ਹਰਿਆਣਾ, ਗੁਰਦਾਸਪੁਰ, 8 ਅਗਸਤ (ਸਰਬਜੀਤ ਸਿੰਘ)–ਹਰਿਆਣਾ ਦੀ ਸਿੱਖ ਸੰਗਤ ਵੱਲੋਂ ਸਰਕਾਰ ਦੇ ਸਹਾਰੇ ਸਿਖਾਂ, ਖਾਲਸਤਾਨ ਤੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਅਪ ਸਬਦ ਬੋਲ ਕੇ ਵਾਹ ਵਾਹ ਖੱਟਣ ਵਾਲੇ ਲੁਧਿਆਣਾ ਦੇ ਸਿਮਰਨ ਮੰਡ ਦੀ ਰੱਜ ਕੇ ਛਿੱਤਰ ਪਰੇਡ, ਗੱਡੀ ਭੱੱਨੀ,ਕੰਨ ਫੜਾਏ ਤੇ ਖਾਲਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਵਾਏ ਗਏ,ਮੰਡ ਲੋਕਾਂ ਤੋਂ ਮੁਵਾਫੀਆ ਤੇ ਪੈਰੀਂ ਹੱਥ ਲਾਉਂਦਾ ਰਿਹਾ ਪਰ ਲੋਕਾਂ ਦਾ ਗੁੱਸਾ ਠੰਡਾ ਨਹੀਂ ਪਿਆ,ਲੋਕ ਗੁੱਸੇ ਨਾਲ ਭਰੇ ਉਸ ਨੂੰ ਗੱਡੀ ਵਿੱਚੋ ਬਾਹਰ ਖਿਚਦੇ ਦੇਖੇ ਗਏ, ਇਸ ਸਾਰੇ ਘਟਨਾਕ੍ਰਮ ਬਿਰਤਾਂਤ ਸਮੇਂ ਹਰਿਆਣਾ ਪੁਲਿਸ ਦੇ ਸਿਪਾਹੀ ਅਤੇ ਇਸ ਦੇ ਨਿਜੀ ਗੰਨਮੈਨ,ਮੰਡ ਨੂੰ ਬਚਾਉਂਦੇ ਦੇਖੇਂ ਪਾਏ ਗਏ,ਸਿਮਰਨ ਮੰਡ ਨੂੰ ਕੁਟਾਪਾ ਚਾੜਨ ਸਬੰਧੀ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀਆਂ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਿਮਰਨ ਮੰਡ ਦੀ ਛਿੱਤਰ ਪਰੇਡ ਸਰਵਿਸ ਕਰਨ ਵਾਲੀ ਅੰਬਾਲਾ ਪੰਜੋਖਰਾ ਸਾਹਿਬ ਦੀ ਸੰਗਤ ਦਾ ਧੰਨਵਾਦ ਕਰਦੀ ਹੈ ਕਿਉਂਕਿ ਸੰਗਤਾਂ ਵੱਲੋਂ ਇਸ ਨਾਲ ਕਦੇ ਨਾ ਕਦੇ ਅਜਿਹਾ ਕਰਨਾ ਹੀ ਸੀ,ਜੋ ਹਰਿਆਣਾ ਦੀਆਂ ਸੰਗਤਾਂ ਨੇ ਕਰ ਵਿਖਾਇਆ, ਸਰਕਾਰ ਸਹਾਰੇ ਐਵੇਂ ਆਪ ਹੁਦਰੇ ਬੋਲੀ ਜਾਣਾ ਜਿਸ ਨਾਲ ਸਿੱਖ ਧਰਮ,ਸਿਖ ਭਾਵਨਾਵਾਂ ਨੂੰ ਠੇਸ ਪਹੁਚਦੀ ਹੋਵੇ ਇਨਸਾਨ ਨੂੰ ਬੋਲਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ,ਇਹ ਬੜਾ ਦੇਸ ਦਾ ਵਫ਼ਾਦਾਰ ਬਣਿਆ ਫਿਰਦਾ ਸੀ ਅਤੇ ਖਾਲਸਤਾਨ ਤੇ ਖ਼ਾਲਸਤਾਨੀ ਆਗੂਆਂ ਨੂੰ ਬੁਰਾ ਭਲਾ ਬੋਲਣ ਵਾਲਾ ਛਿੱਤਰ ਪੈਣ ਤੋਂ ਬਾਅਦ ਖਾਲਸਤਾਨ ਦੇ ਨਾਹਰੇ ਲਾਉਦਾ ਵੇਖਿਆਂ ਗਿਆ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਆਣਾ ‘ਚ ਅੰਬਾਲਾ ਦੇ ਪੰਜੋਖਰਾ ਸਾਹਿਬ ਵਿਖੇ ਸਿਖਾਂ ਅਤੇ ਖਾਲਸਤਾਨ ਸਬੰਧੀ ਸੋਸ਼ਲ ਮੀਡੀਆ ਤੇ ਬਕਵਾਸ ਕਰਨ ਵਾਲੇ ਸਿਮਰਨ ਮੰਡ ਨੂੰ ਜ਼ਬਰਦਸਤ ਕੁਟਾਪਾ ਚਾੜ੍ਹਨ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਲੰਮੇ ਸਮੇਂ ਤੋਂ ਸਿਮਰਨ ਮੰਡ ਸਰਕਾਰੀ ਗੰਨਮੈਨ ਲੈ ਸੋਸ਼ਲ ਮੀਡੀਆ ਤੇ ਸੰਤ ਭਿੰਡਰਾਂਵਾਲਿਆਂ ਅਤੇ ਖਾਲਸਤਾਨ ਪੱਖਿਆਂ ਨੂੰ ਬੁਰਾ ਭਲਾ ਕਹਿਣ ਲਈ ਸੋਸ਼ਲ ਮੀਡੀਆ ਤੇ ਐਕਟਿਵ ਚੱਲ ਰਿਹਾ ਸੀ ਅਤੇ ਉਸ ਨੂੰ ਇੱਕ ਦੋ ਪਹਿਲਾਂ ਵੀ ਛਿੱਤਰਪਰੇਡ ਕੀਤੀ ਗਈ ਪਰ ਇਹ ਆਪਣੇ ਸਿਖ ਵਿਰੋਧੀ ਵਰਤਾਰੇ ਤੋਂ ਪਿੱਛੇ ਨਹੀਂ ਸੀ ਕੀਤਾ ਹਟਦਾ ਪਰ ਹੁਣ ਹਰਿਆਣਾ ਦੀ ਸਿੱਖ ਸੰਗਤ ਨੇ ਇਸ ਦੀ ਇੰਨੀ ਸਰਵਿਸ ਕਰਨ ਦਿੱਤੀ ਹੈ ਕਿ ਹੁਣ ਉਹ ਆ ਹੀ ਖਾਲਸਤਾਨ ਦੇ ਨਾਹਰੇ ਲਾਉਦਾ ਵੇਖਿਆ ਗਿਆ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਰਿਆਣਾ ਦੀਆਂ ਸੰਗਤਾਂ ਦਾ ਧੰਨਵਾਦ ਕਰਦੀ ਹੈ ਉਥੇ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਸਰਕਾਰਾਂ ਦੇ ਪਿਠੋ ਬਣ ਕੇ ਆਪਣੀ ਕੁਲ ਨੂੰ ਦਾਗ਼ ਲਾਉਣ ਵਾਲਾ ਕੰਮ ਕਰਨ ਤੋਂ ਦੂਰ ਰਹਿਣ ਦੀ ਲੋੜ ਤੇ ਦਿੱਤਾ ਜਾਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ ।


