ਸੀ.ਬੀ.ਏ. ਇੰਫੋਟੈਕ ਗੁਰਦਾਸਪੁਰ ਬੇਰੁਜ਼ਗਾਰਾਂ ਨੌਜਵਾਨਾਂ ਦੇ ਬਣਾ ਰਹੀ ਹੈ ਭਵਿੱਖ
ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ) – ਸੀ.ਬੀ.ਏ ਇੰਫੋਟੈਕ ਗੁਰਦਾਸਪੁਰ ਪਿਛਲੇ 7 ਸਾਲਾਂ ਤੋਂ ਗੁਰਦਾਸਪੁਰ ਵਿੱਚ ਆਈ.ਟੀ ਅਤੇ ਕੰਪਿਊਟਰ ਨਾਲ ਸਬੰਧਤ ਕੋਰਸ ਕਰਵਾ ਰਹੀ ਹੈ ਅਤੇ ਸੀ.ਬੀ.ਏ ਇੰਫੋਟੈਕ ਤੋਂ ਕੋਰਸ ਕਰਨ ਵਾਲੇ ਸੈਂਕੜੇ ਵਿਦਿਆਰਥੀ ਹੁਣ ਤੱਕ ਵੱਖ ਵੱਖ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਹਾਸਲ ਕਰ ਚੁੱਕੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ.ਡੀ. ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਆਈ.ਟੀ. ਨਾਲ ਸਬੰਧਤ ਉਹ ਕੋਰਸ ਕਰਵਾਉਣੇ ਹਨ ਜਿੰਨ੍ਹਾਂ ਦੀ ਮਾਰਕਿਟ ਵਿੱਚ ਬਹੁਤ ਡਿਮਾਂਡ ਹੈ। ਉਨ੍ਹਾਂ ਦੱਸਿਆ ਕਿ ਅੱਜ ਦਾ ਯੁੱਗ ਡਿਜੀਟਲ ਯੁੱਗ ਹੈ ਅਤੇ ਹਰ ਵਿਅਕਤੀ ਸੋਸ਼ਲ ਮੀਡੀਆ ਅਤੇ ਕੰਪਿਊਟਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਸੀ, ਸੀ++, ਜਾਵਾ ਵੈਬ ਡਿਜਾਈਨਿੰਗ, ਜਾਵਾ ਤੋਂ ਇਲਾਵਾ ਡਿਜੀਟਲ ਮਾਰਕੀਟਿੰਗ ਕਲਾਸਾਂ ਵੀ ਲਵਾਈਆਂ ਜਾ ਰਹੀਆਂ ਹਨ ਅਤੇ ਹੁਣ ਸਾਡੇ ਵੱਲੋਂ ਵਿਦਿਆਰਥੀਆਂ ਨੂੰ ਰਾਵੀਂ ਫੌਂਟ ਵਿੱਚ ਪੰਜਾਬੀ ਟਾਈਪ ਵੀ ਸਿਖਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਕੋਰਸ ਦੀ ਜਿਆਦਾ ਮੰਗ ਹੁੰਦੀ ਹੈ ਉਸ ਉਪਰ ਅਸੀਂ ਪੂਰਾ ਧਿਆਨ ਦਿੰਦੇ ਹਾਂ ਅਤੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਅਤੇ ਲੇਟਸ ਮਟੀਰੀਅਲ ਰਾਹੀਂ ਕੋਚਿੰਗ ਦਿੱਤੀ ਜਾਂਦੀ ਹੈ। ਵਿਦਿਆਰਥੀ 6 ਮਹੀਨੇ ਜਾਂ 1 ਸਾਲ ਦਾ ਕੋਰਸ ਕਰਕੇ ਚੰਗੀ ਨੌਂਕਰੀ ਹਾਸਲ ਕਰ ਸਕਦੇ ਹਨ। ਇਸ ਦੇ ਨਾਲ ਹੀ ਸਾਡੇ ਵੱਲੋਂ ਸਮੇਂ ਸਮੇਂ ‘ਤੇ ਪਲੇਸਮੈਂਟ ਕੈਂਪ ਵੀ ਲਗਾਏ ਜਾਂਦੇ ਹਨ ਜਿੱਥੋਂ ਵਿਦਿਆਰਥੀਆਂ ਨੂੰ ਨੌਂਕਰੀਆਂ ਮਿਲਦੀਆਂ ਹਨ।


