ਕਿਰਤੀ ਕਿਸਾਨ ਯੂਨੀਅਨ ਭੂੰਗਾ ਜ਼ਿਲਾ ਹੁਸਿਆਰਪੁਰ ਏਰੀਏ ਦਾ ਡੇਲੀਗੈਟ ਇਜਲਾਸ ਹੋਇਆ

ਦੋਆਬਾ

ਹੁਸ਼ਿਆਰਪੁਰ, ਗੁਰਦਾਸਪੁਰ, 8 ਅਗਸਤ (ਸਰਬਜੀਤ ਸਿੰਘ)– ਕਿਰਤੀ ਕਿਸਾਨ ਯੂਨੀਅਨ ਭੂੰਗਾ ਜ਼ਿਲਾ ਹੁਸਿਆਰਪੁਰ ਏਰੀਏ ਦਾ ਡੇਲੀਗੈਟ ਇਜਲਾਸ ਪਿੰਡ ਭੂੰਗਾ ਵਿਖੇ ਹੋਇਆ । ਜਿਸਦੀ ਸ਼ੁਰੂਆਤ ਸੂਬਾ ਕਮੇਟੀ ਮੈਂਬਰ ਹਰਮੇਸ਼ ਢੇਸੀ ਨੇ ਕੀਤੀ । ਜਥੇਬੰਦੀ ਦੇ ਪਿਛਲੇ ਸਮੇਂ ਕੀਤੀਆਂ ਸਰਗਰਮੀਆਂ ਦੀ ਜਾਣਕਾਰੀ ਅਤੇ ਆਉਣ ਵਾਲੇ ਸੰਘਰਸ਼ਾਂ ਪ੍ਰਤੀ ਜਾਣੂ ਕਰਵਾਇਆ।  ਇਸ ਮੌਕੇ ਨਵੀਂ ਨੌ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ । ਇਹਨਾਂ ਵਿਚ ਪ੍ਰਧਾਨ ਗੁਰਮੀਤ ਸਿੰਘ ( ਰੋਡਾ) ਸੰਜੀਵ ਸਿੰਘ (ਮਾਨਾ ) ਪਿੰਡ ਅਬੋਵਾਲ, ਮੇਹਰ ਸਿੰਘ ਮੀਤ ਪ੍ਰਧਾਨ, ਮੇਜਰ ਸਿੰਘ ਖਜਾਨਚੀ, ਸਤੀਸ਼ ਕੁਮਾਰ ਪ੍ਰੈਸ ਸਕੱਤਰ, ਅਮਰੀਕ ਸਿੰਘ ਮੈਂਬਰ, ਰਛਪਾਲ ਸਿੰਘ ਮੈਂਬਰ, ਕੁਲਮੀਤ ਸਿੰਘ ਮੈਂਬਰ, ਅਮਨਦੀਪ ਮੈਂਬਰ, ਸੁਰਜੀਤ ਸਿੰਘ ਬਾਲ, ਪਰਵੀਨ ਕੁਮਾਰ, ਸੋਢੀ ਸਿੰਘ, ਸਰਵਨ ਸਿੰਘ, ਤਰਲੋਚਨ ਸਿੰਘ, ਬਲਵਿੰਦਰ ਸਿੰਘ, ਰੋਹਣ ਸਿੰਘ, ਪਰਸੋਤਮ, ਸੁਰਜੀਤ ਆਦਿ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *