ਥਾਣੇਦਾਰ ਦਾ ਮੋਟਰਸਾਇਕਲ ਦੀ ਪੁਲਸ ਦੇ ਨੱਕ ਹੇਠ ਚੋਰੀ

ਪੰਜਾਬ

ਗੁਰਦਾਸਪੁਰ, 22 ਜੂਨ (ਸਰਬਜੀਤ)– ਹਰਪਾਲ ਸਿੰਘ ਥਾਣੇਦਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨੇ ਪੁਲਸ ਲਾਇਨ ਗੁਰਦਾਸਪੁਰ ਦੇ ਸਾਹਮਣੇ ਸਾਂਝ ਕੇਂਦਰ ਦੇ ਨਜ਼ਦੀਕ ਜਿੱਥੇ ਕਿ ਕਾਫੀ ਮਿਕਦਾਰ ਵਿੱਚ ਪੁਲਸ ਵਾਲੇ ਖੜੇ ਸਨ। ਉਥੇ ਆਪਣਾ ਮੋਟਰਸਾਇਕਲ ਖੜਾ ਕਰਕੇ ਮਾਰਕਿਟ ਵਿੱਚ ਗਿਆਂ ਤਾਂ ਜਦੋਂ ਸ਼ਾਮ ਨੂੰ ਵਾਪਸ ਪਰਤਿਆ ਤਾਂ ਦੇਖਿਆ ਕਿ ਮੋਟਰਸਾਇਕਲ ਗੁੰਮ ਪਾਇਆ ਗਿਆ। ਮੋਟਰਸਾਇਕਲ ਹੀਰੋ ਹਾਂਡਾ ਨੰਬਰ ਪੀਬੀ 06 ਐਨ 5961 ਹੈ। ਇਹ ਮੋਟਰਸਾਇਕਲ ਪੰਜਾਬ ਪੁਲਸ ਦੀ ਨੱਕ ਹੇਠ ਲੱਗਾ ਹੋਇਆ ਸੀ, ਬਲਕਿ ਉਥੋਂ ਕੇਵਲ 70 ਗਜ ਦੀ ਦੂਰੀ ’ਤੇ ਪੁਲਸ 24 ਘੰਟੇ ਤੈਨਾਤ ਰਹਿੰਦੀ ਹੈ। ਪਰ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਪੁਲਸ ਦੀ ਪ੍ਰਵਾਹ ਵੀ ਨਾ ਕਰਦੇ ਹੋਏ ਉਹ ਥਾਣੇਦਾਰ ਦਾ ਮੋਟਰਸਾਇਕਲ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਪਰ ਅਜੇ ਤੱਕ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ।
ਯਾਦ ਰਹੇ ਕਿਬੀਤੀ ਦਿਨ ਹਨੂੰਮਾਨ ਚੌਂਕ ’ਚੋਂ ਇੱਕ ਚੋਰ ਨੇ ਮੋਟਰਸਾਇਕਲ ਚੋਰੀ ਕਰਕੇ ਦੋੜਣ ਦੀ ਕੋਸ਼ਿਸ਼ ਕੀਤੀ ਸੀ ਪਰ ਮੋਟਰਸਾਇਕਲ ਦੇ ਮਾਲਕ ਪ੍ਰਦੀਪ ਕੁਮਾਰ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਤਾਂ ਉਥੇ ਪੁਲਸ ਖੜੀ ਮੂਕ ਦਰਸ਼ਕ ਬਣੀ ਰਹੀ। ਪਰ ਸ਼ਹਿਰ ਦੇ ਲੋਕਾਂ ਨੇ ਉਸਦਾ ਪਿੱਛਾ ਕਰਕੇ ਉਸ ਨੂੰ ਦਬੌਚਣ ਦੀ ਕੋਸ਼ਿਸ਼ ਦੀ ਕੀਤੀ ਤਾਂ ਉਹ ਬਾਇਪਾਸ ਚੌਂਕ ਲਾਗੇ ਦੁਰਘਟਨਾ ਗ੍ਰਸਤ ਹੋਇਆ ਤਾਂ ਸਦਰ ਪੁਲਸ ਨੇ ਉਸ ਚੋਰ ਨੂੰ ਜੇਰੇ ਇਲਾਜ਼ ਲਈ ਹਸਪਤਾਲ ਵਿੱਚ ਦਾਖਲਕਰਵਾਇਆ। ਇਹ ਲੋਕਾਂ ਦੀ ਮਿਹਨਤ ਸਦਕਾ ਹੀ ਚੋਰ ਕਾਬੂ ਆਇਆ ਸੀ

Leave a Reply

Your email address will not be published. Required fields are marked *