ਗੁਰਦਾਸਪੁਰ, 17 ਜੁਲਾਈ ( ਸਰਬਜੀਤ ਸਿੰਘ)– ਸੀ ਪੀ ਆਈ ਐਮ.ਐਲ (ਲਿਬਰੇਸ਼ਨ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਾਮਰੇਡ ਬਲਵਿੰਦਰ ਕੌਰ ਖਾਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਲੀਜ ਕਰਦਿਆਂ ਪਾਰਟੀ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਨੰਦਗੜ ਨੇ ਦੱਸਿਆ ਕਿ ਪੰਜਾਬ ਅਤੇ ਦੇਸ਼ ਦੀ ਰਾਜਨੀਤਕ ਸਥਿਤੀ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਬੇਰੋਜਗਾਰੀ ਦੀ ਦਰ ਵਿੱਚ ਬੇਤਹਾਸ਼ਾ ਵਾਧਾ ਹੋਣ ਕਾਰਣ ਕੇਂਦਰ ਸਰਕਾਰ ਅਧੀਨ ਸਹਿ ਕਮਿਆ ਵਿੱਚ ਖਾਲੀ ਪਈਆ 30 ਲੱਖ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤੀ ਜਾਵੇ ।
ਮਨਰੇਗਾ ਸਕੀਮ ਵਿੱਚ ਬਜਟ ਢਾਈ ਲੱਖ ਕਰੋੜ ਰੁਪਏ ਕੀਤਾ ਜਾਵੇ। ਮਕਾਨ ਲਈ ਜਾਰੀ ਕੀਤਾ ਜਾਂਦੀ ਰਾਸ਼ੀ 7 ਲੱਖ ਰੁਪਏ ਪ੍ਰਤੀ ਪਰਿਵਾਰ ਕੀਤੀ ਜਾਵੇ। ਮਜ਼ਦੂਰਾਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕੀਤੀ ਜਾਵੇ। ਪੰਜਾਬ ਦੀ ਸਰਕਾਰ ਬਾਰੇ ਵਿਚਾਰ ਕਰਦਿਆਂ ਲਿਬਰੇਸ਼ਨ ਨੇ ਕਿਹਾ ਕਿ ਮਾਨ ਸਰਕਾਰ ਦਾ ਮੰਤਰੀ ਮੰਡਲ ਅਤੇ ਬਹੁਸੰਮਤੀ ਐਮ ਐਲ ਏ ਭ੍ਰਿਸ਼ਟਾਚਾਰ ਵਿੱਚ ਗੁਲਤਾਨ ਹਨ ਜਿਸ ਕਾਰਨ ਪੰਜਾਬ ਦਾ ਪ੍ਰਸ਼ਾਸਨ ਭ੍ਰਿਸ਼ਟਾਚਾਰ ਅਤੇ ਨੌਜੁਆਨ ਨਸ਼ਿਆ ਵਿੱਚ ਫਸੇ ਹਨ।ਅਮਨ ਕਾਨੂੰਨ ਦੀ ਸਥਿਤੀ ਬਦਤਰ ਤੋਂ ਬਦਤਰ ਹੋ ਰਹੀ ਹੈ।ਲਿਬਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਪੂਰੇ ਅਗਸਤ ਮਹੀਨੇ ਵਿੱਚ ਜਨਤਾ ਦੇ ਮੁਢਲੇ ਸਵਾਲਾਂ ਤੋਂ ਲੈ ਕੇ ਰਾਜਨੀਤਕ ਕਾਨਫਰੰਸਾਂ ਕੀਤੀਆ ਜਾਣਗੀਆਂ।ਓਹਨਾ ਕਾਨਫਰੰਸਾਂ ਵਿੱਚ ਲਿਬਰੇਸ਼ਨ ਦਾ ਰਾਜਨੀਤਿਕ ਏਜੰਡਾ ਰੱਖਿਆ ਜਾਵੇਗਾ।ਜੇਕਰ ਜਨਤਾ ਲਿਬਰੇਸ਼ਨ ਨੂੰ ਰਾਜਸੀ ਤਾਕਤ ਸੌਂਪਦੀ ਹੈ ਤਾਂ ਅਸੀਂ ਜਨਤਾ ਦੀਆਂ ਮੁਢਲੀਆਂ ਲੋੜਾਂ ਰੋਟੀ,ਕੱਪੜਾ,ਮਕਾਨ,ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਲਾਜ਼ਮੀ ਪੂਰਾ ਕਰਾਂਗੇ।ਹਰ ਵਰਗ ਔਰਤ ਅਤੇ ਮਰਦ ਲਈ ਰੋਜ਼ਗਾਰ ਜਾ ਬੇਰੋਜ਼ਗਾਰੀ ਭੱਤੇ ਨੂੰ ਯਕੀਨੀ ਬਣਾਇਆ ਜਾਵੇਗਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਇੰਚਾਰਜ ਪ੍ਰਸ਼ੋਤਮ ਸ਼ਰਮਾ,ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ,ਸੂਬਾ ਕਮੇਟੀ ਮੈਂਬਰ ਸੁਰਿੰਦਰਪਾਲ ਸ਼ਰਮਾ ਸ਼ਾਮਲ ਹੋਏ।ਇਸ ਤੋਂ ਇਲਾਵਾ ਜਸਵੀਰ ਕੌਰ ਨੱਤ,ਬਲਜਿੰਦਰ ਘਰਾਗਣਾ,ਗੁਰਸੇਵਕ ਮਾਨਬੀਬੜੀਆ,ਨਛੱਤਰ ਖੀਵਾ,ਗਗਨਦੀਪ ਸਿਰਸੀਵਾਲਾ,ਦਰਸ਼ਨ ਦਾਨੇਵਾਲ,ਸਰਪੰਚ ਭੋਲ਼ਾ ਸਮਾਓ,ਜੀਤ ਬੋਹਾ,ਮੁਖਤਿਆਰ ਕੁਲੈਹਰੀ,ਸੁਖਜੀਤ ਰਾਮਾਨੰਦੀ ਸੱਤਪਾਲ ਭੈਣੀ ਅਤੇ ਕ੍ਰਿਸ਼ਨ ਕੌਰ ਹਾਜ਼ਰ ਸਨ।