ਦਿੱਲੀ, ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)– ਚਾਰ ਸਾਲ ਤੋਂ ਆਸਾਮ ਦੀ ਕੇਂਦਰੀ ਜੇਲ੍ਹ ਡਿਬਰੂਗੜ੍ਹ’ਚ ਨਜ਼ਰ ਬੰਦ ਐਮ ਪੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਲਈ ਦੋ ਘੰਟੇ ਦੀ ਪੈਰੋਲ ਦੇ ਕੇ ਅਨੇਕਾਂ ਸ਼ਰਤਾਂ ਰੱਖਣੀਆਂ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਇੱਕ ਪਾਸੇ ਸਰਸੇ ਵਾਲੇ ਬਲਾਤਕਾਰੀ ਤੇ ਕਾਤਲ ਨੂੰ ਸਰਕਾਰ ਦਰਜਨਾਂ ਪਰੋਲ ਛੁੱਟੀਆਂ ਦੇ ਚੁੱਕੀ ਹੈ ਤੇ ਕੋਈ ਸਰਤ ਨਹੀਂ ਰੱਖਦੀ ? ਅਤੇ ਦੂਸਰੇ ਪਾਸੇ ਲੱਖਾਂ ਵੋਟਾਂ ਨਾਲ ਲੋਕਾਂ ਵਲੋਂ ਜਿਤਾ ਕੇ ਐਮ ਪੀ ਬਣਾਏ ਅੰਮ੍ਰਿਤ ਪਾਲ ਸਿੰਘ ਨੂੰ ਸਿਰਫ਼ ਦੋ ਘੰਟੇ ਦੀ ਪੈਰੋਲ ਛੁੱਟੀ ਦੇ ਕਈ ਸ਼ਰਤਾਂ ਰੱਖਣੀਆਂ ਸਿਖਾਂ ਨਾਲ ਵਿਤਕਰਾ ਤੇ ਬੈਗਾਨਗੀ ਦਾ ਐਸਾਸ ਕਰਵਾਉਣ ਦੇ ਬਰਾਬਰ ਹੈ ਜਦੋਂ ਕਿ ਭਾਰਤ ਦਾ ਸੰਵਿਧਾਨ ਸਭਨਾ ਲਈ ਬਰਾਬਰ ਹੈ ਫਿਰ ਸਿੱਖਾਂ ਨਾਲ ਅਜਿਹਾ ਵਰਤਾਓ ਕਰਨਾ ਸਿੱਖ ਵਿਰੋਧੀ ਹੈ ਤੇ ਬੇਗਾਨਗੀ ਦਾ ਅਹਿਸਾਸ ਕਰਵਾਉਣ ਦੇ ਬਰਾਬਰ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੋਕਾਂ ਦੇ ਬਣਾਏ ਐਮ ਪੀ ਅੰਮ੍ਰਿਤ ਪਾਲ ਸਿੰਘ ਨੂੰ ਚਾਰ ਸਾਲ ਆਪਣੀਂ ਦਾਦੀ ਦੇ ਅੰਤਿਮ ਸੰਸਕਾਰ ਲਈ ਦੋ ਘੰਟੇ ਦੀ ਜ਼ਮਾਨਤ ਦੇ ਕੇ ਕਈ ਸ਼ਰਤਾਂ ਲਗਵਾਉਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਇਸ ਨੂੰ ਸਿੱਖ ਵਿਰੋਧੀ ਨੀਤੀ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਆਖਿਆ ਕਿ ਜੋ ਇਨਸਾਨ ਚਾਰ ਸਾਲ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਅਤੇ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਲਈ ਬਾਹਰ ਆ ਰਿਹਾ ਹੈ, ਉਸ ਤੇ ਕਿਸੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਿਸੇ ਨਾਲ ਗੱਲਬਾਤ ਨਹੀਂ ਕਰਨੀ, ਕਿਸੇ ਜਲਸੇ ਮੀਟਿੰਗ ਜਾ ਇਕੱਠ ਵਿੱਚ ਨਾਂ ਬੋਲਣ ਅਤੇ ਜੇਲ੍ਹ ਤੋਂ ਲੈਕੇ ਘਰ ਤੱਕ ਆਉਂਣ ਵਾਲਾ ਸਾਰਾ ਖਰਚਾ ਆਪ ਹੀ ਕਰਨਾ ਹੋਵੇਗਾ ਅਤੇ ਇਸ ਦੀ ਉਲੰਘਣਾ ਲਈ ਪੁਲਿਸ ਪ੍ਰਸ਼ਾਸਨ ਵਲੋਂ ਤੁਰੰਤ ਐਕਸ਼ਨ ਕਰਨ ਦੇ ਹੁਕਮ ਦਿੱਤੇ ਗਏ ਹਨ ਜਦੋਂ ਕਿ ਸਿੱਖ ਵਿਰੋਧੀ ਸਰਸੇ ਵਾਲੇ ਸਾਧ ਤੇ ਅਜਿਹੀਆਂ ਸ਼ਰਤਾਂ ਪਰੋਲ ਛੁੱਟੀ ਦੇਂਣ ਸਮੇਂ ਨਹੀਂ ਰੱਖੀਆਂ ਜਾਂਦੀਆਂ, ਭਾਈ ਖਾਲਸਾ ਨੇ ਕਿਹਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਸਰਕਾਰ ਦੇ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਕਿਉਂਕਿ ਜੋ ਇਨਸਾਨ ਅੰਤਿਮ ਸੰਸਕਾਰ ਤੇ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਉਸ ਦੇ ਬਹੁਤ ਸਾਰੇ ਸੱਜਣ ਮਿੱਤਰ ਰਿਸ਼ਤੇਦਾਰ ਤੋਂ ਇਲਾਵਾ ਆਪਣੇ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਦਾ ਵੀ ਮੌਕਾ ਨਾ ਦੇਣਾ ਸਰਕਾਰ ਦਾ ਨਿੰਦਣਯੋਗ ਸਿੱਖ ਵਿਰੋਧੀ ਵਰਤਾਰਾ ਹੀ ਕਿਹਾ ਜਾ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਇਥੇ ਹੀ ਬਸ ਨਹੀਂ ਸਰਕਾਰ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪਿੱਡ ਤੱਕ ਦਾ ਸਾਰਾ ਖਰਚਾ ਐਪ ਪੀ ਅੰਮ੍ਰਿਤਪਾਲ ਸਿੰਘ ਤੋਂ ਕਰਵਾਉਣਾਂ ਬਹੁਤ ਹੀ ਸ਼ਰਮਨਾਕ ਤੇ ਸਰਕਾਰ ਦਾ ਸਿੱਖਾਂ ਲਈ ਬਹੁਤ ਹੀ ਨਿੰਦਣਯੋਗ ਵਰਤਾਰਾ ਕਿਹਾ ਜਾ ਸਕਦਾ ਹੈ, ਉਹਨਾਂ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤ ਪਾਲ ਸਿੰਘ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਲਈ ਦੋ ਘੰਟੇ ਦੀ ਪੈਰੋਲ ਛੁੱਟੀ ਜ਼ਮਾਨਤ ਦੇਣ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਵੱਲੋਂ ਰੱਖੀਆਂ ਸ਼ਰਤਾਂ ਦੀ ਨਿੰਦਾ ਅਤੇ ਇਸ ਨੂੰ ਸਿੱਖਾਂ ਨਾਲ ਬੇਗਾਨਗੀ ਤੇ ਗੁਲਾਮੀ ਵਾਲਾਂ ਵਰਤਾਰਾ ਸਮਝਦੀ ਹੈ ਕਿਉਂਕਿ ਅਜਿਹਾ ਵਰਤਾਰਾ ਸਿੱਖਾਂ ਨਾਲ ਕਿਉ ? ਜਦੋਂ ਕਿ ਭਾਰਤ ਦਾ ਸੰਵਿਧਾਨ ਸਭ ਨਾਗਰਿਕਾਂਂ ਨੂੰ ਕਾਨੂੰਨ ਅਨੁਸਾਰ ਬਰਾਬਰੀ ਦੇਂਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਾਨੂੰਨ ਵਿਵਸਥਾ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਮਜੌਦ ਸਨ।।

