ਪੰਜਾਬ ਵਿੱਚ ਕਿਸਾਨੀ ਪ੍ਰਫੁੱਲਿਤ ਕਰਨ ਲਈ ਪਹਿਲਾਂ ਪਹਿਲਕਦਮੀ ਕਰਨ
ਗੁਰਦਾਸਪੁਰ, 24 ਅਪ੍ਰੈਲ (ਸਰਬਜੀਤ ਸਿੰਘ)–ਜੋਸ਼ ਨਿਊਜ਼ ਦੇ ਸਰਵੇ ਮੁਤਾਬਕ ਪੰਜਾਬ ਵਿੱਚ ਭਾਜਪਾ ਦੀ ਸਰਕਾਰ 2024 ਵਿੱਚ ਫਿਰ ਬਣ ਸਕਦੀ ਹੈ, ਜੇਕਰ ਦੇਸ਼ ਦੇ ਪ੍ਰਧਾਨਮੰਤਰੀ ਕਿਸਾਨਾਂ ਨੂੰ ਹਰ ਫਸਲ ਦਾ ਐਮ.ਐਸ.ਪੀ ਦੇਣ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੀ ਪ੍ਰਕਿਰਿਆ ਵਿੱਚ ਵਾਧਾ ਕੀਤਾ ਜਾਵੇ ਅਤੇ ਜੋ ਕਾਲੇ ਕਾਨੂੰਨ ਪਹਿਲਾ ਲਾਗੂ ਕੀਤੇ ਸਨ, ਕਿਸਾਨਾਂ ਦੇ ਸੰਘਰਸ਼ ਦੇ ਬਾਅਦ ਮੁੜ ਵਾਪਸ ਹੋਏ ਹਨ | ਕਾਨੂੰਨਾਂ ਪ੍ਰਤੀ ਉਹ ਪੰਜਾਬ ਦੇ ਕਿਸਾਨਾਂ ਨੂੰ ਾ ਇਹ ਕਹਿਣ ਕਿ ਇਹ ਕਾਨੂੰਨ ਤਤਕਾਲੀ ਪ੍ਰਧਾਨਮੰਤਰੀ ਡਾ. ਮਨਮੋਹਣ ਸਿੰਘ ਵੱਲੋਂ ਬਣਵਾਏ ਗਏ ਸਨ, ਜਿਸ ਨੂੰ ਮੈਂ ਕੇਵਲ ਲਾਗੂ ਹੀ ਕੀਤਾ ਹੈ | ਜੋ ਕਿਸਾਨਾਂ ਦੇ ਹਿੱਤ ਵਿੱਚ ਉਨ੍ਹਾਂ ਨਹੀਂ ਸਮਝੇ ਫਿਰ ਵਾਪਸ ਲੈ ਲਏ ਗਏ ਹਨ ਤੇ ਭਵਿੱਖ ਵਿੱਚ ਅਜਿਹਾ ਫੈਸਲਾ ਨਹੀਂ ਹੋਵੇਗਾ |
ਸਰਵੇ ਮੁਤਾਬਕ ਦੇਸ਼ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਕੱਦਵਾਰ ਦਾ ਹੋਰ ਕੋਈ ਵੀ ਪਾਰਟੀ ਦਾ ਉਮੀਦਵਾਰ ਨਹੀਂ ਹੈ, ਜੋ ਕਿ ਦੇਸ਼ ਨੂੰ ਸੰਜੀਦਗੀ ਢੰਗ ਨਾਲ ਚਲਾ ਸਕੇਂ | ਕੇਵਲ ਨਰਿੰਦਰ ਮੋਦੀ ਹੀ ਹਨ, ਜੋ ਕਿ ਹਰ ਧਰਮ ਦਾ ਸਤਿਕਾਰ ਕਰਦੇ ਹਨ | ਹੁਣ ਤੱਕ ਦੇਸ਼ ਦੇ ਆਰਥਿਕ ਪੱਖੋਂ ਪੱਛੜੇ ਲੋਕਾਂ ਨੂੰ ਅਥਾਹ ਸਹੂਲਤਾਂ ਦਿੱਤੀਆਂ ਹਨ | ਜਿਸਦੇ ਫਲਸਰੂਪ ਲੋਕ ਫਿਰ 2024 ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਦੇਖਣਾ ਚਾਹੁੰਦੇ ਹਨ | ਪਰ ਜੇਕਰ ਦੇਸ਼ ਦੇ ਪ੍ਰਧਾਨਮੰਤਰੀ ਪੰਜਾਬ ਆ ਕੇ ਸੂਬੇ ਨੂੰ ਵੱਡੇ ਪੈਕੇਜ ਦੇਣ, ਸਨਅਤ ਲਗਾਉਣ ਲਈ ਉਦਯੋਗਪਤੀਆ ਨੂੰ ਪ੍ਰੇਰਿਤ ਕਰਕੇ ਪੰਜਾਬ ਵਿੱਚ ਲਿਆਉਣ ਅਤੇ ਵੱਡੇ ਪ੍ਰੋਜੈਕਟ ਸੂਬੇ ਨੂੰ ਦੇਣ, ਲੋਕਾਂ ਦੀ ਹਰ ਮੁਸ਼ਕਿਲਾਂ ਦਾ ਹੱਲ ਕਰਨ ਤਾਂ ਉਹ ਦਿਨ੍ਹ ਦੂਰ ਨਹੀਂ ਹੋਵੇਗਾ, ਜਿਸ ਦਿਨ੍ਹ ਪੰਜਾਬ ਦੇ ਲੋਕ ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਜਰੂਰ ਬਣਾਉਣਗੇ | ਇਸ ਲਈ ਭਾਜਪਾ ਸੰਗਠਨ ਇੱਕ ਪੰਜਾਬ ਦੇ ਲੋਕਾਂ ਲਈ ਸਮੁੱਚੀ ਇੱਕ ਲੀਡਰਸ਼ਿਪ ਤਿਆਰ ਕਰਨ ਜੋ ਕਿ ਦੇਸ਼ ਦੇ ਪ੍ਰ੍ਰਧਾਨਮੰਤਰੀ ਵੱਲੋਂ ਦੇਣ ਵਾਲੀਆਂ ਲੋਕਾਂ ਨੂੰ ਸਹੂਲਤਾਂ ਪ੍ਰਤੀ ਜਾਣੂ ਕਰਵਾਉਣ ਅਤੇ ਕਿਸਾਨਾਂ ਦੇ ਹਰ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕਰਨ ਕਿਉਂਕਿ ਵੇਖਿਆ ਗਿਆ ਹੈ ਕਿ ਪਿੰਡਾਂ ਦੇ ਕਿਸਾਨ ਪਟਵਾਰੀਆਂ ਤੋਂ ਇਹ ਪੁੱਛ ਕਰਦੇ ਹਨ ਕਿ ਮੋਦੀ ਵਾਲੇ ਪੈਸੇ ਸਾਡੇ ਖਾਤੇ ਵਿੱਚ ਕਦੋਂ ਆਉਣੇ ਹਨ ਨਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਹੀਂ ਪੁੱਛਦੇ ਹਨ | ਇਸ ਤੋਂ ਸਿੱਧ ਹੁੰਦਾ ਹੈ ਕਿ ਲੋਕ ਨਰਿੰਦਰ ਮੋਦੀ ਨੂੰ ਲੋਚਦੇ ਹਨ ਤਾਂ ਜੋ ਉਹ ਕਿਸਾਨਾਂ ਦੀ ਬਾਂਹ ਫੜੇ ਅਤੇ ਕਿਸਾਨ ਉਨ੍ਹਾਂ ਦਾ ਸਾਥ ਦੇਣ ਲਈ ਨਵੀਂ ਰਣਨੀਤੀ ਤਿਆਰ ਕਰਨ |