ਕੇਜਰੀਵਾਲ ਪਾਰਟੀ ਸੁਪਰੀਮੋ, ਭਗਵੰਤ ਮਾਨ ਦੀ ਇਹ ਹੀ ਖਹਿਸ ਪੰਜਾਬ ਦੇ ਲੋਕਾਂ ਉਚ ਤਾਲੀਮ ਤੇ ਮੈਡੀਕਲ ਸਹੂਲਤ ਵਧੀਆ ਪ੍ਰਦਾਨ ਕੀਤੀ ਜਾਵੇ, ਜੋ ਰਮਨ ਬਹਿਲ ਨੇ ਜਿਲੇ ਵਿੱਚ ਕਰ ਵਿਖਾਇਆ ਹੈ
ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ ) -ਆਮ ਆਦਮੀ ਪਾਰਟੀ ਦੇ ਫਾਉਂਡੈਸ਼ਨ ਅਰਿਵੰਦ ਕੇਜਰੀਵਾਲ ਤੇ ਮੁੱਖ ਮੰਤਰੀ ਦਿੱਲੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਇਹ ਹੀ ਖਹਿਸ਼ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਚ ਤਾਲੀਮ ਅਤੇ ਵਧੀਆ ਸਿੱਖਿਆ ਸਹੂਲਤਾਂ ਪ੍ਰਦਾਨ ਕੀਤੀਆ ਜਾਣ, ਜੋ ਕਿ ਚੇਅਰਮੈਨ ਰਮਨ ਬਹਿਲ ਨੇ ਕਰ ਵਿਖਾਇਆ ਹੈ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਇੱਕ ਅਹਿਮ ਮੰਗ ਨੂੰ ਉਠਾਇਆ ਹੈ। ਚੇਅਰਮੈਨ ਰਮਨ ਬਹਿਲ ਨੇ ਆਪਣੇ ਪੱਤਰ ਵਿੱਚ ਵਾਈਸ ਚਾਂਸਲਰ ਕੋਲੋਂ ਮੰਗ ਕੀਤੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦਾਸਪੁਰ ਸਥਿਤ ਰੀਜਨਲ ਕੈਂਪਸ ਵਿਖੇ ਐੱਮ.ਐੱਸ.ਸੀ. ਫਜਿਕਸ ਅਤੇ ਕੈਮਿਸਟਰੀ ਦੀ ਪੰਜ ਸਾਲਾ ਡਿਗਰੀ ਸ਼ੁਰੂ ਕੀਤੀ ਜਾਵੇ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਹੈ ਕਿ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦਾ ਹੋਣ ਕਰਕੇ ਜ਼ਿਲ੍ਹਾ ਗੁਰਦਾਸਪੁਰ ਉੱਚ ਸਿੱਖਿਆ ਦੇ ਨਾਲ ਕਈ ਖੇਤਰਾਂ ਵਿੱਚ ਪੱਛੜਿਆ ਹੋਇਆ ਹੈ। ਉਨ੍ਹਾਂ ਕਿਹਾ ਗੁਰਦਾਸਪੁਰ ਦੀ ਕਿਸੇ ਵੀ ਸਰਕਾਰੀ ਸਿੱਖਿਆ ਸੰਸਥਾ ਵਿੱਚ ਐੱਮ.ਐੱਸ.ਸੀ. ਫਜਿਕਸ ਅਤੇ ਕੈਮਿਸਟਰੀ ਦੀ ਪੰਜ ਸਾਲਾ ਡਿਗਰੀ ਨਹੀਂ ਚੱਲ ਰਹੀ ਜਿਸ ਕਾਰਨ ਇਥੋਂ ਦੇ ਵਿਦਿਆਰਥੀ ਇਸ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜਨਲ ਕੈਂਪਸ ਗੁਰਦਾਸਪੁਰ ਵਿਖੇ ਬਹੁਤਾਤ ਵਿੱਚ ਪੇਂਡੂ ਖੇਤਰ ਦੇ ਵਿਦਿਆਰਥੀ ਪੜ੍ਹਦੇ ਹਨ ਅਤੇ ਇਹ ਵਿਦਿਅਕ ਸੰਸਥਾ ਇਸ ਪੂਰੇ ਖੇਤਰ ਨੂੰ ਉਚੇਰੀ ਸਿੱਖਿਆ ਦੇਣ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੀਜਨਲ ਕੈਂਪਸ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ ਵੀ ਮੌਜੂਦ ਹੈ ਅਤੇ ਜੇਕਰ ਅਗਲੇ ਵਿਦਿਅਕ ਸ਼ੈਸ਼ਨ ਤੋਂ ਇਥੇ ਐੱਮ.ਐੱਸ.ਸੀ. ਫਜਿਕਸ ਅਤੇ ਕੈਮਿਸਟਰੀ ਦੀ ਪੰਜ ਸਾਲਾ ਡਿਗਰੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਇਥੋਂ ਦੇ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਾਲੀ ਗੱਲ ਹੋਵੇਗੀ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਨੌਜਵਾਨਾਂ ਦੇ ਬੇਹਤਰ ਭਵਿੱਖ ਲਈ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ।