ਹਰਿਆਣਾ ਸਰਕਾਰ ਵੱਲੋਂ ਸੰਗਤਾਂ ਦੀ ਮੰਗ ਅਨੁਸਾਰ ਗੁਰਸਿਮਰਨ ਮੰਡ ਤੇ ਪਰਚਾ ਦਰਜ ਕਰਕੇ ਐਨ.ਐਸ.ਏ ਲਾਉਂਣੀ ਬਹੁਤ ਹੀ ਸ਼ਲਾਘਾਯੋਗ ! ਨਿਰਦੋਸ਼ ਸਿੰਘਾਂ ਨੂੰ ਵੀ ਰਿਹਾਅ ਕੀਤਾ ਜਾਵੇ – ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਹਰਿਆਣਾ, ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਹਰਿਆਣਾ ਦੀ ਅੰਬਾਲਾ ਪੁਲਸ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ’ਚ ਹਜ਼ਾਰਾਂ ਸੰਗਤਾਂ ਵੱਲੋਂ ਗੁਰਦੁਆਰਾ ਪੰਜੋਖਰਾ ਤੋਂ ਮੋਰਚਾ ਸਫਲਤਾ ਦੀ ਅਰਦਾਸ ਬੇਨਤੀ ਰਾਹੀਂ ਨੈਸ਼ਨਲ ਹਾਈਵੇ ਜਾਮ ਕਰਕੇ ਗੁਰਸਿਮਰਨ ਮੰਡ ਵੱਲੋਂ ਆਪਣੀ ਗੱਡੀ ਚੜ੍ਹਾ ਕੇ ਕੁਝ ਨੂੰ ਜ਼ਖ਼ਮੀ ਕਰਨ ਤੇ ਸੰਗਤਾਂ ਵਿੱਚ ਹੁਲੜਬਾਜੀ ਮਚਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾਂ ਰਹੀ ਸੀ ਪਰ ਹਰਿਆਣਾ ਪੁਲਸ ਨੇ ਇਨ੍ਹਾਂ ਪ੍ਰਦਰਸ਼ਨੀਆਂ ਤੇ ਬਹੁਤ ਸਖਤੀ ਕੀਤੀ ਲਾਠੀਚਾਰਜ,ਅੱਥਰੂ ਗੈਸ ਦੇ ਗੋਲੇ ਦਾਗੇ ਤੇ ਕਈਆਂ ਨੂੰ ਹਿਰਾਸਤ’ਚ ਲੈ ਲਿਆ,ਜਦੋਂ ਕਿ ਹੁਣ ਇਸ ਮਾਮਲੇ ਤੇ ਯੂ ਟਰਨ ਲੈਂਦਿਆਂ ਹਰਿਆਣਾ ਦੀ ਅੰਬਾਲਾ ਪੁਲਸ ਨੇ ਸਿਮਰਨ ਮੰਡ ਤੇ ਪਰਚਾ ਵੀ ਦਰਜ ਕਰ ਲਿਆ ਹੈ ਅਤੇ ਪ੍ਰਧਾਨ ਝੀਂਡਾ ਸਮੇਤ ਆਗੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਜਾਣ ਗੀਆ,ਜਦੋਂ ਕਿ ਪ੍ਰਧਾਨ ਝੀਂਡਾ ਨੇ 31 ਅਗਸਤ ਨੂੰ ਕੁਰਕਸ਼ੇਤਰ ਦੇ ਪਿੱਪਲੀ ਵਿਖੇ ਇੱਕ ਵੱਡਾ ਪੰਥਕ ਇਕੱਠ ਬੁਲਾਉਣ ਦਾ ਫੈਸਲਾ ਲੈ ਲਿਆ ਹੈ ਅਤੇ ਇਸ ਇਕੱਠ ਵਿੱਚ ਸਮੂਹ ਨਾਨਕ ਨਾਮ ਲੇਵਾ ਦੇ ਸਿੱਖ ਪੰਥ ਆਗੂਆਂ ਨੂੰ ਸੱਦਾ ਪੱਤਰ ਦੇ ਕੇ ਸੱਦ ਲਿਆ ਹੈ,ਕਿਉਂਕਿ ਹਰਿਆਣਾ ਸੰਗਤਾਂ ਦੀ ਮੰਗ ਹੈ ਕਿ ਗੁਰਸਿਮਰਨ ਮੰਡ ਤੇ ਪਰਚਾ ਦਰਜ ਕਰਕੇ ਗਿਰਫ਼ਤਾਰ ਕਰਨ ਦੇ ਨਾਲ ਨਾਲ ਨਜਾਇਜ਼ ਫੜੇ ਗਏ ਸੇਵਾਦਾਰਾਂ ਨੂੰ ਰਿਹਾਅ ਕੀਤਾ ਜਾਵੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਆਣਾ ਦੀ ਅੰਬਾਲਾ ਪੁਲਸ ਵੱਲੋਂ ਸੰਗਤਾਂ ਦੀ ਮੰਗ ਅਨੁਸਾਰ ਗੁਰਸਿਮਰਨਮੰਡ ਤੇ ਪਰਚਾ ਦਰਜ ਕਰਨ ਦੀ ਕਾਰਵਾਈ ਦੀ ਸ਼ਲਾਘਾ ਅਤੇ ਨਜਾਇਜ਼ ਹਿਰਾਸਤ ਵਿੱਚ ਲਏ ਸਾਰੇ ਨੌਜਵਾਨਾਂ ਬਾਇੱਜ਼ਤ ਰਿਆਹ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਬੀਤੇ ਦਿਨ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਹਰਿਆਣਾ ਪੁਲਸ ਵੱਲੋਂ ਗੁਰਦੁਆਰਾ ਪੰਜੋਖਰਾ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਆਪਣੀਆ ਮੰਗਾਂ ਨੂੰ ਲੈਕੇ ਨੈਸ਼ਨਲ ਹਾਈਵੇ ਜਾਮ ਕਰਨ ਸਮੇਂ ਲਾਠੀਚਾਰਜ ਕਰਨ ,ਅੱਥਰੂ ਗੈਸ ਦੇ ਗੋਲੇ ਦਾਗਣ ਦੇ ਨਾਲ ਨਾਲ ਬਹੁਤ ਸਾਰੇ ਆਗੂਆਂ ਨੂੰ ਪੁਲਸ ਹਿਰਾਸਤ ਵਿੱਚ ਲੈਣ ਦੀ ਨਿਖੇਦੀ ਕਰਦਿਆਂ ਸਿਮਰਨਮੰਡ ਤੇ ਪਰਚਾ ਦਰਜ ਕਰਕੇ ਗਿਰਫ਼ਤਾਰ ਕਰਨ ਅਤੇ ਨਜਾਇਜ਼ ਹਿਰਾਸਤ ਵਿੱਚ ਲਏ ਗਏ ਹਰਿਆਣਾ ਸਿੱਖ ਸੰਗਤਾਂ ਦੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਕਸੂਤੇ ਫਸ ਗਏ ਹਨ ਕਿਉਂਕਿ ਉਨ੍ਹਾਂ ਨੂੰ ਭਾਜਪਾ ਨੇ ਪੰਜਾਬ ‘ਚ ਇਨਚਾਰਜ ਬਣਾਇਆ ਹੋਇਆ ਹੈ ਅਤੇ ਅਗਰ ਉਹ ਸਿੱਖ ਪੰਜਾਬੀਆਂ ਦੇ ਹੱਕ ਵਿੱਚ ਨਿਤਰਕੇ ਸਿਮਰਨ ਮੰਡ ਤੇ ਚਰਚਾ ਕਰਕੇ ਗਿਰਫ਼ਤਾਰ ਕਰਨ ਦੇ ਨਾਲ ਨਾਲ ਸਿਮਰਨਮੰਡ ਨੂੰ ਕੁਟਾਪਾ ਚਾੜਨ ਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਰਿਹਾਅ ਕਰਦੇ ਹਨ ਤਾਂ ਲੋਕ ਇਸ ਨੂੰ ਇੱਕ ਪਾਸੜ ਫੈਸਲਾ ਕਹਿਣਗੇ ਅਤੇ ਜੇ ਅਜਿਹਾ ਨਹੀਂ ਕਰਦੇ ਤਾਂ ਪੰਜਾਬ ਵਿਚ ਉਹਨਾਂ ਪੰਜਾਬੀਆਂ ਦੇ ਵਿਰੋਧ ਦਾ ਵੱਡਾ ਸਹਾਮਣਾ ਕਰਨਾ ਪੈ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੀਤੇ ਦਿਨੀਂ ਹਰਿਆਣਾ ਸਿੱਖ ਸੰਗਤਾਂ ਵਲੋਂ ਸਿਮਰਨਮੰਡ ਦੀ ਗਿਰਫਤਾਰੀ ਤੇ ਨਜਾਇਜ਼ ਹਿਰਾਸਤ ਵਿੱਚ ਲਏ ਗਏ ਸਾਰੇ ਨੌਜਵਾਨਾ ਨੂੰ ਰਿਹਾਅ ਕਰਾਉਣ ਦੀ ਮੰਗ ਤਹਿਤ ਨੈਸ਼ਨਲ ਹਾਈਵੇ ਜਾਮ ਕਰਨ ਸਮੇਂ ਪੁਲਸ ਅਤਿਆਚਾਰ ਕਰਨ ਦੀ ਨਿਧੇਦੀ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਿੱਖ ਵਿਵਾਦਿਤ ਗੁਰਸਿਮਰਨ ਮੰਡ ਤੇ ਸੰਗਤਾਂ ਦੀ ਮੰਗ ਅਨੁਸਾਰ ਪਰਚਾ ਦਰਜ ਕਰਕੇ ਗਿਰਫ਼ਤਾਰ ਕੀਤਾ ਜਾਵੇ ਅਤੇ ਨਜਾਇਜ਼ ਹਿਰਾਸਤ ਵਿੱਚ ਲਏ ਗਏ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਲੋੜ ਤੇ ਜੋਰ ਦੇਵੇ ! ਨਹੀਂ ਤਾਂ 31 ਅਗਸਤ ਨੂੰ ਕੁਰਕਸ਼ੇਤਰ ਦੇ ਪਿੱਪਲੀ ਵਿਖੇ ਹਰਿਆਣਾ ਪੰਜਾਬ ਤੇ ਹੋਰ ਸੂਬਿਆਂ ਦੀਆਂ ਲੱਖਾਂ ਸੰਗਤਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਲਈ ਤਿਆਰ ਰਵੇ ਹਰਿਆਣਾ ਸਰਕਾਰ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਪੀ ਏ ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਜੋਗਿੰਦਰ ਸਿੰਘ ਫਿਰੋਜ਼ਪੁਰ, ਭਾਈ ਜੱਸਾ ਸਿੰਘ ਬਿਆਸ, ਭਾਈ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ ।।

Leave a Reply

Your email address will not be published. Required fields are marked *