿਉਕਿ ਪਤਾ ਨਹੀਂ ਕਿਸ ਸਮੇਂ ਸਨੈਚਰ ਖੋਹ ਕਰਕੇ ਲੈ ਜਾਣ। ਅੱਜ ਤੱਕ ਨਿਊ ਸੰਤ ਨਗਰ ਇਲਾਕੇ ਤੋਂ ਲੈ ਕੇ ਹੁਣ ਤੱਕ 6 ਲੋਕਾਂ ਦੀਆਂ ਗਲੇ ਦੀਆਂ ਚੈਨੀਆਂ ਸਨੈਚਿੰਗ ਕੀਤੀਆਂ ਗਈਆਂ ਹਨ ਅਤੇ ਆਏ ਦਿਨ ਮੋਟਰਸਾਇਕਲ ਵੀ ਚੋਰੀ ਹੋ ਰਹੇ ਹਨ। ਜਿਸ ਬਾਰੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਪਰ ਅਜੇ ਤੱਕ ਨਾ ਮੋਟਰਸਾਇਕਲ ਬਰਾਮਦ ਹੋਏ ਹਨ ਅਤੇ ਨਾ ਹੀ ਸਨੈਚਿੰਗ ਕਰਨ ਵਾਲੇ। ਜਿਸ ਕਰਕੇ ਮਾਰਕਿਟ ਦੇ ਲੋਕ ਵੀ ਪ੍ਰੇਸ਼ਾਨ ਹਨ, ਕਿਉਕਿ ਬੈਂਕ ਡਕੈਟੀਆ ਵੀ ਵੱਧ ਗਈਆਂ ਹਨ। ਹਾਲ ਹੀ ਦਿਨਾਂ ਵਿੱਚ ਬੈਂਕ ਨਾਲ ਧੋਖੇਬਾਜੀ ਦਾ ਮਾਮਲੇ ਸਾਹਮਣਾ ਆਇਆ ਹੈ। ਇਸ ਤੋਂ ਸਿੱਧ ਹੁੰਦਾ ਹੈ ਜਿਲਾ ਗੁਰਦਾਸਪੁਰ ਵਿੱਚ ਰਹਿ ਰਹੇ ਲੋਕਾਂ ਨੂੰ ਪੁਲਸ ਪ੍ਰਤੀ ਭਰੋਸਾ ਨਹੀਂ ਹੈ। ਕਿਉਕਿ ਇਹ ਸਮਾਜ ਵਿਰੋਧੀ ਅਨਸਰ ਪੁਲਸ ਦੇ ਘੱਟ ਹੀ ਹੱਥ ਲੱਗਦੇ ਹਨ।
ਉਧਰ ਸੀਨੀਅਰ ਸਿਟੀਜਨ ਜੋ ਕਿ ਆਪਣੇ ਸਮਾਂ ਵਤੀਤ ਕਰਨ ਲਈ ਵੱਖ ਵੱਖ ਪਾਰਕਾਂ ਵਿੱਚ ਸ਼ਤਰੰਜ ਜਾਂ ਹੋਰ ਖੇਡ ਨੂੰ ਪਹਿਲ ਦੇ ਕੇ ਟਾਇਮ ਪਾਸ ਕਰਦੇ ਹਨ, ਉਨਾਂ ’ਤੇ ਵੀ ਪੁਲਸ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀ ਜੂਆ ’ਤੇ ਨਹੀਂ ਖੇਡਦੇ। ਜਿਸ ਕਰਕੇ ਉਹ ਆਪਣੇ ਵਿਦੇਸ਼ਾਂ ਵਿੱਚ ਬੈਠੇ ਲੜਕਿਆ ਨਾਲ ਗੱਲ ਕਰਦੇ ਹਨ ਤਾਂ ਅਤੇ ਇੱਥੇ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰਦੇ ਹਨ। ਜਿਸ ਕਰਕੇ ਅੱਜ ਫਿਰ ਡੀ.ਜੀ.ਪੀ ਅਤੇ ਗਵਰਨਰ ਦੀ ਅੱਤਵਾਦ ਦੀ ਸਮੇਂ ਦਿੱਤੇ ਹੋਏ ਬਿਆਨ ਦੀ ਯਾਦ ਆਈ ਹੈ ਕਿ ਗੁਰਦਾਸਪੁਰ ਦੇ ਲੋਕ ਮਹਿਫੂਜ ਨਹੀਂ ਹਨ।


