ਗੁਰਦਾਸਪੁਰ , 18 ਅਕਤੂਬਰ (ਸਰਬਜੀਤ ਸਿੰਘ)–ਸੀਨੀਅਰ ਪੁਲਸ ਕਪਤਾਨ ਦੀਪਕ ਹਿਲੋਰੀ ਆਈ.ਪੀ.ਐਸ ਗੁਰਦਾਸਪੁਰ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਵਿੱਚੋਂ ਨਸ਼ਿਆ ਖਿਲਾਫ ਮੁਹਿੰਮ ਦੇ ਅੰਤਰਗਤ ਪੁਲਿਸ ਥਾਣਾ ਤਿੱਬੜ ਵੱਲੋਂ 6 ਅਕਤੂਬਰ, 2022 ਨੂੰ ਸਾਜਨ ਮਸੀਹ ਪੁੱਤਰ ਹੀਰਾ ਮਸੀਹ ਵਾਸੀ ਸਲੀਮਪੁਰ ਅਰਾਈਆਂ ਨੂੰ ਕਾਬੂ ਕਰਕੇ ਉਸ ਪਾਸੋਂ 70 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਤੇ ਉਸ ਦੇ ਖਿਲਾਫ਼ ਮੁਕੱਦਮ ਨੰਬਰ 72 ਮਿਤੀ 16 ਅਕਤੂਬਰ, 2022 ਜੁਰਮ 22.16.85 ਐਨਡੀਪੀਐਸ ਐਕਟ ਥਾਣਾ ਤਿੱਬੜ ਦਰਜ ਕੀਤਾ ਗਿਆ ਹੈ ।
ਇਸੇ ਮੁਹਿੰਮ ਤਹਿਤ ਡਰੱਗ ਡਿਸਪੋਜਲ ਕਮੇਟੀ ਗੁਰਦਾਸਪੁਰ ਵੱਲੋਂ ਨਸ਼ੀਲੇ ਪਦਾਰਥਾਂ ਖਿਲਾਫ ਕੀਤੀ ਗਈ ਕਾਰਵਾਈ ਦੌਰਾਨ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਅਫੀਮ ਦੇ 07 ਮੁਕੱਦਮਿਆਂ ਦੇ ਮਾਲ ਦਾ ਨਿਪਟਾਰਾ ਕੀਤਾ ਗਿਆ , ਜਿਸ ਵਿੱਚ ਹੋਈ ਬ੍ਰਾਮਦਗੀ ਕੁੱਲ 940 ਮਿਲੀਗ੍ਰਾਮ ਅਫੀਮ ਨੂੰ ਗੋਰਮਿੰਟ ਅਫੀਮ ਫੈਕਟਰੀ ਗਾਜੀਪੁਰ , ਯੂ.ਪੀ. ਵਿਖੇ ਜਮਾ ਕਰਵਾਇਆ ਗਿਆ ਹੈ । ਇਸ ਦੌਰਾਨ ਇੰਚਾਰਜ ਪੀ.ਓ. ਸਟਾਫ਼ ਗੁਦਰਾਸਪੁਰ ਵੱਲੋਂ ਮਾੜੇ ਅਨਸਰਾਂ /ਸਮੱਗਲਰਾਂ ਸਬੰਧੀ ਮੁਸਤੈਦੀ ਨਾਲ ਕੀਤੀ ਜਾ ਰਹੀ ਭਾਲ ਦੌਰਾਨ ਮੁਕੱਦਮਾ ਨੰਬਰ 27 ਮਿਤੀ 21 ਮਾਰਚ , 2020 ਜੁਰਮ 21.61.85 ਐਨਡੀਪੀਐਸ ਐਕਟ ਥਾਣਾ ਕਲਾਨੋਰ ਵਿੱਚ ਮਿਤੀ 11 ਅਕਤੂਬਰ, 2022 ਨੂੰ 299 ਸੀਆਰਪੀਸੀ ਤਹਿਤ ਘੋਸ਼ਿਤ ਹੋਏ ਪੀ.ਓ. ਗੁਰਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਦਾਣਾ ਮੰਡੀ ਕਲਾਨੋਰ ਨੂੰ ਕਾਬੂ ਕਰਕੇ ਹਸਬ-ਜਾਬਤਾ ਅਨੁਸਾਰ ਸਬੰਧਿਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ।


