ਅਕਾਲੀ ਦਲ ਬਾਦਲ ਤੇ ਭਾਜਪਾ ਗਠਜੋੜ ਨੂੰ ਅਮਲੀ ਰੂਪ ਦੇਣ ਲਈ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਬਾਦਲ ਨੂੰ ਦਿੱਲੀ ਸੱਦ ਲਿਆ,70 ਬਾਦਲ ਦਲ ਤੇ 47 ਭਾਜਪਾ ਨੂੰ ਸੀਟਾਂ ਮਿਲਨੀਆ ਤਹਿ- ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ)- ਲੰਮੇ ਸਮੇਂ ਤੋਂ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਚੱਲ ਰਹੀ ਸੀ ਪਰ ਇਸ ਸਬੰਧੀ ਖੁਲ ਕੇ ਦੱਸਣ ਨੂੰ ਤਿਆਰ ਨਹੀਂ ਸੀ ਪਰ ਕੁਝ ਦਿਨਾਂ ਤੋਂ ਹੁਣ ਗੱਠਜੋੜ ਵਾਲੀ ਚਰਚਾ ਖ਼ਤਮ ਹੋ ਕੇ ਮੁਕੰਮਲ ਰੂਪ ਵੱਲ ਵਧ ਰਹੀ ਹੈ ਕਿਉਂਕਿ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸੀਟਾਂ ਦਾ ਸਮਝੌਤਾ ਲੱਗਭੱਗ ਤਹਿ ਹੈ ਕਿ ਅਕਾਲੀ ਦਲ ਬਾਦਲ 70 ਸੀਟਾਂ ਤੇ ਵੱਡੇ ਭਰਾ ਵਜੋਂ ਚੋਣਾਂ ਲੜ ਸਕਦਾ ਹੈ ਜਦੋਂ ਕਿ ਭਾਜਪਾ ਛੋਟੇ ਭਰਾ ਵਜੋਂ ਲੱਗਭਗ 47 ਸੀਟਾਂ ਤੇ ਚੋਣ ਲੜਨ ਦਾ ਫੈਸਲਾ ਹੋ ਚੁੱਕਾਂ ਹੈ ਆਉਂਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਇੱਕ ਸੀਟਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ ਜਿਸ ਕਰਕੇ ਗੱਠਜੋੜ ਨੂੰ ਅਮਲੀ ਰੂਪ ਦੇਣ ਲਈ ਭਾਜਪਾ ਦੀ ਹਾਈ ਕਮਾਂਡ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਵਿਖੇ ਸੱਦ ਲਿਆ ਹੈ ਜਿਸ ਵਿਚ ਅਕਾਲੀ ਭਾਜਪਾ ਗੱਠਜੋੜ ਨੂੰ ਅਮਲੀ ਰੂਪ ਵਿਚ ਲਿਆ ਕੇ ਚੋਣਾਂ ਜਿੱਤਣ ਦੀਆਂ ਗੱਲਾਂ ਚੱਲ ਪੈਣਗੀਆਂ ਅਤੇ ਉਮੀਦਵਾਰਾਂ ਨੂੰ ਆਪਣੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਵੇਗਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲੀ ਭਾਜਪਾ ਗੱਠਜੋੜ ਨੂੰ ਅਮਲੀ ਰੂਪ ਦੇਣ ਲਈ ਅਮਿਤ ਸ਼ਾਹ ਜੀ ਵੱਲੋਂ ਬਾਦਲ ਸਾਹਿਬ ਨੂੰ ਦਿੱਲੀ ਸੱਦਣ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਅਕਾਲੀ ਭਾਜਪਾ ਗੱਠਜੋੜ ਵਾਲੀ ਬਿੱਲੀ ਹੁਣ ਥੈਲਿਓਂ ਬਾਹਰ ਆ ਚੁੱਕੀ ਹੈ ਅਤੇ 70/47 ਅਨੁਪਾਤ ਨਾਲ ਸੀਟਾਂ ਦੀ ਵੰਡ ਵੀ ਲਗਭਗ ਤਹਿ ਹੋ ਚੁੱਕੀ ਹੈ ਪਰ ਅਗਲੇ ਸਮੇਂ ਵਿੱਚ ਭਾਜਪਾ ਦੀਆਂ ਇੱਕ ਦੋ ਸੀਟਾਂ ਵਿਚ ਵਾਧਾ ਹੋ ਸਕਦਾਂ ਹੈ ਜੋ ਸਮੇਂ ਦਾ ਭਵਿੱਖ ਜਾ ਫਿਰ ਦਿੱਲੀ ਵਿਖੇ ਸ੍ਰ ਬਾਦਲ ਸਾਹਿਬ ਤੇ ਆਮਿਤ ਸ਼ਾਹ ਦੀ ਹੋ ਰਹੀ ਮੀਟਿੰਗ ਤੋਂ ਬਾਅਦ ਕੁਝ ਹੋਰ ਸਪੱਸ਼ਟ ਹੋ ਸਕਦਾ ਹੈ ਪਰ ਅਕਾਲੀ ਭਾਜਪਾ ਗੱਠਜੋੜ ਤੋਂ ਬਾਅਦ ਹੁਣ ਜਿੱਤਣ ਦੀ ਹਵਾ ਵੀ ਬਣ ਸਕਦੀ ਹੈ ਜਿਸ ਕਰਕੇ ਸਿਆਸਤ ਤੋਂ ਪ੍ਰੇਰਿਤ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਬਾਦਲ ਵਿੱੱਚ ਵਾਪਸੀ ਹੋ ਚੁੱਕੀ ਹੈ ਅਤੇ ਅਗਲੇ ਦਿਨਾਂ ਵਿਚ ਅਕਾਲੀ ਦਲ ਪੁਨਰ ਸੁਰਜੀਤ ਦੇ ਹੋਰ ਵੀ ਕਈ ਲੀਡਰ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਕਾਲੀ ਦਲ ਬਾਦਲ ਅਤੇ ਭਾਜਪਾ ਗਠਜੋੜ ਦਾ ਸਵਾਗਤ ਕਰਦੀ ਹੈ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਫੈਸਲਾ ਮੰਨਦੀ ਹੈ, ਇਸ ਮੌਕੇ ਤੇ ਭਾਈ ਖਾਲਸਾ ਨਾਲ ਬਹੁਤ ਸਾਰੇ ਫੈਡਰੇਸ਼ਨ ਵਰਕਰ ਹਾਜ਼ਰ ਸਨ ।

Leave a Reply

Your email address will not be published. Required fields are marked *