ਪਹਿਲੇ ਬੈਚ ਵਿੱਚ 32 ਫੀਲਡ ਟ੍ਰੇਨਰਾਂ ਨੇ ਲਿਆ ਭਾਗ
ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਜਨਗਣਨਾ-2027 ਦੇ ਫੇਜ਼-2 ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਪਹਿਲੇ ਬੈਚ ਵਿੱਚ 32 ਫੀਲਡ ਟ੍ਰੇਨਰਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਇਹ ਟ੍ਰੇਨਿੰਗ ਮਾਣਯੋਗ ਪ੍ਰਿੰਸੀਪਲ ਸੈਂਸਜ ਓਪਰੇਸ਼ਨਜ਼ ਗੁਰਦਾਸਪੁਰ-ਕਮ-ਡਿਪਟੀ ਕਮਿਸ਼ਨਰ, ਗੁਰਦਾਸਪੁਰ ਅਦਿੱਤਿਆ ਉੱਪਲ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ।
ਟ੍ਰੇਨਿੰਗ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਸੰਖਿਆ ਗਿਣਤੀ ਦੇ ਕਾਰਜ ਨਾਲ ਸਬੰਧਤ ਵੱਖ-ਵੱਖ ਪਹਿਲੂਆਂ, ਪ੍ਰਕਿਰਿਆਵਾਂ ਅਤੇ ਜਨਗਣਨਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਪ ਅਰਥ ਅਤੇ ਅੰਕੜਾ ਸਲਾਹਕਾਰ ਵਿਨੋਦ ਬੇਰੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਤੋਂ ਬਾਅਦ ਇਹ ਫੀਲਡ ਟ੍ਰੇਨਰ ਅੱਗੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਗੇ।
ਜਨਗਣਨਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਨਸੰਖਿਆ ਗਿਣਤੀ ਦਾ ਕਾਰਜ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਪੰਜਾਬ ਰਾਜ ਵਿੱਚ ਕੀਤਾ ਜਾਵੇਗਾ, ਜਦਕਿ ਰੀਵਿਜ਼ਨਲ ਰਾਊਂਡ 5 ਜਨਵਰੀ 2027 ਤੋਂ 9 ਜਨਵਰੀ 2027 ਤੱਕ ਚੱਲੇਗਾ।
ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਜਨਗਣਨਾ ਵਿਭਾਗ ਦੇ ਕੋਆਰਡੀਨੇਟਰ ਵਿਸ਼ਵਾਸ ਸੋਮ , ਰਛਪਾਲ ਸਿੰਘ ਜੀ,ਜਨਗਣਨਾ ਵਿਭਾਗ ਗੁਰਦਾਸਪੁਰ ਤੋਂ ਉਪ ਅਰਥ ਅਤੇ ਅੰਕੜਾ ਸਲਾਹਕਾਰ ਵਿਨੋਦ ਬੇਰੀ, ਤਰਨਬੀਰ ਸਿੰਘ, ਮੈਡਮ ਰੇਨੂੰ ਬਾਲਾ, ਸ੍ਰੀ ਨੀਤੀਨ, ਮੈਡਮ ਰਣਵੀਰ ਕੌਰ ਅਤੇ ਸ੍ਰੀ ਮਨਦੀਪ ਸ਼ਰਮਾ ਜੀ ਹਾਜ਼ਰ ਸਨ।
ਜ਼ਿਲ੍ਹਾ ਗੁਰਦਾਸਪੁਰ ਵਿੱਚ ਜਨਗਣਨਾ ਟ੍ਰੇਨਿੰਗ ਲਈ ਮਾਸਟਰ ਟ੍ਰੇਨਰ ਵਜੋਂ ਲੈਕਚਰਾਰ ਸ੍ਰੀ ਗੁਰਮੀਤ ਸਿੰਘ ਭੋਮਾ (ਸਟੇਟ ਐਵਾਰਡੀ), ਲੈਕਚਰਾਰ ਸ੍ਰੀ ਸੰਜੀਵ ਕੁਮਾਰ ਅਤੇ ਲੈਕਚਰਾਰ ਸ੍ਰੀ ਚਰਨਜੀਤ ਸਿੰਘ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

