ਸਬ ਨੈਸ਼ਨਲ ਪੋਲੀਓ ਮੁਹਿੰਮ ਦੇ ਆਖਰੀ ਦਿਨ 29 ਟੀਮਾਂ ਨੇ 6135 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਈ

ਪੰਜਾਬ

          ਗੁਰਦਾਸਪੁਰ,22 ਜੂਨ ( ਸਰਬਜੀਤ )  ਸਬ ਨੈਸ਼ਨਲ ਪੋਲਿਓ ਮੁਹਿੰਮ ਦੇਆਖਰੀ ਦਿਨ ਸਿਵਲ ਸਰਜਨ ਗੁਰਦਾਸਪੁਰ ਡਾ:  ਵਿਜੇ ਕੁਮਾਰ ਦੇ  ਦਿਸ਼ਾ ਨਿਰਦੇਸ਼ਾ ਜਿਲਾ ਗੁਰਦਾਸੁਪਰ ਵਿੱਚ ਪ੍ਰਵਾਸੀ ਅਬਾਦੀ ਦੇ ਬੱਚਿਆਂ ਨੂੰ ਪਲਸ ਪੋਲੀਓ ਦੀ ਦਵਾਈ ਪਲਾਈ  ਗਈ । ਇਸ ਸਬੰਧੀ ਜਾਣਕਾਰੀ ਦਿੰਦਿਆ  ਜਿਲਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ  ਨੇ ਦੱਸਿਆ ਕਿ ਮਾਈਗੇਟਰੀ ਅਬਾਦੀ ਜਿਵੇ ਕਿ ਝੁੱਗੀਆ ਝੋਪੜੀਆ ਭੱਠੇ, ਸਲਮ ਏਰੀਆ, ਗੁਜਰ ਅਤੇ  ਮਜਦੂਰਾ ਦੇ ਬੱਚਿਆ ਨੂੰ  ਘਰ ਘਰ ਜਾ ਕੇ ਪੋਲੀਓ ਦੀਆ ਬੂੰਦਾ ਪਲਾਈਆ  ਗਈਆ। ਇਸ ਅਬਾਦੀ ਨੂੰ ਕਵਰ ਕਰਨਾ ਇਸ ਲਈ ਜਰੂਰੀ ਹੁੰਦਾ ਹੈ ਕਿਉਕਿ ਇਹ ਲੋਕ ਇਕ ਜਗ੍ਹਾ ਨਹੀ ਰਹਿੰਦੇ ਅਤੇ ਇਧਰ ਉਧਰ ਜਾਂਦੇ ਰਹਿੰਦੇ ਹਨ । ਉਹਨਾ ਦਸਿਆ ਕਿ ਸਿਹਤ ਵਿਭਾਗ ਦੀਆ 29 ਟੀਮਾ ਨੇ  ਕੁੱਲ 6135 ਬੱਚਿਆ ਨੂੰ ਪੋਲੀਓ ਰੋਕੂ ਦਵਾਈ ਪਿਲਾਈ। ਇਹ ਟੀਚਾ ਕੁੱਲ ਟੀਚੇ ਤੋ 108.43 ਫੀਸਦੀ ਵੱਧ ਰਿਹਾ।

       ਇਸ ਮੋਕੇ ਤੇ ਉਹਨਾ  ਦੱਸਿਆ ਕਿ  ਉਹਨਾ ਨੇ ਹੋਰਨਾ ਜਿਲਾ ਸਿਹਤ ਅਧਿਕਾਰੀਆ ਨਾਲ ਝੁੱਗੀਆ ਝੋਪੜੀਆ ਭੱਠੇ, ਸਲਮ ਏਰੀਆ, ਗੁਜਰ ਦੇ ਡੇਰਿਆ ਤੇ ਜਾ ਕੇ ਚੇਕਿੰਗ ਕੀਤੀ ਅਤੇ ਵੇਖਿਆ ਕਿ ਕੰਮ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ । ਉਹਨਾ ਪ੍ਰਵਾਸੀ ਅਬਾਦੀ ਵਾਲੇ ਮਜਦੂਰਾ ਨਾਲ ਗੱਲਬਾਤ ਕਰਦਿਆ ਸਮਝਾਇਆ ਕਿ ਉਹਨਾ ਦਾ ਬੱਚਿਆ ਦਾ ਟੀਕਾਕਰਣ ਬਹੁਤ ਜਰੂਰੀ ਹੈ । ਜਦੋ ਵੀ  ਸਿਹਤ ਵਿਭਾਗ ਦੇ ਕਰਮਚਾਰੀ ਟੀਕਾਕਰਣ ਲਈ ਉਹਨਾ ਕੋਲ ਆਉਂਦੇ ਹਨ ਤਾ ਉਹ ਉਹਨਾ ਦਾ ਸਹਿਯੋਗ ਕਰਨ ।  ਉਹਨਾ  ਸਿਹਤ ਮਲਾਜਮਾ  ਦੀ ਸ਼ਲਾਘਾ ਕਰਦਿਆ ਕਿਹਾ ਕਿ ਸਿਹਤ ਮਲਾਜਮਾ ਨੇ ਤਿੰਨ ਦਿਨ ਤਨਦੇਹੀ ਨਾਲ ਕੰਮ ਕਰਕੇ ਘਰ ਘਰ ਜਾ ਕੇ ਬੱਚਿਆ ਨੂੰ ਪੋਲੀਓ ਦੀ ਦਵਾਈ ਪਲਾਈ  । ਇਸ ਮੋਕੇ ਤੇ  ਡਾ ਬਲਵਿੰਦਰ ਕੌਰ ਸਟੇਟ ਇਮੁਨਾਇਜੇਸ਼ਨ ਅਫਸਰ ,ਡਾ, ਭਾਰਤ ਭੂਸ਼ਨ ਸਹਾਇਕ ਸਿਵਲ ਸਰਜਨ , ਰਕੇਸ਼ ਕੁਮਾਰ ਬੀ.ਈ.ਈ ਚੈਕਿੰਗ ਦੋਰਾਨ ਹਾਜਰ ਸਨ।

Leave a Reply

Your email address will not be published. Required fields are marked *