ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਬੀਬੀ ਅਮਨਦੀਪ ਕੌਰ ਵੱਲੋਂ ਐਚਐਸਜੀਐਮਸੀ ਦੀ ਨਿਰਵਿਰੋਧ ਮੈਂਬਰ ਚੁਣੇ ਜਾਣ ਦੀ ਖ਼ੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਤ ਗੁਰਪ੍ਰੀਤ ਸਿੰਘ ਜੀ ਉਦਾਸੀ ਮੁਖੀ ਇੰਟਰਨੈਸ਼ਨਲ ਉਦਾਸੀਨ ਟਕਸਾਲ ਕੈਲੀਫੋਰਨੀਆ ਵਾਲੇ ਪਹੁੰਚੇ ਅਤੇ ਗੁਰਬਾਣੀ ਕਥਾ ਵਿਚਾਰ ਕੀਤਾ, ਇਸ ਮੌਕੇ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਸੋ ਦੇ ਰੋਜ਼ ਤੋਂ ਰੱਖੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਸ਼ੁਕਰਾਨਾ ਸਮਾਗਮ ਦੀ ਅਰੰਭਤਾ ਹੋਈ ਤੇ ਵੱਖ ਵੱਖ ਬੁਲਾਰਿਆਂ ਨੇ ਹਾਜ਼ਰੀ ਲਵਾਈ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੁਕਰਾਨਾ ਸਮਾਗਮ’ਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਗੁਰਪ੍ਰੀਤ ਸਿੰਘ ਜੀ ਉਦਾਸੀ ਨਾਲ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਬਿਆਨ’ਚ ਦੱਸਿਆ ਬੀਬੀ ਅਮਨਪ੍ਰੀਤ ਕੌਰ ਵੱਲੋਂ ਐਚ ਸੀ ਜੀ ਐਮ ਸੀ ਦੀ ਨਿਰਵਿਘਨ ਮੈਂਬਰ ਚੁਣੇ ਜਾਣ ਦੀ ਖ਼ੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ, ਭਾਈ ਖਾਲਸਾ ਨੇ ਦੱਸਿਆ ਪਰਸੋਂ ਰੋਜ ਤੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸੰਤ ਗੁਰਪ੍ਰੀਤ ਸਿੰਘ ਜੀ ਉਦਾਸੀ ਵੱਲੋਂ ਗੁਰਬਾਣੀ ਸ਼ਬਦ ਵਿਚਾਰ ਦੀ ਕਥਾ ਰਾਹੀਂ ਹਾਜ਼ਰੀ ਲਵਾਈ ਗਈ, ਭਾਈ ਲਾਲ ਸਿੰਘ ਫੱਕਰ ਅੰਸ ਬੰਸ ਬਾਬਾ ਮਰਦਾਨਾ ਜੀ ਦੇ ਕੀਰਤਨੀ ਜਥੇ ਨੇ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਲਵਾਈ, ਭਾਈ ਖਾਲਸਾ ਨੇ ਦੱਸਿਆ ਐਚਐਸਜੀਐਮਸੀ ਦੇ ਨਵੇਂ ਚੁਣੇ ਮੈਂਬਰ ਸ੍ਰ ਇਕਬਾਲ ਸਿੰਘ ਰੱਤੀਆਂ, ਸ੍ਰ ਕਰਮਜੀਤ ਸਿੰਘ ਸਲਮਖੇਰਾ, ਕਾਕਾ ਸਿੰਘ ਲੱਧੂਵਾਸ, ਪ੍ਰਕਾਸ਼ ਸਿੰਘ ਸਾਹੂਵਾਲ,ਬਿੰਦਰ ਸਿੰਘ ਕਾਲਾਂਵਾਲੀ, ਕੁਲਦੀਪ ਸਿੰਘ ਡੱਬਵਾਲੀ, ਬਲਦੇਵ ਸਿੰਘ ਕੈਮਪੁਰੀ, ਦੀਦਾਰ ਸਿੰਘ ਨਲਵੀ, ਅੰਮ੍ਰਿਤਪਾਲ ਸਿੰਘ, ਗੁਰਮੇਜ਼ ਸਿੰਘ ਸਿਰਸਾ, ਹਰਮਨਪ੍ਰੀਤ ਸਿੰਘ ਥਾਨੇਸਰ, ਸੁਖਦੇਵ ਸਿੰਘ ਨਗਲ, ਗੁਰਜੀਤ ਸਿੰਘ ਧਮੋਲੀ, ਸੁਖਵਿੰਦਰ ਸਿੰਘ ਸਮਾਣਾ ਆਦਿ ਨੇ ਹਾਜ਼ਰੀ ਲਵਾਈ, ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਤੇ ਬੀਬੀ ਅਮਨਪ੍ਰੀਤ ਕੌਰ ਨਵੇਂ ਚੁਣੇ ਐਚਐਸਜੀਐਮਸੀ ਮੈਂਬਰ ਨੇ ਬੋਲਦਿਆਂ ਸਭ ਤੋਂ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਤੇ ਸ਼ੁਕਰਾਨਾ ਕੀਤਾ ਅਤੇ ਸ਼ੁਕਰਾਨਾ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮੈਬਰਾਨ ਸਾਹਿਬ ਦਾ ਧੰਨਵਾਦ ਕੀਤਾ ਤੇ ਸਨਮਾਨ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਤੇ ਹਲਕੇ ਦੇ ਵੱਖ ਵੱਖ ਪਿੰਡਾਂ ਦੀ ਸੰਗਤ ਵੱਲੋਂ ਬੀਬੀ ਅਮਨਪ੍ਰੀਤ ਕੌਰ ਐਡਵੋਕੇਟ ਦਾ ਸਨਮਾਨ ਕੀਤਾ ਗਿਆ, ਇਸ ਮੌਕੇ ਤੇ ਬਲਦੇਵ ਸਿੰਘ ਧੰਨਪੁਰਾ ਹਰਦੀਪ ਸਿੰਘ ਕੜੈਲ ਵੱਲੋਂ ਬੀਬੀ ਅਮਨਪ੍ਰੀਤ ਕੌਰ ਨੂੰ ਸ੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਤੇ ਬੋਲਦਿਆਂ ਬੀਬੀ ਅਮਨਪ੍ਰੀਤ ਕੌਰ ਵੱਲੋਂ ਸਭਨਾਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਿੱਖ ਪੰਥ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਗੁਰੂ ਕੇ ਲੰਗਰ ਆਦਿ ਦੀ ਸੇਵਾ ਕੀਤੀ ਗਈ।



