ਮਹਾਂਰਾਸ਼ਟਰ, ਗੁਰਦਾਸਪੁਰ, 2 ਅਕਤੂਬਰ (ਸਰਬਜੀਤ ਸਿੰਘ)— ਤਖ਼ਤ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰਾ ਵਿਖੇ ਹਰ ਸਾਲ ਦੁਸਹਿਰੇ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਆਉਂਦੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ, ਇਸ ਮੌਕੇ ਤੇ ਪੰਜਾਬ ਤੋਂ ਵੱਡੀ ਗਿਣਤੀ’ਚ ਸੰਗਤਾਂ ਰੇਲ ਗੱਡੀਆਂ,ਬੱਸਾਂ ਟਰੱਕਾਂ, ਕਾਰਾਂ,ਮੋਟਰਸਾਈਕਲਾਂ ਤੇ ਹਵਾਈ ਜਹਾਜਾ ਤੇ ਵਹੀਰਾਂ ਘੱਤ ਕੇ ਪਹੁੰਚਦੀਆਂ ਹਨ, ਇਸ ਤੋਂ ਇਲਾਵਾ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਘੌੜਿਆ ਤੇ ਜੰਗੀ ਰਾਜ ਸਾਜ ਸਮੇਤ ਇਥੇ ਆਉਂਦੀਆਂ ਹਨ, ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ, ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਅਤੇ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ,ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਦੁਸਹਿਰੇ ਵਾਲੇ ਦਿਨ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਮੁਹੱਲੇ ਦਾ ਪ੍ਰਦਰਸ਼ਨ ਕਰਕੇ ਹੱਲੇ ਦੀ ਮਰਿਯਾਦਾ ਚਲਾਈ ਜਾਂਦੀ ਹੈ, ਜਦੋਂ ਕਿ ਪੰਜਾਬ ਤੋਂ ਆਈਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਤੋਂ ਅਗਲੇ ਦਿਨ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਅੱਜ ਦੁਸ਼ਹਿਰੇ ਮਹਾਤਮ ਮੌਕੇ ਹਰ ਸਾਲ ਦੀ ਮਰਯਾਦਾ ਅਨੁਸਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਆਸਾਂ ਦੀ ਵਾਰ ਦੇ ਨਾਲ ਨਾਲ ਅੰਮ੍ਰਿਤਮਈ ਗੁਰੂ ਦੇ ਕੀਰਤਨ ਤੇ ਅਰਦਾਸ ਤੋਂ ਬਾਅਦ ਤਖ਼ਤ ਸਾਹਿਬ ਦੇ ਮੁੱਖ ਪੁਜਾਰੀ ਵੱਲੋਂ ਸੱਚਖੰਡ ਦੇ ਕੁਵਾੜ ਖੋਲੇ ਗਏ ਅਤੇ ਸੰਗਤਾਂ ਨੇ ਮਹਾਰਾਜ ਜੀ ਦੇ ਜੰਗੀ ਸ਼ਾਸ਼ਤਰਾਂ ਦੇ ਦਰਸ਼ਨ ਕੀਤੇ, ਸ਼ਾਮ ਚਾਰ ਵਜੇ ਤਖ਼ਤ ਸਾਹਿਬ ਤੋਂ ਹਾਥੀ ਘੋੜਿਆਂ ਤੇ ਗੱਡੀਆਂ ਤੇ ਵੱਡੇ ਕਾਫਲੇ ਨਾਲ ਮੁਹੱਲੇ ਦਾ ਪ੍ਰਦਰਸ਼ਨ ਆਰੰਭ ਕੀਤਾ ਗਿਆ ਅਤੇ ਮਹਾਂਵੀਰ ਚੌਕ ਜਿਸ ਕੋ ਹੱਲਾ ਚੌਕ ਵੀ ਕਿਹਾ ਜਾਂਦਾ ਹੈ ਵਿਖੇ ਪੂਰੇ ਜੰਗੀ ਤਰੀਕੇ ਨਾਲ ਹੱਲਾ ਖੇਡਿਆਂ ਗਿਆ ਤੇ ਦੁਸਹਿਰੇ ਮਹਾਤਮ ਦੀ ਸਮਾਪਤੀ ਕੀਤੀ ਗਈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਤਖ਼ਤ ਸ੍ਰੀ ਨਾਂਦੇੜ ਸਾਹਿਬ ਦੇ ਸਿੱਖਾਂ ਵੱਲੋਂ ਵੱਡੀ ਗਿਣਤੀ ਵਿੱਚ ਦੁਸਹਿਰੇ ਮੌਕੇ ਦਸ਼ਮ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਭੋਗ ਪਾਏ ਜਾਂਦੇ ਹਨ ਅਤੇ ਸੈਂਕੜੇ ਬੱਕਰੇ ਝਟਕੇ ਜਾਂਦੇ ਹਨ ਅਤੇ ਸਮੂਹ ਸੰਗਤਾਂ ਨੂੰ ਬਰਾਨੀ ਦੇ ਰੂਪ ਵਿੱਚ ਛਕਾਏ ਜਾਂਦੇ ਹਨ, ਭਾਈ ਖਾਲਸਾ ਨੇ ਦੱਸਿਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੱਢੇਂ ਮੁਹੱਲੇ ਵਿੱਚ ਪੰਜਾਬ ਤੋਂ ਸ਼ਾਮਲ ਹੋਏ ਬੁੱਢਾ ਦਲ 96 ਕਰੌੜੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਰਕਬੇ ਵਾਲੇ, ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਤਰਨਾ ਦਲ ਬਾਬਾ ਬਕਾਲਾ, ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਦਲ ਪੰਥ ਬਾਬਾ ਬਿਧੀ ਚੰਦ ਜੀ, ਹਰੀਆਂ ਵੇਲਾਂ ਵਾਲੇ,ਝਾੜ ਸਾਹਿਬੀਏ , ਨਾਨਕ ਦਲ ਮੜੀਆਂ ਵਾਲਿਆਂ ਤੋਂ ਇਲਾਵਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ, ਜਥੇਦਾਰ ਬਾਬਾ ਸੁਖਪਾਲ ਸਿੰਘ ਮੁਖੀ ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫਾ ਪੁਰ, ਜਥੇਦਾਰ ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ, ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਗਾੜੀਆ ਦੇਗਾਂ ਵਾਲੇ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਤੋਂ ਇਲਾਵਾ ਸੈਂਕੜੇ ਜਥੇਦਾਰ ਤੇ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਫੌਜਾਂ ਹਾਜ਼ਰ ਸਨ, ਭਾਈ ਖਾਲਸਾ ਨੇ ਦੱਸਿਆ ਪੰਜਾਬ ਤੋਂ ਆਈਆ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦੇਗਾਂ ਸਰਦਾਰੀਆਂ ਦੇ ਅਟੁੱਟ ਲੰਗਰ ਚਲਾਏ ਗਏ, ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਤਖ਼ਤਾਂ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਰਸਤਾ ਬੱਸਤਾ ਤੇ ਬੱਕਰੇ ਵੀ ਭੇਟ ਕੀਤੇ ਗਏ ਅੱਜ ਸੱਚਖੰਡ ਨਾਂਦੇੜ ਸਾਹਿਬ ਮਹਾਰਾਸ਼ਟਰ ਦੀ ਧਰਤੀ ਤੇ ਮਿੰਨੀ ਪੰਜਾਬ ਦੀ ਝਲਕ ਨਜ਼ਰ ਆ ਰਹੀ ਸੀ, ਸਮੂਹ ਦਲਪੰਥ ਦੇ ਜਥੇਦਾਰ ਸਾਹਿਬਾਨਾਂ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸਨਮਾਨਿਤ ਕੀਤਾ ਗਿਆ ।



