ਲੋਕਾਂ ਨੇ ਮੈਡੀਕਲ ਕਾਲਜ ਖੋਲਣ ਲਈ ਰਮਨ ਬਹਿਲ ਨੂੰ ਲਗਾਈ ਗੁਹਾਰ

ਪੰਜਾਬ

ਗੁਰਦਾਸਪੁਰ, 20 ਜੂਨ (ਸਰਬਜੀਤ)–ਸਾਲ 2019 ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਹੋਈ ਸੀ। ਜਿਸ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਸ ਸਮੇਂ ਦੇ ਕਾਂਗਰਸੀ ਆਗੂ ਸੁਨੀਲ ਜਾਖੜ ਤੇ ਦੂਜੇ ਪਾਸੇ ਭਾਜਪਾ ਵੱਲੋਂ ਅਭਿਨੇਤਾ ਸੰਨੀ ਦਿਓਲ ਚੋਣ ਮੈਦਾਨ ਵਿੱਚ ਸਨ।
ਸੁਨੀਲ ਜਾਖੜ ਨੇ ਆਪਣੀ ਜਿੱਤ ਹਾਸਲ ਕਰਨ ਲਈ ਗੁਰਦਾਸਪੁਰ ਵਾਸੀਆ ਨਾਲ ਵਾਅਦੇ ਕੀਤੇ ਗਏ ਸਨ ਕਿ ਜ਼ਿਲੇ ਵਿੱਚ ਇੱਕ ਮੈਡੀਕਲ ਕਾਲਜ ਖੋਲਿਆ ਜਾਵੇ। ਜਦੋਂ ਕਿ ਉਕਤ ਕਾਲਜ਼ ਖੋਲਣ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਮੀਨ ਵੀ ਅਲਾਟ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨਾਂ ਕਿਹਾ ਸੀ ਕਿ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਜਲਦ ਹੀ ਕਾਲਜ ਦਾ ਉਦਘਾਟਨ ਵੀ ਕਰ ਦੇਣਗੇ। ਪਰ ਸੁਨੀਲ ਜਾਖੜ ਬਹੁਤ ਬੁਰੀ ਤਰਾਂ ਨਾਲ ਹਾਰ ਗਏ। ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਸ ਕਾਲਜ ਨੂੰ ਬਣਾਉਣ ਲਈ ਕੋਈ ਯਾਦਨਹੀਂ ਆਈ। ਅੱਜ ਤੱਕ ਇਹ ਮਸਲਾ ਠੰਡੇ ਬਸਤੇ ਵਿੱਚ ਪਿਆ ਹੋਇਆ ਹੈ। ਜਦੋਂ ਕਿ ਹਰ ਬਾਰ ਇਹ ਕਾਲਜ ਬਣਾਉਣ ਨੂੰ ਲੈ ਕੇ ਚੋਣਾਂ ਵਿੱਚ ਮੁੱਦਾ ਹੀ ਬਣਦਾ ਆ ਰਿਹਾ ਹੈ।
ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਗੁਰਦਾਸਪੁਰ ਦੇ ਬੁੱਧੀਜੀਵੀ ਲੋਕ ਹਲਕਾ ਇੰਚਾਰਜ਼ ਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਰਮਨ ਬਹਿਲ ਤੋਂ ਮੰਗ ਕੀਤੀ ਹੈ ਕਿ ਤੁਸੀ ਹਲਕੇ ਦੇ ਵਿਕਾਸ ਲਈ ਬਹੁਤ ਸੰਜੀਦਾ ਹੋ, ਪਹਿਲਾਂ ਹੀ ਕੰਮ ਕੀਤੇ ਤੁਹਾਡੇ ਵੱਲੋਂ ਕੀਤੇ ਗਏ ਹਨ। ਉਸਦੀ ਲੋਕ ਸਲਾਘਾ ਕਰਦੇ ਹਨ। ਪਰ ਹੁਣ ਸਾਡੀ ਮੰਗ ਹੈ ਕਿ ਤੁਸੀ ਨਿੱਜੀ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨਾਂ ਦੀ ਅਗਵਾਈ ਹੇਠ ਗੁਰਦਾਸਪੁਰ ਵਿੱਚ ਮੈਡੀਕਲ ਕਾਲਜ ਖੋਲਣ ਦੀ ਪ੍ਰਕਿੱਰਿਆ ਸ਼ੁਰੂ ਕੀਤੀ ਜਾਵੇ ਤਾਂ ਜੋ ਸਾਡੇ ਬੱਚਿਆ ਦਾ ਭਵਿੱਖ ਉਜਵੱਲ ਹੋ ਸਕੇ।

Leave a Reply

Your email address will not be published. Required fields are marked *