ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਸਿੱਖਾ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਹੁਦੇ ਤੋਂ ਅਸਤੀਫਾ ਦੇ ਹੁਣ ਅਕਾਲ ਤਖ਼ਤ ਸਾਹਿਬ ਤੋ ਬਾਗ਼ੀ ਸੁਖਬੀਰ ਸਿਓ ਦੇ ਕਹਿਣ ਕਰਕੇ ਮੁੜ ਆਹੁਦੇ ਤੇ ਬਿਰਾਜਮਾਨ ਹੋਏ ਭਾਈ ਹਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਐਲਾਨ ਹੀ ਬਾਦਲ ਦੇ ਹੱਕ’ਚ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ,ਸੇਵਾ ਮੁਕਤੀ ਤੇ ਹੋਰ ਵਿਧੀ ਵਿਧਾਨ ਸਬੰਧੀ ਦਮਦਮੀ ਟਕਸਾਲ,ਨਿਹੰਗ ਸਿੰਘ ਜਥੇਬੰਦੀਆਂ,ਸਿੱਖ ਮਸ਼ੀਨਰੀਆਂ ਤੇ ਹੋਰ ਸੰਪਰਦਾਵਾਂ ਦੇ ਮੁਖੀਆਂ ਦੀ ਇੱਕ ਸਾਂਝੀ ਕਮੇਟੀ ਵਿੱਚ ਲਿਆ ਜਾਵੇਗਾ,ਜਦੋਂ ਕਿ ਜਥੇਦਾਰ ਹੁਣ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘਾਂ ਵਿੱਚੋਂ ਨਹੀਂ ਲਾਏ ਜਾਣਗੇ,ਪਰ ਧਾਮੀ ਸਾਹਿਬ ਕੌਮ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਜੋ ਸੰਪਰਦਾਵਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਆਪ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਤੋਂ ਉਲਟ ਆਪਣੀਆਂ ਮਨ ਮਰਜ਼ੀਆਂ ਦੀਆਂ ਮਰਯਾਦਾਵਾਂ ਚਲਾਕੇ ਸਿੱਖ ਗੁਰੂ ਸਾਹਿਬਾਨ ਅਤੇ ਤਖਤ ਵਿਰੋਧੀ ਨੀਤੀ ਵਰਤ ਰਹੀਆਂ ਹਨ,ਉਨ੍ਹਾਂ ਵਿੱਚੋ ਜਥੇਦਾਰ ਸਾਹਿਬ ਨਿਯੁਕਤ ਕਰਨਾ ਸਹੀ ਹੋਵੇਗਾ,ਚਾਹੀਦਾ ਤਾਂ ਇਹ ਕਿ ਜੋ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਮੁੱਖ ਰੱਖਦਿਆਂ ਤਖ਼ਤ ਸਾਹਿਬ ਮਰਯਾਦਾ ਤੇ ਪਹਿਰਾ ਦੇਂਦੇ ਹਨ,ਉਨਾਂ ਨੂੰ ਹੀ ਜਥੇਦਾਰ ਸਾਹਿਬ ਦੀ ਨਿਯੁਕਤੀ ਕਰਨ ਦੇ ਅਧਿਕਾਰ ਹੋਣੇ ਚਾਹੀਦੇ ਹਨ,ਪਰ ਕਮੇਟੀ ਪ੍ਰਧਾਨ ਵੱਲੋਂ ਦਿੱਤੇ ਇਸ ਬਿਆਨ ਦੀ ਕੋਈ ਨਹੀਂ ਬਣਦੀ,ਇਹ ਬਿਆਨ ਸਿਰਫ ਦਮਦਮੀ ਟਕਸਾਲ ਦੇ ਮੁੱਖੀ ਸੰਤ ਹਰਨਾਮ ਸਿੰਘ ਖਾਲਸਾ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ 28 ਮਾਰਚ ਨੂੰ ਕਮੇਟੀ ਦੇ ਬੱਜਟ ਇਜਲਾਸ ਮੌਕੇ ਰੋਸ ਪ੍ਰਦਰਸ਼ਨ ਨੂੰ ਰੋਕਣ ਅਤੇ ਗਿਆਨੀ ਰਘਬੀਰ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਸੁਲਤਾਨ ਸਿੰਘ ਜੀ ਦੀ ਬਹਾਲੀ ਨੂੰ ਰੋਕਣ ਲਈ ਦਿਤਾ ਗਿਆ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਿੱਖ ਕੌਮ ਨੂੰ ਬੇਨਤੀ ਕਰਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਮਹਾਨਤਾ ਮਰਯਾਦਾ ਨੂੰ ਮੁੱਖ ਰੱਖਦਿਆਂ ਕੌਮ ਦੀ ਚੜਦੀ ਕਲਾ ਵਾਲੇ ਕਾਰਜ਼ ਕਰਨ ਵਾਲੇ ਜੁਝਾਰੂ ਬਹਾਦਰ ਸੂਰਮਿਆਂ ਵਿਚੋ ਜਾ ਫਿਰ ਸਿੱਖ ਪੰਥ ਦੇ ਨਾਮਵਰ ਵਿਦਵਾਨਾਂ ਤੋਂ ਹੋਰਾਂ ਪੰਥਕ ਸ਼ਖਸ਼ੀਅਤਾਂ ਵਿੱਚੋਂ ਬਣਾਇਆ ਜਾਣਾ ਚਾਹੀਦਾ ਹੈ,ਵੈਸੇ ਵੀ ਭਾਈ ਹਰਜਿੰਦਰ ਸਿੰਘ ਧਾਮੀ ਕੌਮ ਵਿਚੋਂ ਆਪਣਾ ਧਰਮੀ ਤੇ ਇਮਾਨਦਾਰੀ ਵਾਲਾ ਪ੍ਰਭਾਵ ਰੁਤਬਾ ਖਤਮ ਕਰ ਚੁੱਕੇ ਹਨ, ਜਿਨ੍ਹਾਂ ਤੇ ਸਿੱਖ ਕੌਮ ਤੇ ਸਿੱਖ ਪੰਥ ਹੁਣ ਕਦੇ ਵੀ ਵਿਸ਼ਵਾਸ ਨਹੀਂ ਕਰ ਸਕਦੀ,ਕਿਉਂਕਿ ਉਨ੍ਹਾਂ ਨੇ ( ਧਾਮੀ) ਅਸਤੀਫਾ ਦੇਣ ਸਮੇਂ ਕਿਹਾ ਸੀ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਹੈ ਅਤੇ ਤੇ ਹੁਣ ਉਹ ਕੌਮ ਨੂੰ ਸਪੱਸ਼ਟ ਕਰਨ ਕਿ ਉਨ੍ਹਾਂ ਦੀ ਨੈਤਿਕਤਾ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਸੁਖਬੀਰ ਬਾਦਲ ਨੇ ਖੋਹ ਲਈ ਹੈ ਤੁਸੀਂ ਤਖ਼ਤਾ ਦੇ ਜਥੇਦਾਰ ਸਾਹਿਬਾਨਾਂ ਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਹੱਥੀਂ ਮੁੜਨ ਲਈ ਮਜਬੂਰ ਕੀਤਾ ਅਤੇ ਹੁਣ ਚੌਧਰ ਦੀ ਭੁੱਖ ਖਾਤਰ ਸਿੱਖ ਕੌਮ ਸਿੱਖ ਪੰਥ ਤੇ ਪੰਜਾਬ ਦਾ ਬੇੜਾ ਗਰਕ ਵਾਲੇ ਤਖ਼ਤ ਵਿਰੋਧੀ ਸੁਖਬੀਰ ਸਿੰਓ ਦਾ ਕਹਿਣਾ ਮੰਨ ਕੇ ਤੁਸੀਂ ਆਹੁਦੇ ਤੇ ਬਿਰਾਜਮਾਨ ਹੋ ਗਏ ,ਭਾਈ ਹਰਜਿੰਦਰ ਸਿੰਘ ਧਾਮੀ ਜੀ ਹੁਣ ਸਿੱਖ ਕੌਮ ਤੇ ਸਿੱਖ ਪੰਥ ਤੁਹਾਡੇ ਤੇ ਕਦੇ ਵਿਸ਼ਵਾਸ ਨਹੀਂ ਕਰੇਗਾ ਅਤੇ ਦਮਦਮੀ ਟਕਸਾਲ ਦੇ ਮੁੱਖੀ ਅਨੁਸਾਰ ਜ਼ਲੀਲ ਕਰਕੇ ਆਹੁਦੇ ਤੋਂ ਹਟਾਏ ਜਥੇਦਾਰ ਸਾਹਿਬਾਨਾਂ ਨੂੰ ਹਰ ਹਾਲਤ ਬਹਾਲ ਕਰਵਾਇਆ ਜਾਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਜਥੇਦਾਰਾਂ ਦੀ ਨਿਯੁਕਤੀ ਸਬੰਧੀ ਦਿੱਤੇ ਬਿਆਨ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਦਮਦਮੀ ਟਕਸਾਲ ਦੇ ਮੁੱਖੀ ਵੱਲੋਂ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੱਜਟ ਇਜਲਾਸ ਮੌਕੇ ਸਮੁੰਦਰ ਹਾਲ ਦੇ ਬਹਾਰ ਇੱਕ ਵੱਡੇ ਇਕੱਠ ਰਾਹੀਂ ਰੋਸ ਪ੍ਰਦਰਸ਼ਨ ਕਰਕੇ ਆਹੁਦੇ ਤੋਂ ਹਟਾਏ ਜਥੇਦਾਰ ਸਾਹਿਬਾਨਾਂ ਨੂੰ ਬਹਾਲ ਕਰਵਾਉਣ ਵਾਲੀ ਨੀਤੀ ਨੂੰ ਅਸਫ਼ਲ ਕਰਨ ਦੀ ਨੀਤੀ ਤਹਿਤ ਧਾਮੀ ਸਾਹਿਬ ਬਾਦਲਾਂ ਬਚਾਉਣ ਲਈ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ ਜੋਂ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਸੰਪਰਦਾਵਾਂ ਦੇ ਪੂਰੀ ਤਰ੍ਹਾਂ ਹੱਕ ਵਿੱਚ ਹੈ,ਪਰ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦੇ ਉਲਟ ਪਹਿਰਾ ਦੇਣ ਵਾਲਿਆਂ ਦੇ ਬਿੱਲਕੁਲ ਹੱਕ’ਚ ਨਹੀਂ, ਭਾਈ ਖਾਲਸਾ ਨੇ ਕਿਹਾ ਨਹਿੰਗ ਸਿੰਘ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਖੰਡੇ ਬਾਟੇ ਵਾਲੇ ਪਵਿੱਤਰ ਅੰਮ੍ਰਿਤ ਦਾ ਕਤਲੇਆਮ ਕਰਕੇ ਦੋ ਦੋ ਬਾਟਿਆਂ’ਚ ਅੰਮ੍ਰਿਤ ਛਕਾਉਦੀਆਂ ਤੇ ਬ੍ਰਾਹਮਣਵਾਦੀ ਬਿਰਤੀ ਰਾਹੀਂ ਅੰਮ੍ਰਿਤ ਛਕਾਉਣ ਤੋਂ ਉਪਰੰਤ ਜਾਤੀ ਪ੍ਰਥਾ ਰਾਹੀਂ ਗੁਰੂ ਗ੍ਰੰਥ ਸਾਹਿਬ, ਲੰਗਰ ,ਦੇਗਾਂ ਆਦਿ ਦੀ ਸੇਵਾ ਤੋਂ ਦੂਰ ਰੱਖ ਰਹੀਆਂ ਹਨ,ਇਸ ਕਰਕੇ ਸਿੱਖ ਕੌਮ ਨੂੰ ਸਿੱਖ ਕੌਮ ਖਾਤਰ ਅਤੇ ਪੰਥ ਦੀ ਚੜਦੀ ਕਲਾ ਲਈ ਝੂਜ ਰਹੇ ਖਾੜਕੂ ਜਰਨੈਲਾਂ ਤੇ ਸਿੱਖ ਬੁੱਧੀਜੀਵੀ ਵਿਦਿਵਾਨਾਂ ਵਿਚੋਂ ਜਥੇਦਾਰ ਸਾਹਿਬ ਦੀ ਨਿਯੁਕਤੀ ਕਰਨੀ ਚਾਹੀਦੀ ਹੈ, ਭਾਈ ਖਾਲਸਾ ਨੇ ਕਿਹਾ ਅਸੀ ਧਾਮੀ ਵੱਲੋਂ ਜਥੇਦਾਰਾਂ ਦੇ ਵਿਧੀ ਵਿਧਾਨ ਸਬੰਧੀ ਦਿੱਤੇ ਬਿਆਨ ਦੀ ਹਮਾਇਤ ਕਰਦੇ ਹਾਂ,ਪਰ ਧਾਮੀ ਸਾਹਿਬ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਥੇਦਾਰ ਸਾਹਿਬਾਨਾ ਦੇ ਵਿਧੀ ਵਿਧਾਨ ਦਾ ਤੁਹਾਨੂੰ ਹੁਣ ਹੀ ਕਿਉਂ ਪਤਾ ਲੱਗਾ ,ਜਦੋਂ ਬਾਦਲਕਿਆਂ ਦੀ ਸਿਖ ਸਿਆਸਤ ਐਂਡ ਹੋ ਗਿਆ,ਭਾਈ ਖਾਲਸਾ ਨੇ ਦੱਸਿਆ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਵੱਲੋਂ ਬਾਦਲਾਂ ਵੱਲੋਂ ਗੈਰ ਸਿਧਾਂਤਕ ਹਟਾਏ ਜਥੇਦਾਰ ਸਾਹਿਬਾਨਾਂ ਨੂੰ 28 ਮਾਰਚ ਤੱਕ ਬਹਾਲ ਕਰਨ ਦਾ ਕਾਰਜਕਾਰਨੀ ਕਮੇਟੀ ਨੂੰ ਐਲਟੀਮੇਟਵ ਦਿੱਤਾ ਗਿਆ ਸੀ, ਭਾਈ ਖਾਲਸਾ ਨੇ ਦੱਸਿਆ 28 ਮਾਰਚ ਨੂੰ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬੱਜਟ ਇਜਲਾਸ ਮੌਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਹਰ ਹਾਲਤ ਵਿੱਚ ਕੀਤਾ ਜਾਵੇਗਾ ਅਤੇ ਜਲੀਲ ਕਰਕੇ ਆਹੁਦੇ ਤੋਂ ਹਟਾਏ ਸਾਰੇ ਜਥੇਦਾਰ ਸਾਹਿਬਾਨਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ ਅਤੇ ਬਾਦ ਵਿੱਚ ਵਿਧੀ ਵਿਧਾਨ ਵੀ ਬਣਦੇ ਰਹਿਣਗੇ ਜੋ ਕੌਮ ਕਹੇਗੀ ਹੁਣ ਬਾਦਲ ਦਾ ਸਾਮਰਾਜ ਨਹੀਂ ਚੱਲੇਗਾ,ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਆਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।


