ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਜਿਲਾ ਗੁਰਦਾਸਪੁਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਪੁਲਸ ਵੱਲੋਂ 1.40 ਕਿਲੋਗ੍ਰਾਮ ਹੈਰੋਇਨ ਸਮੇਤ 3 ਤਸੱਕਰਾਂ ਨੂੰ ਕਾਬੂ ਕੀਤਾ ਗਿਆ।
ਥਾਣਾ ਸਦਰ ਮੁੱਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਨਬੀਪੁਰ ਤੋ ਬੱੱਬਰੀ ਲਿੰਕ ਰੋਡ ਪੁਲੀ ਗੰਦਾ ਨਾਲਾ ਵਿਖ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ। ਚੈਕਿੰਗ ਦੋਸ਼ੀਆ ਕੁਲਦੀਪ ਮਸੀਹ ਉਰਫ ਗੋਰੀ ਪੁੱਤਰ ਮਿੰਦਾ ਮਸੀਹ ਵਾਸੀ ਬੱਬਰੀ,ਸੰਦੀਪ ਮਸੀਹ ਉਰਫ ਕਾਲੀ ਪੁੱਤਰ ਇਲੀਆਸ ਮਸੀਹ ਵਾਸੀ ਲੇਹਲ ਥਾਣਾ ਧਾਰੀਵਾਲ,ਰਮਨ ਮਸੀਹ ਪੁੱਤਰ ਪੀਟਰ ਮਸੀਹ ਵਾਸੀ ਬੱਬਰੀ ਥਾਣਾ ਸਦਰ ਗੁਰਦਾਸਪੁਰ ਨੂੰ ਸ਼ੱੱਕ ਦੇ ਆਧਾਰ ਤੇ ਮੋਟਰਸਾਈਕਲ ਸਪਲੈਡਰ ਸਮੇਤ ਇੱੱਕ ਵਜਨਦਾਰ ਮੋਮੀ ਲਿਫਾਫੇ ਸਮੇਤ ਕਾਬੂ ਕੀਤਾ ਅਤੇ ਮੋਮੀ ਲਿਫਾਫੇ ਵਿੱੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱੱਕ ਹੋਣ ਤੇ ਸੁਖਪਾਲ ਸਿੰਘ ਉਪ ਪੁਲਸ ਕਪਤਾਨ ਸਿਟੀ ਗੁਰਦਾਸਪੁਰ ਦੀ ਹਦਾਇਤ ਅਤੇ ਮੋਜੂਦਗੀ ਵਿੱੱਚ ਮੋਟਰਸਾਈਕਲ ਦੇ ਵਿਚਕਾਰ ਬੈਠੇ ਦੋਸ਼ੀ ਸੰਨਦੀਪ ਮਸੀਹ ਦੇ ਹੱੱਥ ਵਿੱੱਚ ਫੜੇ ਮੋਮੀ ਲਿਫਾਫੇ ਦੀ ਚੈਕਿੰਗ ਕੀਤੀ ਜਿਸ ਵਿੱੱਚੋ 01 ਕਿੱੱਲੋ 40 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ ਹੈ।ਜਿਸ ਤੇ ਮੁਕੱੱਦਮਾ ਦਰਜ ਰਜਿਸਟਰ ਕੀਤਾ ਗਿਆ।
ਇਸ ਸਬੰਧੀ ਥਾਣਾ ਮੁੱਖੀ ਨਾਲ ਰਾਬਤਾ ਕਾਇਮ ਕੀਤਾ ਤਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


