ਗੁਰਦਾਸਪੁਰ, 22 ਜੂਨ (ਸਰਬਜੀਤ) – ਸੀ.ਬੀ.ਏ. ਇਨਫੋਟੈਕ ਮੈਨੇਜਿੰਗ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਨੇ ਦਸਿਆ ਕਿ ਵੱਖ-ਵੱਖ ਸਰਕਾਰੀ ਪੋਸਟਾਂ ਸਬੰਧੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ ਗਈ।ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਵੇਗੀ ਅਤੇ ਪੇਪਰਾਂ ਲਈ ਤਿਆਰ ਕੀਤਾ ਜਾਵੇਗਾ।
ਇੰਜੀ:ਸੰਦੀਪ ਕੁਮਰਾ ਨੇ ਦੱਸਿਆ ਕਿ ਪਹਿਲਾ ਐਡਮੀਸ਼ਨ ਲੈਣ ਵਾਲੇ 50 ਬੱਚਿਆਂ ਨੂੰ ਪੇਪਰ ਦੀ ਤਿਆਰੀ ਲਈ ਫੀਸ ਵਿੱਚ ਸਪੈਸ਼ਲ ਰਾਹਤ ਦਿੱਤੀ ਜਾਵੇਗੀ। ਸੀ.ਬੀ.ਏ. ਇਨਫੋਟੈਕ ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ਵਿਖੇ ਆਪਣੀਆਂ ਬੇਹਤਰੀਨ ਸੇਵਾਵਾਂ ਦੇ ਰਹੀ ਹੈ ਅਤੇ ਹੁਣ ਤੱਕ ਸਾਡੇ ਕਈ ਵਿਦਿਆਰਥੀ ਚੰਗੀਆਂ ਕੰਪਨੀਆਂ ਵਿਚ ਨੌਕਰੀਆਂ ਕਰ ਰਹੇ ਹਨ। ਵਿਦਿਆਰਥੀ ਦੀ ਵੱਧਦੀ ਮੰਗ ’ਤੇ ਹੁਣ ਸੀ.ਬੀ.ਏ. ਇਨਫੋਟੈਕ ਗੁਰਦਾਸਪੁਰ ਵਿੱਚ ਬੈਂਕਿੰਗ, ਐਕਸਾਈਜ ਇੰਸਪੈਕਟਰ, ਪੁੱਡਾ ਕਲਰਕ, ਐਸ.ਐਸ.ਸੀ, ਈ.ਟੀ.ਟੀ, ਮਾਸਟਰ ਕੇਡਰ ਅਤੇ ਹੋਰ ਵੱਖ ਵੱਖ ਵਿਭਾਗਾਂ ਦੀਆਂ ਪੰਜਾਬ ਸਰਕਾਰ ਵੱਲੋਂ ਐਲਾਨੀਆਂ ਪੋਸਟਾਂ ਦੀ ਪ੍ਰੀਖਿਆ ਵਾਸਤੇ ਨਵੇਂ ਬੈਚ ਸੋਮਵਾਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਹਨਾਂ ਕੋਰਸਾਂ ਦੀ ਫੀਸ ਵਿੱਚ ਭਾਰੀ ਰਾਹਤ ਦਿੱਤੀ ਜਾ ਰਹੀ ਹੈ। ਇਹ ਕੋਚਿੰਗ ਬਹੁਤ ਹੀ ਤਜਰਬੇਕਾਰ ਤੇ ਮਾਹਿਰ ਸਟਾਫ ਵੱਲੋਂ ਦਿੱਤੀ ਜਾਵੇਗੀ। ਇੰਜੀ: ਸੰਦੀਪ ਕੁਮਾਰ ਨੇ ਦੱਸਿਆ ਕਿ ਸੀ.ਬੀ.ਏ. ਇਨਫੋਟੈਕ ਵਲੋਂ ਹੁਣ ਤੱਕ ਕਈ ਵਿਦਿਆਰਥੀਆਂ ਦੀ ਪਲੇਸਮੈਂਟ ਵੀ ਕਰਵਾਈ ਗਈ। ਸਾਡੇ ਵਿਦਿਆਰਥੀ ਹਮੇਸ਼ਾ ਹੀ ਸ਼ਾਨਦਾਰ ਨਤੀਜੇ ਪ੍ਰਾਪਤ ਕਰਦੇ ਹਨ ਕਿਊਂਕਿ ਸੀ.ਬੀ.ਏ. ਇਨਫੋਟੈਕ ਆਪਣੇ ਹਰੇਕ ਵਿਦਿਆਰਥੀ ’ਤੇ ਪੂਰੀ ਮੇਹਨਤ ਕਰਦਾ ਹੈ। ਵਿਦਿਆਰਥੀ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣ ਅਤੇ ਅੱਜ ਹੀ ਰਜਿਸਟਰ ਕਰਨ ਲਈ ਸੀ.ਬੀ.ਏ. ਇਨਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਮਿਲਣ।


