ਕਿਸਾਨ ਜਥੇਬੰਦੀਆਂ ਨੇ ਐਨ ਐਚ ਏ ਤੋਂ ਮੰਗਿਆ ਸਾਰਾ ਦਸਤਾਵੇਜ਼? ਨਹੀਂ ਤਾਂ ਲਾਡੋਵਾਲ ਟੋਲ ਪਲਾਜ਼ਾ ਰਹੇਗਾ ਲਗਾਤਾਰ ਲੋਕਾਂ ਲਈ ਪਰਚੀ ਮੁੱਕਤ – ਭਾਈ ਖਾਲਸਾ ।।

ਮਾਲਵਾ

ਲਾਡੋਵਾਲ, ਗੁਰਦਾਸਪੁਰ, 17 ਜੁਲਾਈ ( ਸਰਬਜੀਤ ਸਿੰਘ)–ਅੱਜ ਭਾਰਤੀਆਂ ਕਿਸਾਨ ਤੇ ਮਜ਼ਦੂਰ ਯੂਨੀਅਨ ਭਾਰਤ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀਆਂ ਕਿਸਾਨ ਯੂਨੀਅਨ ਦੁਆਬਾ ਮਾਲਵਾ ਵੱਲੋਂ ਇੰਦਰਬੀਰ ਸਿੰਘ ਕਾਦੀਆਂ ਪੰਜਾਬ ਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਰ ਕਮੇਟੀ ਮੈਂਬਰ ਬਾਬਾ ਸੁੱਖਵਿੰਦਰ ਸਿੰਘ ਆਲੋਵਾਲ, ਸੁਰਿੰਦਰ ਸਿੰਘ ਪਵਾਰ ਹਲਕਾ ਗਿੱਲ, ਅਮਰੀਕ ਸਿੰਘ ਸਿਕਰੀ ਸੀਨੀਅਰ ਵਾਇਸ ਪ੍ਰਧਾਨ ਪੰਜਾਬ,ਨੇਕ ਸਿੰਘ ਸਲਾਹਕਾਰ,ਤੀਰਥ ਸਿੰਘ ਪ੍ਰਧਾਨ ਭੈਣੀ ਸਾਹਿਬ, ਭੁਪਿੰਦਰ ਸਿੰਘ ਗਰੇਵਾਲ ਭਾਰਤੀਆਂ ਕਿਸਾਨ ਯੂਨੀਅਨ ਦੁਆਬਾ, ਕੁਲਵਿੰਦਰ ਕੁਨੂਰ ਪਰਮਜੀਤ ਸਿੰਘ ਪੰਮਾ ਟਰੱਕ ਯੂਨੀਅਨ ਜਗਰਾਵਾਂ, ਸੁਰਿੰਦਰ ਸਿੰਘ ਟੈਕਸੀ ਯੂਨੀਅਨ ਪੰਜਾਬ, ਰਜਿੰਦਰ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ ਬਾੜੇਵਾਲ , ਹਰਜੀਤ ਸਿੰਘ, ਜਰਨੈਲ ਸਿੰਘ, ਗੁਰਨਾਮ ਸਿੰਘ ਮਚੰਡਾ ਸੂਬਾ ਮੀਤ ਪ੍ਰਧਾਨ, ਅਮਰਜੀਤ ਸਿੰਘ ਭੱਟੀ,ਪਵਨ ਕੁਮਾਰ ,ਆਸਾ ਸਿੰਘ ਤਲਵੰਡੀ , ਮਨਜੀਤ ਸਿੰਘ ਅਰੋੜਾ ਜਨਰਲ ਸਕੱਤਰ,ਕਿਰਪਾਲ ਸਿੰਘ ਸਹਾਰਾ ਤੇ ਸਾਹਿਲ ਆਦਿ ਆਗੂਆਂ ਦੀ ਦੇਸ਼ ਦੇ ਸਭ ਤੋਂ ਮਹਿੰਗੇ ਲੋਡੋਵਾਲ ਟੋਲ ਪਲਾਜ਼ਾ ਤੇ ਇੱਕ ਪ੍ਰੈਸ ਕੀਤੀ ਗਈ । ਮੀਟਿੰਗ ਵਿੱਚ ਫੈਸਲਾ ਲਿਆ ਹੈ ਕਿ ਲਾਡੋਵਾਲ ਪਲਾਜ਼ਾ ਉਹਨਾਂ ਦੇਰ ਤੱਕ ਪਰਚੀ ਮੁਕਤ ਰਹੇਗਾ ਜਿੰਨੀ ਦੇਰ ਤੱਕ ਐਨ ਐਚ ਏ ( ਨੈਸ਼ਨਲ ਹਾਈਵੇ ਅਥਾਰਟੀ ਵਾਲੇ ਆਪਣੇ ਟੋਲ ਚਲਾਉਣ ਸਬੰਧੀ ਪੂਰੇ ਦਸਤਾਵੇਜ਼ ਪੇਸ਼ ਨਹੀਂ ਕਰਦੇ, ਕਿਉਂਕਿ ਸਾਡੇ ਕੋਲ ਪੱਕੇ ਸਬੂਤ ਹਨ ਕਿ ਇਸ ਪਲਾਜੇ ਦੀ ਮਿਆਦ ਖਤਮ ਹੋ ਚੁੱਕੀ ਤੇ ਇਸ ਨੂੰ ਗੈਰ ਕਾਨੂੰਨੀ ਤੌਰ ਤੇ ਚਲਾਇਆ ਜਾ ਰਿਹਾ ਹੈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੌਰ ਕਮੇਟੀ ਮੈਂਬਰ ਬਾਬਾ ਸੁੱਖਵਿੰਦਰ ਸਿੰਘ ਨਾਲ ਟੈਲੀਫੋਨ ਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਸਪਸ਼ਟ ਕੀਤਾ ਪਿਛਲੇ ਕਈ ਦਿਨਾਂ ਤੋਂ ਦੇਸ਼ ਦਾ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਤੇ ਐਨ ਐਚ ਏ ਵਾਲਿਆਂ ਦੇ ਲੋੜ ਤੋਂ ਵੱਧ ਰੇਟਾਂ ਵਿੱਚ ਵਾਧਾ ਕਰ ਦਿੱਤਾ ਸੀ ਅਤੇ ਕਿਸਾਨ ਸੰਘਰਸ਼ੀਆ ਵੱਲੋਂ ਇਨ੍ਹਾਂ ਰੇਟਾਂ ਨੂੰ ਨਾ ਵਾਪਸ ਲੈਣ ਦੀ ਸੂਰਤ ਵਿੱਚ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਸੀ ਪਰ ਐਨ ਐਚ ਏ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਸਰਕੀ ਅਤੇ ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਲਾਜੇ ਤੇ ਧਰਨਾ ਲਾ ਕੇ ਇਸ ਨੂੰ ਲੋਕਾਂ ਲਈ ਪਰਚੀ ਮੁਕਤ ਕੀਤਾ ਗਿਆ ਸੀ, ਭਾਈ ਖਾਲਸਾ ਨੇ ਪ੍ਰੈਸ ਨੋਟ ਅਨੁਸਾਰ ਦੱਸਿਆ ਕਿ (ਐਨ ਐਚ ਏ ) ਨੈਸ਼ਨਲ ਹਾਈਵੇ ਇੰਡੀਆ ਅਧਿਕਾਰੀਆਂ ਤੇ ਸਰਕਾਰ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜਿੰਨੀ ਦੇਰ ਵਧਾਏ ਰੇਟਾਂ ਨੂੰ ਵਾਪਸ ਲੈ ਕੇ ਪੁਰਾਣੇ ਰੇਟਾਂ ਨੂੰ ਲਾਗੂ ਕਰਨ ਦੇ ਨਾਲ ਪਲਾਜੇ ਦੀ ਮਨਆਦਿ ਸਬੰਧੀ ਆਪਣੇ ਡਾਕੋਮੈਂਟ ਦਸਤਾਵੇਜ ਪੇਸ਼ ਨਹੀਂ ਕਰਦੇ, ਉਦੋਂ ਤੱਕ ਲਾਡੋਵਾਲ ਟੋਲ ਪਲਾਜ਼ਾ ਲੋਕਾਂ ਲਈ ਪਰਚੀ ਮੁਕਤ ਰਹੇਗਾ,ਪੈਸ ਨੋਟ’ਚ ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਨੂੰ ਗੈਰ ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਕਿਉਂਕਿ ਇਸ ਸਬੰਧੀ ਸਾਡੇ ਕੋਲ ਪੱਕੇ ਸਬੂਤ ਹਨ ਕਿ ਇਸ ਟੋਲ ਪਲਾਜੇ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਇਸ ਨੂੰ ਗੈਰ ਕਾਨੂੰਨੀ ਢੰਗ ਨਾਲ ਚਾਲੂ ਰੱਖ ਕੇ ਲੋਕਾਂ ਅਤੇ ਸਰਕਾਰ ਨੂੰ ਕਰੌੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਪ੍ਰੈਸ ਨੋਟ ਵਿੱਚ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਅਗਰ ਐਨ ਐਚ ਏ ਦੇ ਅਧਿਕਾਰੀ ਗੈਰ ਕਾਨੂੰਨੀ ਚਲਾਏਂ ਜਾ ਰਹੇ ਪਲਾਜੇ ਸਬੰਧੀ ਪੂਰੇ ਦਸਤਾਵੇਜ਼ ਪੇਸ਼ ਕਰਨ’ਚ ਅਸਫ਼ਲ ਰਹੇ ਤਾਂ ਅਸੀਂ ਇਨਸਾਫ ਲਈ ਭਾਰਤ ਦੀ ਉੱਚ ਅਦਾਲਤ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕਰਾਗੇ ਅਤੇ ਉਨ੍ਹਾਂ ਦੇਰ ਤੱਕ ਇਹ ਟੋਲ ਪਲਾਜ਼ਾ ਲੋਕਾਂ ਲਈ ਪਰਚੀ ਮੁਕਤ ਕੀਤਾ ਜਾਵੇ ਗਾ ਜਿਸ ਲਈ ਐਨ ਐਚ ਏ ਅਤੇ ਸਰਕਾਰ ਜ਼ੁਮੇਵਾਰ ਹੋਵੇਗੀ।

Leave a Reply

Your email address will not be published. Required fields are marked *