ਫਤਿਹਗੜ ਸਾਹਿਬ, ਗੁਰਦਾਸਪੁਰ, 29 ਦਸੰਬਰ ( ਸਰਬਜੀਤ ਸਿੰਘ)- ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਰ ਵਿਛੋੜਾ, ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਤੇ ਹੋਰ ਪੋਹ ਮਹੀਨੇ ਦੇ ਸ਼ਹੀਦੀ ਪੰਦਰਵਾੜਾ ਦੇ ਆਖਰੀ ਦਿਨ ਗੁਰਦੁਆਰਾ ਜੋਤੀ ਸਰੂਪ ਫਤਿਹਗੜ ਸਾਹਿਬ ਵਿਖੇ ਗੁਰਬਾਣੀ ਸ਼ਬਦ ਵਿਚਾਰ ਦੀ ਕਥਾ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿੱਚ ਤਾੜੀ ਮਾਰ ਪੰਥ ਦੇ ਹੁਕਮਾਂ ਨਾਲ ਦੁਸ਼ਮਣ ਦੇ ਘੇਰੇ ਵਿੱਚੋਂ ਨਿੱਕਲਣ ਤੋਂ ਪਹਿਲਾਂ ਸਿਖਾਂ ਦੇ ਦਸਵੇਂ ਗੁਰੂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਅੱਜ ਤੋਂ( ਬਾਣੀ ਗੁਰੂ ਗ੍ਰੰਥ ਪੰਥ )ਸਿਖਾਂ ਦੇ ਵਾਰਸ ਹਨ ਅਤੇ ਇਸ ਹੁਕਮ ਨੂੰ ਅਮਲੀ ਜਾਮਾ ਕਲਗੀਆਂ ਵਾਲੇ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮਰਯਾਦਾ ਅਨੁਸਾਰ ਪੰਜ ਪੈਸੇ ਨਾਰੀਅਲ ਭੇਂਟ ਕਰਕੇ ਮੱਥਾ ਟੇਕਿਆ ਤੇ ਪੰਜ ਪ੍ਰਕਰਮਾਂ ਕਰਨ ਤੋਂ ਉਪਰੰਤ ਹੁਕਮ ਕੀਤਾ “ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ।। ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।। ਇਸ ਕਰਕੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੀਤੇ ਹੁਕਮ ਅਨੁਸਾਰ ਬਾਣੀ ਗੁਰੂ ਗ੍ਰੰਥ ਪੰਥ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਦੇਹਧਾਰੀ ਅਖੌਤੀ ਗੁਰੂਆਂ ਤੋਂ ਰਹਿਣਾ ਚਾਹੀਦਾ ਹੈ ਜੋਂ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਕੀਤੇ ਹੁਕਮ ਬਾਣੀ ਗੁਰੂ ਗ੍ਰੰਥ ਪੰਥ ਦੇ ਲੜ ਲੱਗਣ ਦੀ ਲੋੜ ਤੇ ਜ਼ੋਰ ਦੇਣਾ ,ਤਾਂ ਕਿ ਗੁਰੂ ਸਾਹਿਬ ਜੀ ਵੱਲੋਂ ਕੀਤੇ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਸ਼ਹੀਦੀ ਪੰਦਰਵਾੜੇ ਦੇ ਆਖਰੀ ਦਿਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਗੁਰਬਾਣੀ ਕਥਾ ਵਿਚਾਰ ਕਰਨ ਸਮੇਂ ਲੋਕਾਂ ਨੂੰ ਬਾਣੀ ਗੁਰੂ ਗ੍ਰੰਥ ਪੰਥ ਨਾਲ ਜੁੜਨ ਦੀ ਕੀਤੀ ਬੇਨਤੀ ਦੀ ਪੁਰਜ਼ੋਰ ਸ਼ਬਦਾਂ’ਚ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇਸ ਵਕਤ ਉਹਨਾਂ ਨਾਲ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਦੇ ਕੌਮੀ ਜਰਨੈਲ ਤੇ ਦਸਮੇਸ਼ ਤਰਨਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਵੀ ਹਾਜ਼ਰ ਹਨ ਜੋਂ ਬਾਣੀ ਗੁਰੂ ਗ੍ਰੰਥ ਪੰਥ ਵਾਲੇ ਹੁਕਮਾਂ ਤਹਿਤ ਪਹਿਰਾ ਦੇ ਕੇ ਸਿੱਖ ਸੰਗਤ ਨੂੰ ਜਾਗਰੂਕ ਕਰਨ ਹਿੱਤ ਦਿੱਨ ਰਾਤ ਇੱਕ ਕਰ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਇਥੇ ਬੱਸ ਨਹੀਂ ਬਾਬਾ ਧੁੰਮਾਂ ਜੀ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਮਹੱਲਾ ਖੇਡਣ ਤੋਂ ਪਹਿਲਾਂ ਗੁਰਦੁਆਰਾ ਜੋਤੀ ਸਰੂਪ ਵਿਖੇ ਕਥਾ ਵਿਚਾਰ ਰਾਹੀਂ ਸ਼ਹੀਦੀ ਪੰਦਰਵਾੜੇ ਦੇ ਦਿਨਾਂ ਵਿੱਚ ਦੀਵਾਨ ਟੋਡਰ ਮੱਲ, ਮੋਤੀ ਰਾਮ ਮਹਿਰਾ, ਮਲੇਰਕੋਟਲੇ ਦੇ ਨਵਾਬ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਨੂੰ ਕਲਗੀ ਤੋੜਾ ਤੇ ਸ਼ਾਹੀ ਬਸਤ੍ਰ ਸਜਾਉਣ ਸਬੰਧੀ ਪੂਰੇ ਵਿਸਥਾਰ ਨਾਲ ਸੰਗਤਾਂ ਨੂੰ ਚਾਨਣਾ ਪਾਇਆ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਮਦਮੀ ਟਕਸਾਲ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਬਾਣੀ ਗੁਰੂ ਗ੍ਰੰਥ ਪੰਥ ਦੇ ਲੜ ਲੱਗਣ ਦੀ ਕੀਤੀ ਅਪੀਲ ਦੀ ਪੂਰਨ ਹਮਾਇਤ ਕਰਦੀ ਹੋਈ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਦੇਹਧਾਰੀ ਪਾਖੰਡੀ ਗੁਰੂਆਂ ਦੇ ਮੱਕੜਜਾਲ ਵਿਚ ਨਾਂ ਬਸਿਓ ਤੇ ਕਲਗੀਧਰ ਪਾਤਸ਼ਾਹ ਦੇ ਹੁਕਮਾਂ ਅਨੁਸਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਸ ਮੌਕੇ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਤੇ ਦਸਮੇਸ਼ ਤਰਨਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਪੰਥਕ ਸ਼ਖਸ਼ੀਅਤਾਂ ਹਾਜ਼ਰ ਸਨ ।।


