ਭੀਖੀ, ਗੁਰਦਾਸਪੁਰ 7 ਜਨਵਰੀ ( ਸਰਬਜੀਤ ਸਿੰਘ)– ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਦੇ ਕਾਨੂੰਨ ਬਦਲਣ ਕਾਰਨ ਦੇਸ ਵਿਚ ਕਰੋੜਾਂ ਮਨਰੇਗਾ ਵਰਕਰਾਂ ਨੂੰ ਰੁਜ਼ਗਾਰ ਤੋਂ ਵਿਹਲਾ ਕਰ ਦਿੱਤਾ ਇਸ ਦਾ ਅਸਰ ਪਹਿਲ ਦੇ ਅਧਾਰ ਪੰਜਾਬ ਦੇ ਮਨਰੇਗਾ ਵਰਕਰਾਂ ਤੇ ਪਿਆ ਇਸ ਦੇ ਸਬੰਧ ਮਾਨਸਾ ਦੇ ਬਲਾਕ ਭੀਖੀ ਵਿਖੇ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੀ ਅਗਵਾਈ ਹੇਠ ਧਰਨਾ ਦੇਕੇ ਬੀ ਡੀ ਪੀ ਓ ਭੀਖੀ ਰਾਹੀਂ ਮਜ਼ਦੂਰਾਂ ਦੀਆਂ ਮੰਗਾਂ ਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਧਰਨੇ ਦੀ ਸਮਾਪਤੀ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾਂ, ਸੂਬਾ ਕਮੇਟੀ ਆਗੂ ਕਾਮਰੇਡ ਗੁਰਸੇਵਕ ਮਾਨ ਬੀਬੜੀਆਂ ਨੇ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਨੇ ਮਨਰੇਗਾ ਐਕਟ ਨੂੰ ਬਦਲਕੇ ਜੀ ਰਾਮ ਜੀ ਸਕੀਮ ਵਿਚ ਬਦਲਕੇ ਮਨਰੇਗਾ ਮਜ਼ਦੂਰਾਂ ਦਾ ਹੱਕੀ ਅਧੀਕਾਰ ਖੋ ਲਿਆ ਤੇ ਰੁਜ਼ਗਾਰ ਮੰਗਤਿਆਂ ਦੀ ਕਤਾਰ ਵਿਚ ਮਜ਼ਦੂਰਾਂ ਨੂੰ ਲਿਆਂਦਾ ਗਿਆ ਆਗੂਆਂ ਨੇ ਕਿਹਾ ਇਸ ਸਕੀਮ ਨਾਲ ਪੰਜਾਬ ਵਿੱਚ ਲੱਖਾਂ ਮਜ਼ਦੂਰਾਂ ਨੂੰ ਵਿਹਲਾ ਕਰ ਦਿੱਤਾ ਤੇ ਆਰਥਿਕ ਤੌਰ ਕਮਜ਼ੋਰ ਹੋਣ ਨਾਲ ਨਿੱਤ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਮਜ਼ਦੂਰਾਂ ਵਿੱਚ ਭੁੱਖਮਰੀ ਵਾਲੀਆਂ ਹਾਲਤਾਂ ਬਣ ਗਈਆਂ ਆਗੂਆਂ ਨੇ ਇਸ ਧਰਨੇ ਰਾਹੀਂ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਬਲਾਕ ਭੀਖੀ ਨੂੰ ਬਲਾਕ ਮਾਨਸਾ ਵਿੱਚ ਮਰਜ ਕਰ ਦਿੱਤਾ ਗਿਆ ਇਸ ਨਾਲ ਬਹੁਤੇ ਪਿੰਡ ਮਾਨਸਾ ਤੋ ਕਾਫੀ ਦੂਰ ਹਨ ਜਿਸ ਨਾਲ ਗਰੀਬ ਲੋਕਾਂ ਨੂੰ ਸਕੀਮਾਂ ਦਾ ਲਾਭ ਲੈਣ ਤੇ ਹੋਰ ਕੰਮ ਕਰਵਾਉਣ ਲਈ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਭਗਵੰਤ ਮਾਨ ਸਰਕਾਰ ਬਲਾਕ ਭੀਖੀ ਨੂੰ ਖਤਮ ਨਾ ਕਰੇ ਇਸ ਧਰਨੇ ਵਿੱਚ ਜਥੇਬੰਦੀ ਦੇ ਬਲਾਕ ਪ੍ਰਧਾਨ ਕਾਮਰੇਡ ਦਨੇਸ ਭੀਖੀ, ਬੂਟਾ ਸਿੰਘ ਭੁਪਾਲ ਨੇ ਕਿਹਾ ਪਿਛਲੇ ਸਮੇਂ ਹੜਾਂ ਤੇ ਭਾਰੀ ਮੀਂਹਾਂ ਨਾ ਜੋ ਨੁਕਸਾਨ ਹੋਇਆ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਨੇ ਵਿਤਕਰਾ ਕਰਕੇ ਘਰਾਂ ਦੇ ਸਰਬੇ ਸਹੀ ਨਹੀਂ ਕੀਤੇ ਗਏ ਜਿਸ ਨਾਲ ਗਰੀਬ ਲੋਕਾਂ ਵਿੱਚ ਕਾਫੀ ਰੋਸ ਹੈ ਅੰਤ ਵਿੱਚ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਤੇ ਗੋਰ ਨਾ ਕੀਤੀ ਤਾਂ ਸਰਕਾਰ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ।ਇਸ ਧਰਨੇ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਭੋਲਾ ਸਿੰਘ ਸਮਾਓ , ਮੇਟ ਰਣਜੀਤ ਸਿੰਘ ਆਕਲੀਆਂ ,ਮੇਟ ਮਨਜੀਤ ਕੌਰ ਆਕਲੀਆਂ,ਚੇਤ ਸਿੰਘ ਜਸਵੰਤ ਸਿੰਘ ਭੀਖੀ ਬਿੱਕਰ ਸਿੰਘ ਮੋਹਰ ਸਿੰਘ ਵਾਲਾ, ਜਗਤਾਰ ਸਿੰਘ ਫਰਮਾਹੀ,ਕੌਰ ਸਿੰਘ ਦਲੇਵਾ,ਦਰਸਨ ਸਿੰਘ ਭੁਪਾਲ,ਮੈਗਲ ਸਿੰਘ ਭੁਪਾਲ,ਮਿੱਠੂ ਸਿੰਘ ਸਰਪੰਚ ਅਲੀਸ਼ੇਰ ਆਦਿ ਰਘਬੀਰ ਭੀਖੀ ਆਗੂਆ ਨੇ ਸੰਬੋਧਨ ਕੀਤਾ।ਜਾਰੀ ਕਰਤਾ ਕਾਮਰੇਡ ਦਨੇਸ ਭੀਖੀ


