ਸੀ.ਬੀ.ਏ.ਇੰਨਫੋਟੈਕ ਵਲੋਂ ਪ੍ਰਾਈਵੇਟ ਸਕੂਲ ਵਿਖੇ ਆਈ.ਟੀ ਸਬੰਧੀ ਸੈਮੀਨਾਰ ਆਯੋਜਿਤ
ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਗੁਰਦਾਸਪੁਰ ਦੀ ਮਸ਼ਹੂੁਰ ਆਈ.ਟੀ.ਕੰਪਨੀ ਸੀ.ਬੀ.ਏ.ਇੰਨਫੋਟੈਕ ਵਲੋਂ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਸਕੂਲ ਵਿਖੇ ਆਈ.ਟੀ ਇਵੇਰਨੈੱਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੀ.ਬੀ.ਏ.ਇੰਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵੱਖ ਵੱਖ ਇੰਜਨੀਅਰਾਂ ਨੇ ਹਿੱਸਾ ਲਿਆ।
ਬੱਚਿਆਂ ਨੂੰ ਸੰਬੋਧਨ ਕਰਦਿਆਂ ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਮੌਜ਼ੂਦਾ ਦੌਰ ਕੰਪਿਊਟਰ ਅਤੇ ਆਈ.ਟੀ ਦਾ ਯੁੱਗ ਹੈ। ਇਸ ਦੌਰ ਵਿੱਚ ਉਹੀ ਵਿਦਿਆਰਥੀ ਅੱਗੇ ਵੱਧ ਸਕਦਾ ਹੈ ਜੋ ਆਈ.ਟੀ ਅਤੇ ਕੰਪਿਊਟਰ ਦੀ ਜਾਣਕਾਰੀ ਰੱਖਦਾ ਹੋਵੇ ਆਈ ਦੇ ਖੇਤਰ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਨੌਜਵਾਨਾਂ ਨੂੰ ਨੌਕਰੀ ਦਿੰਦੀਆਂ ਹਨ ਅਤੇ ਜਿਹੜਾ ਬੱਚਾ ਬੇਹੱਦ ਕਾਬਿਲ ਹੋਵੇ ਉਹ ਇਸ ਖੇਤਰ ਵਿੱਚ ਆਪਣਾ ਚੰਗਾ ਭਵਿੱਖ ਬਣਾ ਸਕਦਾ ਹੈ। ਉਹਨਾਂ ਨੇ ਬੱਚਿਆਂ ਨੂੰ ਆਈ.ਟੀ ਨਾਲ ਸਬੰਧਿਤ ਵੱਖ ਵੱਖ ਪੋ੍ਰਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਹ ਸਲਾਹ ਦਿੱਤੀ ਕਿ ਉਹ ਪੜ੍ਹਾਈ ਵਿੱਚੋਂ ਸਮਾਂ ਕੱਢ ਕੇ ਆਈ.ਟੀ ਅਤੇ ਕੰਪਿਊਟਰ ਦੀਆਂ ਪ੍ਰਾਈਵੇਟ ਕਲਾਸਾਂ ਜ਼ਰੂਰ ਲਗਾਉਣ ਤਾਂ ਜੋ ਉਹ ਆਪਣੀ ਜਿੰਦਗੀ ਵਿੱਚ ਸਫ਼ਲ ਹੋ ਸਕਣ।