ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਗੁਰਦਾਸਪੁਰ ਦਿਹਾਤੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਗੁਰਦਾਸਪੁਰ ਦੀ ਜਰੂਰੀ ਮੁਰੰਮਤ ਕਾਰਨ 11 ਕੇ.ਵੀ ਮੀਰਪੁਰ ਫੀਡਰ ਦੀ ਬਿਜਲੀ ਸਪਲਾਈ 11 ਅਕਤੂਬਰ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ 11 ਕੇ.ਵੀ ਮੀਰਪੁਰ ਫੀਡਰ ਤੋ ਚਲਦੇ ਪਿੰਡ ਮੀਰਪੁਰ, ਅੱਬਲਖੈਰ, ਸੈਣਪੁਰ, ਬਰਨਾਲਾ, ਗਿੱਦੜ ਪਿੰਡੀ, ਹੱਲਾ, ਭਗਵਾਨਪੁਰ, ਬਰਿਆਰ, ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।


