ਗੁਰਦਾਸਪੁਰ, 22 ਜੂਨ, ( ਸਰਬਜੀਤ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਅਤੇ ਸ੍ਰੀ ਰਜਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਜਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿੱਚ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ-2022 ਮਨਾਇਆ ਗਿਆ । ਇਹ ਅੰਤਰਰਾਸ਼ਟਰੀ ਯੋਗਾ ਦਿਵਸ ਜਿਲ੍ਹਾ ਪ੍ਰਸਾਸ਼ਨ, ਗੁਰਦਾਸਪੁਰ ਦੇ ਤਾਲ ਮੇਲ ਨਾਲ ਕਰਵਾਇਆ ਗਿਆ। ਇਸ ਅੰਤਰਰਾਸ਼ਟੀ ਯੋਗਾ ਦਿਵਸ ਮੌਕੇ, ਜਿਲ੍ਹਾ ਕਚਹਿਰੀਆਂ, ਗੁਰਦਾਸਪੁਰ ਦੇ ਮਾਨਯੋਗ ਸ੍ਰੀ ਰਜਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਪਰਮਿੰਦਰ ਸਿੰਘ ਰਾਏ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਸ਼੍ਰੀਮਤੀ ਪੂਜਾ ਅੰਡੋਤਰਾ, ਵਧੀਕ੍ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਗੁਰਦਾਸਪੁਰ, ਸ੍ਰੀ ਮਦਨ ਲਾਲ, ਸਿਵਿਲ ਜੱਜ (ਸੀਨੀਅਰ ਡਵੀਜਨ), ਗੁਰਦਾਸਪੁਰ ਅਤੇ ਜਸਵਿੰਦਰ ਪਾਲ ਸਿਵਲ ਜੱਜ ( ਜੂਨੀਅਰ ਡਵੀਜਨ) ਗੁਰਦਾਸਪੁਰ, ਰਾਕੇਸ਼ ਕੁਮਾਰ ਸ਼ਰਮਾ, ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਪੈਨਲ ਐਡਵੋਕੇਟਜ਼ ਤੋਂ ਇਲਾਵਾ ਜੁਡੀਸ਼ੀਅਲ ਸਟਾਫ ਵੀ ਮੌਜੂਦ ਸੀ।
ਇਸੇ ਤਰ੍ਹਾਂ ਸਬ-ਡਵੀਜਨ, ਜੁਡੀਸ਼ੀਅਲ ਕੋਰਟ ਕੰਪਲੈਕਸ, ਬਟਾਲਾ ਵਿਖੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ-2022 ਮਨਾਇਆ ਗਿਆ। ਇਸ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ, ਜਿਲ੍ਹਾ ਕਚਹਿਰੀਆਂ, ਬਟਾਲਾ ਦੇ ਮਾਨਯੋਗ ਜੱਜ ਸਹਿਬਾਨ ਮਨਦੀਪ ਸਿੰਘ ਅਤੇ ਮਨਪ੍ਰੀਤ ਸੋਹੀ, ਸਿਵਿਲ ਜੱਜ (ਜੂਨੀਅਰ ਡਵੀਜਨ) ਬਟਾਲਾ, ਪੈਨਲ ਐਡਵੋਕੇਟ ਤੋਂ ਇਲਾਵਾ ਜੁਡੀਸ਼ੀਅਲ ਸਟਾਫ ਵੀ ਮੌਜੂਦ ਸੀ।
ਸ੍ਰੀ ਰਜਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਨੇ ਸੰਬੋਧਨ ਵਿੱਚ ਦੱਸਿਆ ਕਿ ਅੰਤਰਰਾਸ਼ਟੀ ਯੋਗਾ ਦਿਵਸ 21 ਜੂਨ ਸਾਲ 2015 ਤੋਂ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਇਹ ਹਰ ਸਾਲ 21 ਜੂਨ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਯੋਗਾ ਭਾਰਤੀਆਂ ਦੀ ਸ਼ੈਲੀ ਦਾ ਹਿੱਸਾ ਹੈ। ਇਹ ਭਾਰਤ ਦੀ ਵਿਰਾਸਤ ਹੈ। ਯੋਗਾ ਵਿੱਚ ਸਾਰੀ ਮਨੁੱਖ ਜਾਤੀ ਨੂੰ ਇੱਕਜੁੱਟ ਕਰਨ ਦੀ ਸ਼ਕਤੀ ਹੈ। ਇਹ ਦੁਨੀਆਂ ਭਰ ਵਿੱਚ ਬਹੁਤ ਤੇਜੀ ਨਾਲ ਫੈਲ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਵਿਸ਼ਵ ਯੋਗਾ ਦਿਵਸ ਦਾ ਉਦੇਸ਼ ਪੂਰੀ ਦੁਨੀਆਂ ਦੇ ਲੋਕਾਂ ਨੂੰ ਯੋਗਾਂ ਦਾ ਲਾਭਾ ਪ੍ਰਤੀ ਜਾਗਰੂਕ ਕਰਨਾ ਹੈ।ਉਹਨਾ ਨੇ ਸਾਰੇ ਜੂਡੀਸ਼ੀਅਲ ਅਫਸਰ ਸਹਿਬਾਨ ਅਤੇ ਸਾਰੇ ਸਟਾਫ ਮੈਬਰਾਂ ਨੂੰ ਯੋਗਾ ਨੂੰ ਆਪਣੀ ਦਿਨ ਚੜਿਆ ਦਾ ਹਿੱਸਾ ਬਣਾਉਣ ਵਾਸਤੇ ਪ੍ਰੇਰਿਤ ਕੀਤਾ ।