ਜਗਰਾਉਂ, ਗੁਰਦਾਸਪੁਰ, 29 ਦਸੰਬਰ ( ਸਰਬਜੀਤ ਸਿੰਘ)– ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਹੀਦੀ ਪੰਦਰਵਾੜੇ ਦੌਰਾਨ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿੱਚ ਵੱਡੇ ਵੱਡੇ ਨਗਰ ਕੀਰਤਨ, ਧਾਰਮਿਕ ਸਮਾਗਮਾਂ ਤੋਂ ਇਲਾਵਾ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੰਗਰ ਸੇਵਾ, ਡਾਕਟਰੀ ਤੇ ਮਾਲਸ਼ ਸੇਵਾ ਦੇ ਨਾਲ ਕਈ ਤਰ੍ਹਾਂ ਦੇ ਸਮਾਗਮ ਕਰਨ ਦੀ ਚੱਲੀਂ ਲਹਿਰ ਦੀ ਕੜੀ ਤਹਿਤ ਗੁਰਦੁਆਰਾ ਸੰਗਤ ਸਰ ਸਾਹਿਬ ਹਾਈਵੇ ਇੰਨਕਲੇਵ ਦੀਆਂ ਬੀਬੀਆਂ ਵਲੋਂ ਹੈਂਡ ਗ੍ਰੰਥੀ ਗਿਆਨੀ ਜਸਬੀਰ ਸਿੰਘ ਦੀ ਅਗਵਾਈ ਵਿੱਚ ਇੱਕ ਪੋਹ ਤੋਂ ਲੈਕੇ ਹੁਣ ਤੱਕ ਰੋਜ਼ਾਨਾ ਸੁਖਮਣੀ ਸਾਹਿਬ ਜੀ ਪਾਠ ਕਰਕੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਤੇ ਛੋਟੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ, ਮਾਤਾ ਗੁਜਰ ਕੌਰ ਤੇ ਸਮੂਹ ਸ਼ਹੀਦਾਂ ਦੇ ਨਾਮ ਨਾਲ ਨਾਲ ਦੀਵਾਨ ਟੋਡਰ ਮੱਲ, ਬਾਬਾ ਮੋਤੀ ਰਾਮ ਮਹਿਰਾ ਜੀ ਆਦਿ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਗਿਆ ਅਤੇ ਅਜਿਹੇ ਧਾਰਮਿਕ ਕਾਰਜ ਨਾਨਕ ਨਾਮ ਲੇਵਾ ਸੰਗਤਾਂ ਨੂੰ ਹਮੇਸ਼ਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਵਲਟੋਹਾ ਨੇ ਇਸ ਧਾਰਮਿਕ ਸਮਾਗਮ ਦੇ ਮੁੱਖ ਪ੍ਰਬੰਧਕ, ਭਾਈ ਜਸਬੀਰ ਸਿੰਘ ਤੇ ਫੈਡਰੇਸ਼ਨ ਆਗੂ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਨਾਲ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਜਗਰਾਉਂ ਬੀਬੀਆਂ ਸੁਖਮਣੀ ਸਾਹਿਬ ਗਰੁੱਪ ਦੀ ਮੁਖੀ ਬੀਬੀ ਕੁਲਵਿੰਦਰ ਕੌਰ ਉਰਫ ਰਾਣੀ, ਬੀਬੀ ਹਰਜੀਤ ਕੌਰ ਬੁੱਟਰ, ਬੀਬੀ ਕਰਮਜੀਤ ਕੌਰ, ਬੀਬੀ ਕੁਲਦੀਪ ਕੌਰ ਸਰਪੰਚ, ਬੀਬੀ ਪ੍ਰਭ ਜੋਤ ਕੋਰ ਪਿੰਕੀ, ਬੀਬੀ ਕੁਲਵਿੰਦਰ ਕੌਰ ਕਿਮੀ, ਬੀਬੀ ਸੰਦੀਪ ਕੌਰ, ਬੀਬੀ ਜਸਵੀਰ ਕੌਰ, ਬੀਬੀ ਕੁਲਵਿੰਦਰ ਕੌਰ ਕਲਸੀ, ਬੀਬੀ ਸੁਖਵਿੰਦਰ ਕੌਰ, ਬੀਬੀ ਤਰਲੋਚਨ ਕੌਰ, ਬੀਬੀ ਮਨਪ੍ਰੀਤ ਕੌਰ, ਬੀਬੀ ਬਲਬੀਰ ਕੌਰ, ਬੀਬੀ ਰਣਜੀਤ ਕੌਰ, ਬੀਬੀ ਬੀਨਾਂ ਸ਼ਰਮਾ, ਗੁਰਤੇਜ ਕੌਰ ਮੰਡ, ਪਰਵਿੰਦਰ ਕੌਰ, ਮਨਜੀਤ ਕੌਰ ਮਲੋਟ, ਬਲਵਿੰਦਰ ਕੌਰ ਬਰਨਾਲਾ, ਰਣਜੀਤ ਕੌਰ ਕਲਸੀ, ਹਰਜਿੰਦਰ ਕੌਰ ਕਲਸੀ, ਜਸਲੀਨ ਕੌਰ, ਪ੍ਰਭ ਸਿਮਰਤ ਕੌਰ ਆਦਿ ਬੀਬੀਆਂ ਦੇ ਗਰੁੱਪ ਵੱਲੋਂ ਇੱਕ ਦਿਨ ਵਿਚ 125 ਅਤੇ 6 ਪੋਹ ਤੋਂ ਲੈਕੇ 14 ਪੋਹ ਤੱਕ 1125 ਲਗਾਤਾਰ ਸੁਖਮਣੀ ਸਾਹਿਬ ਦੇ ਪਾਠ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਸਮੂਹ ਸ਼ਹੀਦਾਂ ਦੀ ਯਾਦ’ਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜੋਂ ਬਹੁਤ ਪ੍ਰਸੰਸਾ ਯੋਗ ਧਾਰਮਿਕ ਕਾਰਜ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਨ੍ਹਾਂ ਬੀਬੀਆਂ ਵੱਲੋਂ ਸ਼ਹੀਦੀ ਪੰਦਰਵਾੜੇ ਦੌਰਾਨ ਗੁਰਬਾਣੀ ਦੀ ਨਿਭਾਈ ਸੇਵਾ ਦੀ ਸ਼ਲਾਘਾ ਕਰਦੀ ਹੈ ਉਥੇ ਸਮੂਹ ਗੁਰਦੁਆਰਿਆਂ ਦੇ ਪਾਠੀ ਸਿੰਘ ਤੇ ਪ੍ਰਬੰਧਕਾਂ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਕਾਰਜ ਸਮੂਹ ਧਾਰਮਿਕ ਅਸਥਾਨਾਂ ਤੇ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।



