ਫ਼ਿਲੌਰ, ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਨੰਗਲ ਬੇਟ ਨੇੜੇ ਆਲੋਵਾਲ ਫਿਲੌਰ ਵਿਖੇ ਇੰਟਰਨੈਸ਼ਨਲ ਖਿਡਾਰੀ ਤੇ ਪੰਚਾਇਤ ਸੈਕਟਰੀ ਰਜਿੰਦਰ ਸਿੰਘ ਚੀਮਾ ਗੋਲਡਮੈਡਲਿਸਟ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਦੀ ਮਰਯਾਦਾ ਅਨੁਸਾਰ ਮੁੱਖ ਪ੍ਰਬੰਧਕ ਅਤੇ ਭਾਰਤੀਆਂ ਕਿਸਾਨ ਯੂਨੀਅਨ ਦੇ ਕੇਂਦਰੀ ਕਮੇਟੀ ਮੈਂਬਰ ਸੰਤ ਸੁਖਵਿੰਦਰ ਸਿੰਘ ਜੀ ਵੱਲੋਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ, ਇਸ ਮੌਕੇ ਤੇ ਬੋਲਦਿਆਂ ਸੰਤ ਸੁਖਵਿੰਦਰ ਸਿੰਘ ਜੀ ਨੇ ਕਿਹਾ ਗੁਰੂ ਘਰ ਵਿਖੇ ਜਿਹੜਾ ਖਿਡਾਰੀ ਨਤਮਸਤਕ ਹੋਣ ਆਉਂਦਾ ਹੈ ਉਸ ਨੂੰ ਸਨਮਾਨਿਤ ਕਰਨਾ ਗੁਰੂ ਘਰ ਦੀ ਮਰਯਾਦਾ ਹੈ ਅਤੇ ਇਸੇ ਹੀ ਮਰਯਾਦਾ ਨੂੰ ਮੁੱਖ ਰੱਖਦਿਆਂ ਅੱਜ ਗੁਰਦੁਆਰਾ ਸਾਹਿਬ ਵਿਖੇ ਇੰਟਰਨੈਸ਼ਨਲ ਖਿਡਾਰੀ ਤੇ ਗੋਲਡਮੈਡਲਿਸਟ ਸੈਕਟਰੀ ਫਿਲੌਰ ਪਹੁੰਚੇ ਜਿੱਥੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ 21/22/23/24/26 ਨੂੰ ਸੱਚਖੰਡ ਵਾਸੀ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਨਾ ਬਰਸੀ ਤੇ ਪੇਂਡੂ ਖੇਡ ਮੇਲੇ ਪਹੁੰਚਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ, ਬਾਬਾ ਜੀ ਨੇ ਨੇਤਰਹੀਣ ਅਤੇ ਅੰਗਹੀਣ ਦਿਵਸ ਮੌਕੇ ਵਿਸ਼ੇਸ਼ ਖੇਡਾਂ ਕਰਵਾਉਣ ਦਾ ਭਰੋਸਾ ਦਿਵਾਇਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਾਬਾ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ।


