ਗੁਰਦਾਸਪੁਰ, 22 ਜੂਨ (ਸਰਬਜੀਤ)– ਰਣਜੀਤ ਸਿੰਘ (61) ਪੁੱਤਰ ਬਲਬੀਰ ਸਿੰਘ ਪਿੰਡ ਔਜਲਾ ਦੀ ਸੱਪ ਦੇ ਡੱਸਣ ਨਾਲ ਮੌਤ ਹੋਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਮਿਲੀ ਰਿਪੋਰਟਾਂ ਮੁਤਾਬਕ ਉੱਕਤਨਾਮੀ ਵਿਅਕਤੀ ਆਪਣੀ ਹਵੇਲੀ ਵਿੱਚ ਜਿਸ ਵਿੱਚ ਉਸਦੇ ਪਸ਼ੁ ਸਨ, ਰਾਖੀ ਲਈ ਸੁੱਤਾ ਹੋਇਆ ਹੈ। ਜਦੋਂ ਰਾਤ ਨੂੰ ਉਹ ਪੇਸ਼ਾਬ ਕਰਨ ਗਿਆ ਤਾਂ ਉਸਨੇ ਹੋਈ ਚਾਰ ਦੀਵਾਰੀ ਵੀ ਕੰਧ ਹੱਥ ਰੱਖ ਕੇ ਬਾਥਰੂਮ ਕਰਨਾ ਸ਼ੁਰੂ ਕੀਤਾ ਤਾਂ ਉਥੇ ਇੱਕ ਸੱਪ ਨੇ ਉਸਦੇ ਹੱਥ ਵਿੱਚ ਡੱਸ ਦਿੱਤਾ। ਜਦੋਂ ਉਸ ਨੂੰ ਨਜਦੀਕ ਦੇ ਹਸਪਤਾਲ ਪ੍ਰਾਇਮਰੀ ਹੈਲਥ ਸੈਂਟਰ ਕਲਾਨੌਰ ਵਿਖੇ ਲੈ ਜਿਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਫਸਟ ਏਡ ਦੇ ਕੇ ਗੁਰਦਾਸਪੁਰ ਲਈ ਜੇਰੇ ਇਲਾਜ਼ ਭੇਜ ਦਿੱਤਾ। ਪਰ ਹਸਪਤਾਲ ਤੋਂ ਜਾਣ ਤੋ ਪਹਿਲਾਂ ਹੀ ਰਸਤੇ ਵਿੱਚ ਹੀ ਦੱਮ ਤੋੜ ਗਿਆ। ਪਿੰਡ ਵਿੱਚ ਕਾਫੀ ਸ਼ੌਕ ਦੀ ਲਹਿਰ ਪਾਈ ਜਾ ਰਹੀ ਹੈ।


