ਜੋਸ਼ ਉਤਸਵ ਦੌਰਾਨ ਬੀ.ਐੱਸ.ਐੱਫ ਵੱਲੋਂ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ

ਗੁਰਦਾਸਪੁਰ

ਗੁਰਦਾਸਪੁਰ, 29 ਅਕਤੂਬਰ (ਸਰਬਜੀਤ ਸਿੰਘ)— ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਰਦਾਰ ਹਰੀ ਸਿੰਘ ਨਲੂਆ ਜੋਸ਼ ਉਤਸਵ ਗੁਰਦਾਸਪੁਰ ਦੌਰਾਨ ਜਿਥੇ ਹੋਰ ਜੋਸ਼ ਭਰਪੂਰ ਪੇਸ਼ਕਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ ਓਥੇ ਬੀ.ਐੱਸ.ਐੱਫ. ਵੱਲੋਂ ਹਥਿਆਰਾਂ ਦੀ ਵਿਸ਼ੇਸ਼ ਨੁਮਾਇਸ਼ ਲਗਾਈ ਗਈ ਹੈ। ਇਸ ਨੁਮਾਇਸ਼ ਵਿੱਚ ਬੀ.ਐੱਸ.ਐੱਫ. ਵੱਲੋਂ ਅਤਿ-ਆਧੁਨਿਕ ਹਥਿਆਰਾਂ ਨੂੰ ਪ੍ਰਦਰਸ਼ਤ ਕੀਤਾ ਗਿਆ। ਨੌਜਵਾਨਾਂ ਵੱਲੋਂ ਬੀ.ਐੱਸ.ਐੱਫ. ਦੇ ਇਸ ਸਟਾਲ ਉੱਪਰ ਜਾ ਕੇ ਇਨ੍ਹਾਂ ਹਥਿਆਰਾਂ ਬਾਰੇ ਜਾਨਣ ਦੇ ਨਾਲ ਬੀ.ਐੱਸ.ਐੱਫ. ਵਿੱਚ ਭਰਤੀ ਹੋਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜੋਸ਼ ਉਤਸਵ ਦੌਰਾਨ ਬੀ.ਐੱਸ.ਐੱਫ ਦੀ ਇਹ ਪ੍ਰਦਰਸ਼ਨੀ ਹਰ ਕਿਸੇ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।

Leave a Reply

Your email address will not be published. Required fields are marked *