ਗੁਰਦਾਸਪੁਰ, 7 ਜਨਵਰੀ (ਸਰਬਜੀਤ ਸਿੰਘ )– ਅਮਰੀਕਾ ਦੇ ਰਾਸਟਰਪਤੀ ਟਰੰਪ ਨੇ ਆਪਣੇ ਮੁਲਕ ਵਿਚ ਗੈਰ ਕਾਨੂਨੀ ਢੰਗ ਨਾਲ ਵਸੇ ਭਾਰਤੀਆਂ ਨੂੰ ਡੀਪੋਟ ਕਰਨ ਦੀ ਇਕ ਲਹਿਰ ਚਲਾਈ ਹੋਈ ਹੈ ਅਤੇ ਇਸ ਤਹਿਤ ਬੀਤੇ ਸਮੇ’ਚ ਵਡੀ ਗਿਣਤੀ ਵਿਚ ਭਾਰਤੀਆਂ ਨੂੰ ਡੀਪੋਟ ਕੀਤਾ ਗਿਆ ਅਤੇ ਸਿਲਸਿਲਾ ਅਜੇ ਵੀ ਜਾਰੀ ਹੈ ਜਿਸ ਦੇ ਸਿਟੇ ਵਜੋ ਅਮਰੀਕਾ ਹੁਣ 200 ਭਾਰਤੀਆਂ ਅਜ ਇਕ ਵਿਸੇਸ ਹਵਾਈ ਜਹਾਜ ਰਾਹੀ ਡੀਪੋਰਟ ਕਰ ਰਿਹਾ ਹੈ ਅਜੇ ਇਹ ਪਕਾ ਪਤਾ ਨਹੀਂ ਲਗਿਆ ਕਿ ਇਹਨਾਂ 200 ਭਾਰਤੀਆ’ਚ ਪੰਜਾਬੀ ਕਿਨੇ ਹਨ ਜਦੋਕਿ ਇਨਾਂ ਵਿਚ ਹਰਿਆਣਾ ਦਾ ਗੈਗਸਟਰ ਵੀ ਸਾਮਲ ਹੈ ਜਿਸ ਦੀ ਗਿਰਫਤਾਰੀ ਏਅਰਪੋਰਟ ਤੋਂ ਹੀ ਹੋਣ ਦੀ ਸੰਭਾਵਨਾ ਨੂੰ ਰਦ ਨਹੀਂ ਕੀਤਾ ਜਾ ਸਕਦਾ, ਅਮਰੀਕਾ ਵਲੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਡੀਪੋਰਟ ਕਰਨ ਨੂੰ ਲੈ ਕੇ ਗਹਿਰੇ ਚਿੰਨਤ ਨਜਰ ਆ ਰਹੇ ਹਨ ਭਾਰਤ ਸਰਕਾਰ ਤੋ ਮੰਗ ਕਰ ਰਹੇ ਹਨ ਕਿ ਉਹ ਆਪਣੀ ਛਲੀਪੂਣੀ ਵੇਚ ਘਰ ਦੀ ਗਰੀਬੀ ਦੂਰ ਕਰਨ ਗਏ ਸਨ ਉਹਨਾਂ ਨੂੰ ਕੀ ਪਤਾ ਸੀ ਅਮਰੀਕਾ ਸਾਨੂੰ ਡੀਪੋਰਟ ਕਰ ਦੇਵੇਗਾ ਇਸ ਕਰਕੇ ਭਾਰਤ ਉਹਨਾਂ ਨੂੰ ਰੋਜਗਾਰ ਦੇਵੇ ਤਾ ਕਿ ਉਹ ਆਪਣੇ ਸਿਰ ਚੜਿਆ ਕਰਜਾ ਮੋੜ ਸਕਣ ਦੇ ਕਾਬਲ ਬਣ ਸਕਣ ,ਇਹਨਾ ਸਬਦਾ ਦਾ ਪਰਗਟਾਵਾ ਆਲ ਇਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਵਲੋ 200 ਭਾਰਤੀਆਂ ਨੂੰ ਡੀਪੋਰਟ ਕਰਨ ਵਾਲੇ ਮਾਮਲੇ ਤੇ ਗਹਿਰੀ ਚਿੰਤਾਂ ਅਤੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲਿਆਂ ਨੂੰ ਆਪਣੇ ਮੁਲਕ’ਚ ਰਹੇ ਕੇ ਕੰਮ ਧੰਦਾ ਕਰਨ ਦੀ ਬੇਨਤੀ ਕਰਦਿਆਂ ਇਕ ਲਿਖਤੀ ਪਰੈਸ ਬਿਆਨ ਰਾਹੀ ਦਿਤਾ , ਉਹਨਾ ਕਿਹਾ ਜਦੋ ਤੋ ਡੋਲਨਡ ਟਰੰਟ ਨੇ ਅਮਰੀਕਾ’ਚ ਆਪਣਾ ਆਹੁੰਦਾ ਸੰਭਾਲਿਆ ਹੈ ਉਦੋਂ ਤੋਂ ਹੀ ਉਹ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਡੀਪੋਰਟ ਕਰਨ”ਚ ਲਗੇ ਹੋਏ ਹਨ, ਭਾਈ ਖਾਲਸਾ ਨੇ ਦਸਿਆਂ ਇਸੇ ਕੜੀ ਤਹਿਤ ਹੁਣ ਟਰੰਪ ਸਾਹਿਬ 200 ਭਾਰਤੀਆਂ ਨੂੰ ਡੀਪੋਰਟ ਕਰ ਰਿਹਾ ਹੈ ਭਾਵੇਂ ਕਿ ਅਜੇ ਇਹ ਨਹੀ ਪਤਾ ਲਗ ਸਕਿਆ ਕਿ ਇਹਨਾਂ ਡੀਪੋਰਟ ਭਾਰਤੀਆ’ਚ ਕਿਨੇ ਪੰਜਾਬ ਨਾਲ ਸਬੰਧਤ ਹਨ ਜਦੋਕਿ ਇਹ ਪਤਾ ਲਗਾ ਹੈ ਕਿ ਇਹਨਾਂ ਵਿਚ ਹਰਿਆਣੇ ਦਾ ਗੈਗਸਟਰ ਵੀ ਦਸਿਆਂ ਜਾ ਰਿਹਾ ਹੈ ਜਿਸ ਦੀ ਗਿਰਫਤਾਰੀ ਏਅਰਪੋਰਟ ਤੇ ਹੀ ਹੋ ਸਕਦੀ ਹੈ, ਭਾਈ ਖਾਲਸਾ ਨੇ ਦਸਿਆਂ ਸਾਡੀ ਜਥੇਬੰਦੀ ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਜਿਥੇ ਅਮਰੀਕਾ ਵਲੋ ਡੀਪੋਰਟ ਕੀਤੇ ਭਾਰਤੀਆਂ ਦੇ ਪਰਵਾਰਾਂ ਨਾਲ ਪੂਰੀ ਹਮਦਰਦ ਹੁੰਦੀ ਹੋਈ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਇਹਨਾਂ ਸਾਰਿਆਂ ਨੂੰ ਨੌਕਰੀਆਂ ਦਿਤੀਆਂ ਜਾਣ ਤਾ ਕਿ ਉਹ ਆਪਣੇ ਸਿਰ ਚੜਿਆ ਕਰਜਾ ਲਾਉਣ ਦੇ ਸਮਰਥ ਬਣ ਸਕਣ ।


