ਸਰਦੂਲਗੜ੍ਹ, ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਲੋਕ ਪੱਖੀ ਲਹਿਰਾ ਦੇ ਲੇਖੇ ਆਪਣਾ ਜੀਵਨ ਸਮਰਪਿਤ ਕਰਨ ਸੀਪੀਆਈ ਦੇ ਸਿਰਕੱਢ ਆਗੂ ਤੇ ਸੱਚੇ ਸਿਪਾਹੀ ਕਾਮਰੇਡ ਕਰਤਾਰ ਸਿੰਘ ਰੌੜਕੀ ਸਾਡੇ ਵਿੱਚ ਨਹੀ ਰਹੇ , ਉਹ ਬੀਤੀ ਰਾਤ 98 ਸਾਲਾ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਵਿੱਚੋ ਰੁਖਸਤ ਹੋ ਗਏ । ਅੱਜ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾ ਦੀ ਮ੍ਰਿਤਕ ਦੇਹ ਏਮਸ ਬਾਠਿਡਾ ਨੂੰ ਮੈਡੀਕਲ ਖੋਜਾ ਲਈ ਦਾਨ ਕੀਤੀ ਗਈ । ਇਸ ਸਮੇ ਉਨ੍ਹਾ ਨੂੰ ਚਾਹੁੰਣ ਲੋਕਾ , ਰਿਸਤੇਦਾਰਾ , ਪਿੰਡ ਵਾਸੀਆ ਤੇ ਵੱਖ -ਵੱਖ ਰਾਜਨੀਤਕ , ਸਮਾਜਿਕ ਤੇ ਧਾਰਮਿਕ ਸੰਗਠਨਾ ਦੇ ਆਗੂਆ ਨੇ ਨਮ ਅੱਖਾ ਨਾਲ ਅੰਤਿਮ ਵਿਦਾਇਗੀ ਦਿੱਤੀ ।
ਇਸ ਸਮੇ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਦਲਜੀਤ ਸਿੰਘ ਮਾਨਸ਼ਾਹੀਆ, ਸੀਨੀਅਰ ਆਗੂ ਕਾਮਰੇਡ ਸੱਤਪਾਲ ਚੌਪੜਾ, ਪੂਰਨ ਸਿੰਘ ਸਰਦੂਲਗੜ੍ਹ , ਆਰ.ਐਮ.ਪੀ.ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲਚੰਦ ਸਰਦੂਲਗੜ੍ਹ , ਕਾਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰੋ ਜੀਵਨ ਦਾਸ ਬਾਵਾ , ਚਰਨਜੀਤ ਸਿੰਘ ਸਰਦੂਲਗੜ੍ਹ , ਖੱਬੇ ਪੱਖੀ ਆਗੂ ਮਾਸਟਰ ਸੀਤਾਰਾਮ ਖੈਰਾ , ਡੇਰਾ ਬਾਬਾ ਹੱਕਤਾਲਾ ਸਰਦੂਲਗੜ੍ਹ ਦੇ ਮੁੱਖੀ ਬਾਬਾ ਕੇਵਲ ਦਾਸ , ਡੇਰਾ ਖਿਆਲੀ ਚਾਹਿਲਾਵਾਲੀ ਦੇ ਮੁੱਖੀ ਬਾਬਾ ਲਛਮਣ ਦਾਸ , ਪੰਜਾਬ ਖੇਤ ਮਜਦੂਰ ਸਭਾ ਦੇ ਆਗੂ ਕਾਮਰੇਡ ਗੁਰਪਿਆਰ ਸਿੰਘ ਫੱਤਾ , ਏਟਕ ਦੇ ਆਗੂ ਸੁਰਿੰਦਰ ਕੁਮਾਰ ਸਰਦੂਲਗੜ੍ਹ , ਪੱਤਰਕਾਰ ਗੁਰਪ੍ਰੀਤ ਸਿੰਘ ਹੀਰਕੇ ਆਦਿ ਆਗੂ ਹਾਜਰ ਸਨ । ਆਗੂਆ ਨੇ ਕਿਹਾ ਕਿ ਕਾਮਰੇਡ ਕਰਤਾਰ ਸਿੰਘ ਰੌੜਕੀ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੇ ਭਲੇ ਲਈ ਸਮਰਪਿਤ ਕੀਤਾ ਤੇ ਮੌਤ ਤੋ ਬਾਅਦ ਵੀ ਆਪਣਾ ਸਰੀਰ ਮੈਡੀਕਲ ਖੋਜਾ ਲਈ ਦਾਨ ਕਰਨ ਦੀ ਵਸੀਅਤ ਕਰਕੇ ਆਪਣਾ ਮਰਨ ਵੀ ਲੋਕਾ ਨੂੰ ਸਮਰਪਿਤ ਕਰਕੇ ਗਏ।



