ਮੋਗਾ , ਗੁਰਦਾਸਪੁਰ, 8 ਅਗਸਤ (ਸਰਬਜੀਤ ਸਿੰਘ)– ਅੱਜ ਕੱਲ ਦੇ ਜ਼ਮਾਨੇ ਵਿੱਚ ਦੋ ਨੰਬਰ ਦੇ ਕੰਮਾਂ ਵਿੱਚ ਲੜਕਿਆਂ ਨਾਲੋਂ ਲੜਕੀਆਂ ਅੱਗੇ ਵਧ ਗਈਆਂ, ਪ੍ਰਾਪਤ ਜਾਣਕਾਰੀ ਅਨੁਸਾਰ ਮੋਗੇ ਦੀ ਇੱਕ ਲੜਕੀ ਨੇ ਅਮੀਰ ਘਰਾਣੇ ‘ਚ ਵਿਆਹ ਕਰਵਾਉਣ ਦੇ ਬਹਾਨੇ ਨਕਲੀ ਏ ਐਸ ਆਈ ਬਣਨ ਦਾ ਸਹਾਰਾ ਲਿਆ ਅਤੇ ਉਹ ਵਿਆਹ ਕਰਵਾਉਣ ਵਿੱਚ ਸਫਲ ਵੀ ਹੋ ਗਈ,ਪਰ ਹੋਲੀ ਹੋਲੀ ਲੜਕੇ ਵਾਲਿਆਂ ਨੂੰ ਨਕਲੀ ਬਣੀ ਆਪਣੀ ਨੂੰਹ ਦਾ ਭੇਤ ਖੁੱਲ੍ਹ ਗਿਆ ਅਤੇ ਉਹ ਪਕੜੀ ਗਈ, ਲੜਕੀ ਨੇ ਸਾਦੀ ਤੋਂ ਬਾਅਦ ਆਪਣੇ ਨਕਲੀ ਕੰਮ ਨੂੰ ਛੁਪਾਉਣ ਲਈ ਰੋਜ਼ਾਨਾ ਏ ਐਸ ਆਈ ਦੀ ਵਰਦੀ ਪਾ ਕੇ ਘਰ ਵਾਲਿਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਭੇਤ ਖੁੱਲ੍ਹ ਗਿਆ ਅਤੇ ਉਹ ਪਕੜੀ ਗਈ ਤੇ ਅੱਜ ਉਹ ਆਪਣੇ ਇਸ ਦੋ ਨੰਬਰ ਦਾ ਗੈਰ ਕਾਨੂੰਨੀ ਕੰਮ ਕਰਕੇ ਫਸ ਚੁੱਕੀ ਹੈ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸੋਸਲ ਮੀਡੀਆ ਤੇ ਚੱਲ ਰਹੀ ਨਕਲੀ ਏ ਐਸ ਆਈ ਬਣੀ ਮਹਿਲਾ ਦੀ ਵੀਡੀਓ ਵੇਖਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਸਥਾਨਕ ਲੋਕਾਂ ਵਿੱਚ ਇਸ ਘਟਨਾ ਦੀ ਖੁੱਲੀ ਚਰਚਾ ਹੋ ਰਹੀ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਕਲੀ ਬਣੀ ਏ ਐਸ ਆਈ ਲੜਕੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਸਮਾਜ ਵਿੱਚ ਅਜਿਹੀਆਂ ਧੋਖੇ ਧੜੀ ਵਾਲੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ, ਭਾਈ ਖਾਲਸਾ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਲੜਕੀ ਨੂੰ ਜਦੋਂ ਵਡੇਰੀ ਪੁੱਛਗਿੱਛ ਕੀਤੀ ਤੇ ਸਖਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਸਾਫ ਸਾਫ ਦੱਸ ਦਿੱਤਾ ਕਿ ਉਸ ਨੇ ਅਮੀਰ ਘਰਾਣੇ ਵਿੱਚ ਵਿਆਹ ਕਰਵਾਉਣ ਦੇ ਲਾਲਚ ਕਾਰਨ ਪੁਲਿਸ ਦੀ ਵਰਦੀ ਖ਼ਰੀਦੀ ਤੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਦੀ ਜਿਥੇ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਮੀਰ ਘਰ ਵਿੱਚ ਧੋਖਾਧੜੀ ਨਾਲ ਵਿਆਹ ਕਰਵਾਉਣ ਦੇ ਲਾਲਚ ਵਿੱਚ ਨਕਲੀ ਬਣੀ ਏ ਐਸ ਆਈ ਬਣ ਕੇ ਵਿਆਹ ਕਰਵਾਉਣ ਵਾਲੀ ਲੜਕੀ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਸਮਾਜ ਵਿਚੋ ਅਜਿਹੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਕਰਨ ਵਾਲਿਆਂ ਸਮਾਜ ਵਿਰੋਧੀ ਤੱਤਾਂ ਸ਼ਕੰਜਾ ਕੱਸਿਆ ਜਾ ਸਕੇ ।


