ਹਜ਼ੂਰ ਸਾਹਿਬ, ਗੁਰਦਾਸਪੁਰ, 13 ਅਗਸਤ ( ਸਰਬਜੀਤ ਸਿੰਘ)– ਜੈਡ ਪਲੱਸ ਸੁਰੱਖਿਆ ਪ੍ਰਾਪਤ ਕਰੀ ਬੈਠੇ ਪੰਜਾਬ ਦੇ ਅਕਾਲੀ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸੱਚਖੰਡ ਨੇਦੇੜ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਇੱਕ ਨਿਹੰਗ ਸਿੰਘ ਬਾਣੇ ਵਾਲੇ ਵਿਅਕਤੀ ਨੇ ਜ਼ਬਰਦਸਤ ਕਿਰਚ ਨਾਲ ਹਮਲਾ ਕਰਕੇ ਸੱਜੀ ਬਾਂਹ ਜ਼ਖ਼ਮੀ ਨੂੰ ਜ਼ਖ਼ਮੀ ਕਰ ਦਿੱਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸੁਖਬੀਰ ਬਾਦਲ ਹਜ਼ੂਰ ਸਾਹਿਬ ਦੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਦੇ ਦਰਬਾਰ ਵਿਖੇ ਨਤਮਸਤਕ ਹੋ ਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਤੇ ਪੰਜਾਬ ਤੋਂ ਆਏ ਇੱਕ ਨਿਹੰਗ ਸਿੰਘ ਨੇ ਉਸ ਵਕਤ ਕਿਰਚ ਦਾ ਵਾਰ ਕੀਤ ਜਦੋਂ ਉਹਨਾਂ ਦੇ ਸੁਰੱਖਿਆ ਕਰਮਚਾਰੀ ਨਾਲ ਸਨ ,ਪਰ ਦੋਸ਼ੀ ਵਾਰ ਕਰਕੇ ਭੱਜਣ ਵਿਚ ਸਫਲ ਨਹੀਂ ਹੋ ਸਕਿਆ ਤੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਸੁਖਬੀਰ ਬਾਦਲ ਦਾ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਕੇ ਜ਼ਖ਼ਮੀ ਬਾਂਹ ਨੂੰ ਟਾਂਕੇ ਲਾ ਕੇ ਸੀਤਾ ਗਿਆ ਅਤੇ ਸ਼ੀਸ਼ੀ ਟੀਵੀ ਫੁਟਏਜ ਰਾਹੀਂ ਦੋਸ਼ੀ ਦੀ ਵਾਰਦਾਤ ਨੂੰ ਖੰਗਾਲਿਆ ਜਾ ਰਿਹਾ ਹੈ, ਇਸ ਵਾਰਦਾਤ ਤੋਂ ਬਾਅਦ ਬਹੁਤੇ ਲੋਕ ਇਹ ਕਹਿੰਦੇ ਸੁਣੇ ਗਏ, ਕਿ ਸੁਖਬੀਰ ਬਾਦਲ ਦਾ ਅਕਾਲਤਖਤ ਸਾਹਿਬ ਤੋਂ ਆਪਣੇ ਗੁਨਾਹ ਕਬੂਲਣ ਤੋਂ ਬਾਹਦ ਵਿਚ ਮੁਕਰਨ ਵਾਲਾਂ ਸਿੱਖ ਵਿਰੋਧੀ ਵਰਤਾਰਾ ਅਜੇ ਲੋਕਾਂ ਦੇ ਮਨਾਂ ਤੋਂ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ,ਕਿਉਂਕਿ ਸੁਖਬੀਰ ਬਾਦਲ ਤੇ ਇਹ ਦੂਸਰਾ ਹਮਲਾ ਹੋਇਆ ਹੈ, ਜਿਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਖਬੀਰ ਬਾਦਲ ਤੇ ਹਜ਼ੂਰ ਸਾਹਿਬ ਵਿਖੇ ਹੋਏ ਹਮਲੇ ਦੀ ਨਿੰਦਾ ਕਰਦੀ ਹੋਈ ਜਿਥੇ ਮਹਾਰਾਸ਼ਟਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੋਸ਼ੀ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇ ਅਤੇ ਅੱਗੇ ਤੋਂ ਪੰਜਾਬੋ ਆਉਂਣ ਵਾਲੇ ਸਾਰੇ ਵੀ ਆਈ ਪੀਜ਼ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਜ਼ੂਰ ਸਾਹਿਬ ਦੇ ਗੁਰਦੁਆਰੇ ਤੋਂ 14 ਕਿਲੋਮੀਟਰ ਦੂਰ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਵਿਖੇ ਮੱਥਾ ਟੇਕ ਕੇ ਵਾਪਸ ਆਉਣ ਸਮੇਂ ਸੁਖਬੀਰ ਬਾਦਲ ਤੇ ਹੋਏ ਹਮਲੇ ਵਾਲੀ ਵਾਰਦਾਤ ਤੇ ਗਹਿਰੀ ਚਿੰਤਾ ਅਤੇ ਮਹਾਰਾਸ਼ਟਰ ਸਰਕਾਰ ਨੂੰ ਪੰਜਾਬੋਂ ਆਉਣ ਵਾਲੇ ਸਾਰੇ ਵੀ ਆਈ ਪੀਜ਼ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇਹਨਾਂ ਪੰਥਕ ਆਗੂਆਂ ਨੇ ਕਿਹਾ ਇਸ ਵਾਰਦਾਤ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ ਤੇ ਆਪਣੇ ਗੁਨਾਹ ਮੰਨ ਕੇ ਬਾਹਦ ਵਿਚ ਮੁਕਰਨ ਵਾਲੇ ਵਰਤਾਰੇ ਦੀ ਗਲਤੀ ਦਾ ਗੁੱਸਾ ਅਜੇ ਲੋਕਾਂ ਦੇ ਮਨਾਂ ਵਿਚੋਂ ਠੰਡਾ ਨਹੀਂ ਪਿਆ ,ਜਿਸ ਕਰਕੇ ਮਹਾਰਾਸ਼ਟਰ ਦੇ ਇਤਿਹਾਸਕ ਗੁਰਦੁਆਰੇ ਨਾਂਦੇੜ ਸਾਹਿਬ ਦੇ ਗੁਰਦੁਆਰੇ ਮਾਤਾ ਸਾਹਿਬ ਦੇਵਾ ਵਿਖੇ ਹਮਲਾ ਹੋਣਾ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਵਾਰਦਾਤ ਵਿੱਚ ਸੁਖਬੀਰ ਨਾਲ ਇੱਕ ਮਹਾਰਸਟਰ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ , ਭਾਈ ਖਾਲਸਾ ਤੇ ਭਾਈ ਜਗਰਾਉਂ ਨੇ ਕਿਹਾ ਇਸ ਵਾਰਦਾਤ ਦੀ ਡੂੰਘਾਈ ਤੱਕ ਜਾਂਚ ਕਰਕੇ ਲੋਕਾਂ ਸਾਹਮਣੇ ਸਚਾਈ ਲਿਆਂਦੀ ਜਾਵੇ।


