ਡਿਪਟੀ ਕਮਿਸ਼ਨਰ ਵੱਲੋਂ ਅੱਠਵੀਂ ਪ੍ਰੀਖਿਆ ਵਿੱਚੋਂ ਮੈਰਿਟ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 11 ਬੱਚੇ ਸਨਮਾਨਿਤ

ਪੰਜਾਬ

ਗੁਰਦਾਸਪੁਰ 22 ਜੂਨ (ਸਰਬਜੀਤ) ;-  ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਤਫ਼ਾਕ ਵੱਲੋਂ ਅੱਠਵੀਂ ਪ੍ਰੀਖਿਆ ਵਿੱਚੋਂ ਮੈਰਿਟ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 11 ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੈਰਿਟ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 2100-/ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਕਾਰੀ ਹਾਈ ਸਕੂਲ ਸੁਕਰਪੁਰਾ ਬਟਾਲਾ ਦੀ ਅੰਗਰੇਜ਼ੀ ਦੀ ਅਧਿਆਪਕਾ ਰਜਨੀ ਬਾਲਾ ਅਤੇ ਸਰਕਾਰੀ ਸੀਨੀ ਸੈਕੰ ਸਕੂਲ ਧੁੱਪਸੜੀ ਦੇ ਗਣਿਤ ਅਧਿਆਪਕ ਜਸਪਾਲ ਸਿੰਘ ਨੂੰ ਆਪਣੇ ਵਿਸ਼ੇ ਦੀਆਂ ਵੱਧ-ਵੱਧ ਗਤੀਵਿਧੀਆਂ ਕਰਵਾਉਣ ਲਈ ਸਨਮਾਨ ਪੱਤਰ ਦਿੱਤਾ ਅਤੇ 5100-/ ਰੁਪਏ ਪੁਰਸਕਾਰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਬੱਚਿਆਂ ਨਾਲ ਉਨ੍ਹਾਂ ਦੇ ਭਵਿੱਖ ਦੀ ਯੋਜਨਾਬੰਦੀ ਬਾਰੇ ਗੱਲ-ਬਾਤ ਕਰਕੇ ਸ਼ੁੱਭ-ਇੱਛਾਵਾਂ ਦਿੱਤੀਆਂ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:/ਐਲੀ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਅੱਠਵੀਂ ਦੀ ਪ੍ਰੀਖਿਆ ਵਿੱਚੋਂ ਵਿਦਿਆਰਥੀ ਫਤਿਹਬੀਰ ਸਿੰਘ ਨੇ 591/600 ( 98.5 % ) , ਸੋਨਮਪ੍ਰੀਤ ਕੌਰ 589/600 ( 98.17 % ) , ਕਨਿਕਾ 587/600 ( 97.83% ) , ਸ਼ਿਵਾਨੀ ਬੱਗਾ 587/600 ( 97.83% ) , ਮਨਪ੍ਰੀਤ ਕੌਰ 586/600 ( 97.67%) , ਗੁਰਸ਼ਰਨਪ੍ਰੀਤ ਕੌਰ 586/600 ( 97.67%), ਰਵਨੀਤ ਕੌਰ 586/600 ( 97.67%), ਸਿਮਰਨ 585/600 (97.50%) , ਅਕਾਸ਼ਦੀਪ ਕੌਰ 585/600 (97.50%) , ਪ੍ਰਿਆ ਦੇਵੀ 585/600 (97.50%) , ਤਨੂੰ 585/600 (97.50%) ਅੰਕ ਪ੍ਰਾਪਤ ਕਰਕੇ ਰਾਜ ਪੱਧਰ ਤੇ ਕ੍ਰਮਵਾਰ ਸੱਤਵਾਂ ਨੌਵਾਂ, ਗਿਆਰਵਾਂ,ਗਿਆਰਵਾਂ, ਬਾਰ੍ਹਵਾਂ, ਬਾਰ੍ਹਵਾਂ,ਬਾਰ੍ਹਵਾਂ, ਤੇਰ੍ਹਵਾਂ ,ਤੇਰ੍ਹਵਾਂ,ਤੇਰ੍ਹਵਾਂ,ਤੇਰ੍ਹਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਡਿਪਟੀ ਡੀ.ਦੀ.ਓ. ਸੈਕੰ: ਲਖਵਿੰਦਰ ਸਿੰਘ , ਪ੍ਰਿੰਸੀਪਲ ਅਨੀਮਾ ਅਰੋੜਾ , ਪ੍ਰਿੰਸੀਪਲ ਬਲਜਿੰਦਰ ਕੌਰ , ਡੀ.ਐਮ. ਗਣਿਤ ਗੁਰਨਾਮ ਸਿੰਘ , ਡੀ.ਐਮ. ਅੰਗਰੇਜ਼ੀ/ ਸਮਾਜਿਕ ਵਿਗਿਆਨ ਨਰਿੰਦਰ ਸਿੰਘ , ਮੀਡੀਆ ਇੰਚਾਰਜ ਗਗਨਦੀਪ ਸਿੰਘ , ਸਕੂਲ ਅਧਿਆਪਕ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ। 

Leave a Reply

Your email address will not be published. Required fields are marked *